Wed. Aug 21st, 2019

ਅੱਖਾਂ ਲਾਲ ਹੋਣਾ

ਅੱਖਾਂ ਲਾਲ ਹੋਣਾ

ਅੱਖਾਂ ਲਾਲ ਹੋਣਾ ਮੁਹਾਵਰਾ ਵੀ ਹੈ ਅਤੇ ਬੀਮਾਰੀ ਵੀ। ਆਮ ਗੱਲ ਹੈ ਅੱਖ ਦਾ ਲਾਲ ਹੋ ਜਾਂਣਾ ਪਰ ਕਰਨੀ ਨਹੀ ਚਾਹੀਦੀ। ਫਿਰ ਵੀ ਜੇ ਅੱਖ ਲਾਲ ਹੋ ਜਾਂਦੀ ਹੈ ਤਾਂ ਕਈ ਵਾਰ ਇਹ ਕਿਸੇ ਗੰਭੀਰ ਰੋਗ ਦਾ ਲੱਛਣ ਵੀ ਹੋ ਸਕਦਾ ਹੈ। ਜੇਕਰ ਅੱਖ ਲਾਲ ਹੈ ਅਤੇ ਉਸ ਵਿੱਚ ਦਰਦ ਹੁੰਦਾ ਹੈ ਤਾਂ ਫਿਰ ਵੀ ਗਨੀਮਤ ਹੈ ਲੇਕਿਨ ਜੇਕਰ ਅੱਖ ਲਾਲ ਹੋਣ ਉੱਤੇ ਦਰਦ ਨਾ ਹੋਵੇ ਤਾਂ ਇਹ ਅਤੇ ਜ਼ਿਆਦਾ ਖਤਰਨਾਕ ਹਾਲਤ ਹੋ ਸਕਦੀ ਹੈ।
ਸਾਡਾ ਇਸ ਲੇਖ ਰਾਹੀ ਕਿਸੇ ਨੂੰ ਡਾਕਟਰੀ ਦੀ ਪੜ੍ਹਾਈ ਕਰਾਵਣ ਦਾ ਤਾਂ ਮਕਸਦ ਨਹੀਂ ਹੈ ਕਿਉ ਕਿ ਬਹੁਤੇ ਸ਼ਬਦ ਤਕਨੀਕੀ ਹਨ ਅਤੇ ਮੈਡੀਕਲ ਪਰਿਵਾਸ਼ਾ ਵਿਚ ਵਰਤੋ ਹੁੰਦੇ ਹਨ ਫਿਰ ਵੀ ਅੱਖ ਲਾਲ ਹੋਣ ਦੀ ਪ੍ਰਮੁੱਖ ਕਾਰਣ ਹੋ ਸਕਦੇ ਹਨ ਜਿਵੇਂ ਕਿ ਕੰਜੰਕਟਿਵਾਇਟਿਸ, ਕਾਰਨਿਅਲ ਅਲਸਰ, ਕਾਲ਼ਾ ਮੋਤੀਆ (ਗਲੂਕੋਮਾ), ਆਇਰਾਇਟਿਸ, ਸਕਲੇਰਾਇਟਿਸ, ਏਪਿਸਕੇਲਰਾਇਟਿਸ, ਏੰਡੋਫਥੇਲਮਾਇਟਿਸ, ਅੱਖ ਵਿੱਚ ਸੱਟ ਲਗਨਾ।
ਆਮ ਤੋਰ ਤੇ ਅੱਖਾ ਦੀ ਲਾਲੀ ਨੂੰ ਕੰਜੰਕਟਿਵਾਇਟਿਸ ਦਾ ਨਾਮ ਦਿਤਾ ਗਿਆ ਹੈ ਡਾਕਟਰਾਂ ਵਲੋ ਜਿਹੜਾ ਬਰਸਾਤ ਦੇ ਮੌਸਮ ਵਿਚ ਹਰ ਕਿਸੇ ਦੇ ਮੁੰਹ ਤੇ ਆ ਜਾਂਦਾ ਹੈ। ਅੱਖ ਦੇ ਗਲੋਬ ਦੇ ਉੱਤੇ (ਕਾਰਨਿਆ ਖੇਤਰ ਨੂੰ ਛੱਡਕੇ) ਇੱਕ ਬਰੀਕ ਝਿੱਲੀ ਚੜ੍ਹੀ ਹੁੰਦੀ ਹੈ ਜਿਨੂੰ ਕੰਜੰਕਟਾਇਵਾ ਕਹਿੰਦੇ ਹੈ। ਕੰਜੰਕਟਾਇਵਾ ਵਿੱਚ ਕਿਸੇ ਵੀ ਤਰ੍ਹਾਂ ਦੇ ਇੰਫੇਕਸ਼ਨ (ਬੈਕਟੀਰਿਅਲ, ਵਾਇਰਲ ਜਾਂ ਫੰਗਲ) ਜਾਂ ਏਲਰਜੀ ਹੋਣ ਤੇ ਸੋਜ ਆ ਜਾਂਦੀ ਹੈ ਜਿਸ ਨੂੰ ਕੰਜੰਕਟਿਵਾਇਟਿਸ ਕਿਹਾ ਜਾਂਦਾ ਹੈ।
ਇਸ ਬੀਮਾਰੀ ਵਿਚ ਸਵੇਰੇ ਦੇ ਵਕਤ ਅੱਖ ਚਿਪਕੀ ਮਿਲਦੀ ਹੈ ਅਤੇ ਗਿੱਡ ਆਉਣ ਲੱਗਦੀ ਹੈ। ਇਹ ਬੈਕਟਿਰਿਅਲ ਕੰਜੰਕਟਿਵਾਇਟਿਸ ਦਾ ਲੱਛਣ ਹੋ ਸਕਦੇ ਹਨ। ਇਸ ਵਿੱਚ ਬਰਾਡ ਸਪੇਕਟਰਮ ਐਂਟਿਬਾਇਆਟਿਕ ਆਈ-ਡਰਾਪਸ ਵਰਤੋ ਕਰ ਸੱਕਦੇ ਹਾਂ। ਇੱਕ ਇੱਕ ਬੂੰਦ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਪਾ ਸੱਕਦੇ ਹਾਂ। ਦੋ ਤੋਂ ਤਿੰਨ ਦਿਨ ਵਿੱਚ ਜੇਕਰ ਠੀਕ ਨਹੀਂ ਹੁੰਦੇ ਤਾਂ ਕਿਸੇ ਅੱਖਾਂ ਦੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।
ਜੇਕਰ ਅੱਖ ਲਾਲ ਹੋ ਜਾਂਦੀ ਹੈ ਅਤੇ ਉਸ ਤੋਂ ਪਾਣੀ ਡਿੱਗਣ ਲੱਗਦਾ ਹੈ ਤਾਂ ਇਹ ਵਾਇਰਲ ਅਤੇ ਏਲਰਜਿਕ ਕੰਜੰਕਟਿਵਾਇਟਿਸ ਹੋ ਸਕਦਾ ਹੈ। ਵਾਇਰਲ ਕੰਜੰਕਟਿਵਾਇਟਿਸ ਆਪਣ ਆਪ ਪੰਜ ਤੋਂ ਸੱਤ ਦਿਨ ਵਿੱਚ ਠੀਕ ਹੋ ਜਾਂਦਾ ਹੈ ਲੇਕਿਨ ਇਸ ਵਿੱਚ ਬੈਕਟੀਰਿਅਲ ਇੰਫੇਕਸ਼ਨ ਨ ਹੋਵੇ ਇਸ ਲਈ ਬਰਾਡ ਸਪੇਕਟਰਮ ਐਂਟਿਬਾਇਆਟਿਕ ਆਈ ਡਰਾਪ ਦਾ ਇਸਤੇਮਾਲ ਕਰਦੇ ਰਹਿਣਾ ਚਾਹੀਦਾ ਹੈ। ਆਰਾਮ ਨਾ ਮਿਲੇ ਤਾਂ ਡਾਕਟਰ ਤੋਂ ਸਲਾਹ ਲਵੋ।
ਅੱਖ ਵਿੱਚ ਚੁਭਨ ਮਹਿਸੂਸ ਹੁੰਦੀ ਹੈ ਅਤੇ ਤੇਜ ਰੋਸ਼ਨੀ ਵਿੱਚ ਚੌਂਧ ਲੱਗਦੀ ਹੋਵੇ ਅਤੇ ਅੱਖ ਵਿੱਚ ਤੇਜ ਖੁਰਕ ਹੁੰਦੀ ਹੋਵੇ ਤਾਂ ਇਹ ਏਲਰਜਿਕ ਕੰਜੰਕਟਿਵਾਇਟਿਸ ਹੋ ਸਕਦਾ ਹੈ। ਐਂਟਿਏਲਰਜਿਕ ਆਈ ਡਰਾਪਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਜੇ ਦੋ ਤੋਂ ਤਿੰਨ ਦਿਨ ਵਿੱਚ ਆਰਾਮ ਨਹੀਂ ਮਿਲੇ ਤਾਂ ਡਾਕਟਰ ਦੀ ਸਲਾਹ ਲਵੋ।

ਬਹੁਤ ਜਰੂਰੀ ਹੈ ਕਿ ਕੰਜੰਕਟਿਵਾਇਟਿਸ ਹੋਣ ਉੱਤੇ ਮਰੀਜ ਨੂੰ ਆਪਣੀ ਅੱਖ ਦਿਨ ਵਿੱਚ ਤਿੰਨ ਚਾਰ ਵਾਰ ਸਾਫ਼ ਪਾਣੀ ਨਾਲ ਧੋਨੀ ਚਾਹੀਦੀ ਹੈ।
ਕੰਜੰਕਟਿਵਾਇਟਿਸ ਵਿੱਚ ਸਟੇਰਾਇਡ ਵਾਲੀ ਦਵਾਈ ਆਦਿ ਦਾ ਇਸਤੇਮਾਲ ਨਹੀਂ ਕਰਣਾ ਚਾਹੀਦਾ ਹੈ। ਜੇਕਰ ਜਰੂਰੀ ਹੈ ਤਾਂ ਉਹ ਵੀ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਆਈ ਡਰਾਪਸ ਪਾਓ ਅਤੇ ਓਨੇ ਹੀ ਦਿਨ ਜਿੰਨੇ ਦਿਨ ਤੁਹਾਡੇ ਡਾਕਟਰ ਕਹੇ। ਸਟੇਰਾਇਡ ਵਾਲੀ ਦਵਾਈ ਦੇ ਜ਼ਿਆਦਾ ਇਸਤੇਮਾਲ ਤੋਂ ਕਾਫ਼ੀ ਨੁਕਸਾਨ ਦੇਖਣ ਨੂੰ ਮਿਲ ਦੇ ਹਨ।
ਬਚਾਵ
ਕੰਜੰਕਟਿਵਾਇਟਿਸ ਜੇਕਰ ਇੰਫੇਕਸ਼ਨ ਦੀ ਵਜ੍ਹਾ ਨਾਲ ਹੈ ਤਾਂ ਅਜਿਹੇ ਸ਼ਖਸ ਨਾਲ ਹੱਥ ਨਹੀ ਮਿਲਾਣਾ ਚਾਹੀਦਾ ਹੈ ਨਹੀਂ ਤਾਂ ਇੰਫੇਕਸ਼ਨ ਹੱਥ ਦੇ ਜਰਿਏ ਸਵਸਥ ਵਿਅਕਤੀ ਦੀ ਅੱਖ ਵਿੱਚ ਵੀ ਹੋ ਸਕਦੀ ਹੈ। ਸੋ ਭਾਰਤੀ ਸਭਿਅਤਾ ਅਸਲ ਇਥੇ ਕੰਮ ਕਰਦੀ ਹੈ ਬੰਦੇ ਨੂੰ ਹੱਥ ਜੋੜ ਕੇ ਸਤ ਸ੍ਰੀ ਅਕਾਲ, ਫਤਿਹ ਕਹਿਣੀ ਜਾਂ ਨਮਸਕਾਰ ਕਰਨੀ ਅਤੇ ਆਦਾਬ ਕਹਿਣਾਂ ਹੀ ਅਕਲਮੰਦੀ ਹੈ। ਨਾ ਹੱਥ ਮਿਲਾਓ ਤੇ ਨਾ ਕੋਈ ਬਿਮਾਰੀ ਗਲ ਪਾਓ।
ਅਜਿਹੇ ਸ਼ਖਸ ਦਾ ਤੌਲਿਆ ਜਾਂ ਰੁਮਾਲ ਵੀ ਇਸਤੇਮਾਲ ਨਹੀ ਕਰਣਾ ਚਾਹੀਦਾ ਹੈ ਜਿਸ ਨੂੰ ਬੀਮਾਰੀ ਹੈ ਸਿਰਫ ਅੱਖਾਂ ਦੀ ਹੀ ਨਹੀ ਕੋਈ ਵੀ ਤਕਲੀਫ ਹੋਵੇ ਤਾਂ ਵੀ ਬਚੇ ਰਹੋਗੇ ਹਮੇਸਾ ਲਈ।
ਵਰਖਾ ਦੇ ਮੌਸਮ ਵਿੱਚ ਸਵਿਮਿੰਗ ਪੂਲ ਵਿੱਚ ਨਹੀਂ ਜਾਣਾ ਚਾਹੀਦਾ ਹੈ ਵਰਨਾ ਕੰਜੰਕਟਿਵਾਇਟਿਸ ਇੰਫੇਕਸ਼ਨ ਇੱਕ ਵਿਅਕਤੀ ਤੋਂ ਦੂੱਜੇ ਵਿਅਕਤੀ ਵਿੱਚ ਫੈਲਣ ਦਾ ਬਹੁਤ ਖ਼ਤਰਾ ਰਹਿੰਦਾ ਹੈ।
ਗਰਮੀ ਦੇ ਮੌਸਮ ਵਿੱਚ ਚੰਗੀ ਕਵਾਲਿਟੀ ਦਾ ਧੁੱਪ ਦਾ ਚਸ਼ਮਾ ਪਹਿਨਣਾਂ ਚਾਹੀਦਾ ਹੈ। ਚਸ਼ਮਾ ਅੱਖ ਨੂੰ ਤੇਜ ਧੁੱਪ, ਧੂਲ ਅਤੇ ਗੰਦਗੀ ਤੋਂ ਬਚਾਂਦਾ ਹੈ ਜੋ ਏਲਰਜਿਕ ਕੰਜੰਕਟਿਵਾਇਟਿਸ ਦੇ ਕਾਰਨ ਹੁੰਦੇ ਹਨ।

ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਿਰ) ਤੇ ਡਾ: ਰਿਪੁਦਮਨ ਸਿੰਘ
ਗਲੋਬਲ ਅੱਖਾਂ ਦਾ ਹਸਪਤਾਲ,
ਪਟਿਆਲਾ 147001
ਮੋ: 9891000183, 9815200134

Leave a Reply

Your email address will not be published. Required fields are marked *

%d bloggers like this: