ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ 1000 ਦੇ ਕਰੀਬ ਲੋਕਾਂ ਦਾ ਚੈਕਅੱਪ ਕੀਤਾ

ss1

ਅੱਖਾਂ ਦੇ ਵਿਸ਼ਾਲ ਕੈਂਪ ਦੌਰਾਨ 1000 ਦੇ ਕਰੀਬ ਲੋਕਾਂ ਦਾ ਚੈਕਅੱਪ ਕੀਤਾ
ਮੁਫਤ ਦੀਵਾਈਆਂ, ਐਨਕਾਂ, ਲੈਂਨਜ ਤੇ ਅਪ੍ਰੇਸ਼ਨ ਕੀਤੇ ਗਏ

SAMSUNG CAMERA PICTURES

ਭਿੱਖੀਵਿੰਡ 20 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਗੁਰੂ ਅਮਰਦਾਸ ਮਿਸ਼ਨ ਹਸਪਤਾਲ (ਟਰੱਸਟ) ਸ੍ਰੀ ਗੋਇੰਦਵਾਲ ਸਾਹਿਬ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਿੰਡ ਪਹੂਵਿੰਡ ਵਿਖੇ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਰੂਬੀ ਨੈਲਸਨ ਮੈਮੋਰੀਅਲ ਹਸਪਤਾਲ ਜਲੰਧਰ ਤੋਂ ਪਹੁੰਚੇਂ ਡਾਕਟਰ ਜੈਕਬ ਪ੍ਰਭਾਕਰ, ਡਾ. ਸ਼ੋਰਮਲ ਰਾਜ, ਡਾ. ਹਿਤੈਜ ਸਿੰਘ ਆਦਿ ਵੱਲੋਂ 1000 ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ। ਚੈਕਅੱਪ ਦੌਰਾਨ ਮਰੀਜਾਂ ਨੂੰ ਫਰੀ ਦਵਾਈਆਂ ਤੇ 325 ਲੋਕਾਂ ਨੂੰ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ। ਇਸ ਸਮੇਂ ਗੱਲਬਾਤ ਕਰਦਿਆਂ ਟਰੱਸਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਕੈਂਪ ਦੌਰਾਨ ਟੇਢਾਪਨ ਬਿਮਾਰੀ ਤੋਂ ਪੀੜਤ ਬੱਚੇ, ਪੁਤਲੀਆਂ ਵਾਲੇ ਮਰੀਜਾਂ ਤੋਂ ਇਲਾਵਾ 350 ਲੈਂਨਜ ਪਾਉਣ ਵਾਲੇ ਮਰੀਜਾਂ ਦੀ ਚੋਣ ਕਰਕੇ ਉਹਨਾਂ ਨੂੰ ਬੱਸਾਂ ਰਾਂਹੀ ਰੂਬੀ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ ਹੈ, ਜਿਥੇ ਹਸਪਤਾਲ ਵਿਖੇ ਫਰੀ ਅਪ੍ਰੇਸ਼ਨ ਕਰਕੇ ਦੁਬਾਰਾ ਵਾਪਸ ਬੱਸਾਂ ਰਾਂਹੀ ਲੋਕਾਂ ਨੂੰ ਘਰ-ਘਰ ਪਹੰੁਚਾਇਆ ਜਾਵੇਗਾ। ਇਸ ਮੌਕੇ ਬੈਂਕਾਕ ਤੋਂ ਉਚੇਚੇ ਤੌਰ ‘ਤੇ ਪਹੁੰਚੇਂ ਐਨ.ਆਰ.ਆਈ ਊਧਮ ਸਿੰਘ ਤੇ ਧਰਮ ਸੁਪਤਨੀ ਪ੍ਰੇਮ ਕੌਰ ਤੋਂ ਇਲਾਵਾ ਮਾਨਵਜੀਤ ਢਿਲੋਂ, ਗੁਰਦੁਆਰਾ ਦੇ ਮੈਨੇਜਰ ਕੈਪਟਨ ਬਲਵੰਤ ਸਿੰਘ, ਸਰਵਨ ਸਿੰਘ ਪਹੂਵਿੰਡ, ਰੰਗਾ ਸਿੰਘ ਬਿਜਲੀ ਵਾਲੇ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *