ਅੱਖਾਂ ਦੇ ਮੁਫ਼ਤ ਜਾਂਚ ਕੈਂਪ ਵਿਚ 125 ਮਰੀਜ਼ਾਂ ਦੀ ਕੀਤੀ ਜਾਂਚ

ਅੱਖਾਂ ਦੇ ਮੁਫ਼ਤ ਜਾਂਚ ਕੈਂਪ ਵਿਚ 125 ਮਰੀਜ਼ਾਂ ਦੀ ਕੀਤੀ ਜਾਂਚ

ਸੰਗਤਾਂ ਲਈ ਲਾਇਆ ਲੰਗਰ

photoਸਾਦਿਕ, 2 ਦਸੰਬਰ (ਗੁਲਜ਼ਾਰ ਮਦੀਨਾ)-ਪੀਰ ਈਸ਼ਾ ਜੀ ਵੈਲਫੇਅਰ ਸੁਸਾਇਟੀ ਸਾਦਿਕ ਵੱਲੋਂ ਹਰ ਮੱਸਿਆ ਦੇ ਦਿਹਾੜੇ ਤੇ ਲਾਏ ਜਾਂਦੇ ਮਹੀਨਾਵਾਰ ਲੰਗਰ ਦੀ ਲੜੀ ਤਹਿਤ ਇਸ ਵਾਰ ਸੁਸਾਇਟੀ ਪ੍ਰਧਾਨ ਆਰ.ਐਸ.ਧੁੰਨਾ ਵੀਡੀਓ ਡਾਇਰੈਕਟਰ ਅਤੇ ਕੈਮਰਾਮੈਨ ਦੇ ਯਤਨਾ ਸਦਕਾ ਸੁਸਾਇਟੀ ਵੱਲੋਂ ਸਿੰਗਲਾ ਅੱਖਾਂ ਦਾ ਹਸਪਤਾਲ ਕੋਟਕਪੂਰੇ ਵਾਲਿਆਂ ਦੇ ਸਹਿਯੋਗ ਨਾਲ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਾਇਆ ਗਿਆ। ਕੈਂਪ ਦੌਰਾਨ 125 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅੱਖਾਂ ਦੇ ਮਾਹਿਰ ਡਾਕਟਰ ਪਵਨ ਕੁਮਾਰ ਅਤੇ ਪ੍ਰਕਾਸ਼ ਚੰਦ ’ਤੇ ਅਧਾਰਿਤ ਟੀਮ ਦੁਆਰਾ ਕੀਤੀ ਗਈ ਗਿਆ। ਇਸ ਸਮੇਂ ਇਲਾਕੇ ਦੀ ਸੁੱਖ ਸ਼ਾਤੀ ਅਤੇ ਸੱਭ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਦੇ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਨੇ ਅਰਦਾਸ ਬੇਨਤੀ ਕੀਤੀ। ਸੰਗਤ ’ਚ ਲੰਗਰ ਵਰਤਾਉਣ ਦੀ ਸ਼ੁਰੂਆਤ ਮਾਰਕਿਟ ਕਮੇਟੀ ਸਾਦਿਕ ਦੇ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਸੁਸਾਇਟੀ ਦੇ ਪ੍ਰਧਾਨ ਆਰ.ਐਸ.ਧੁੰਨਾ, ਸਰਪ੍ਰਸਤ ਡਾ. ਸੰਤੋਖ ਸਿੰਘ ਸੰਧੂ, ਬਾਬਾ ਸਰੂਪ ਸਿੰਘ ਮੁੱਖ ਸੇਵਾਦਾਰ ਦਰਗਾਹ ਬਾਬਾ ਸਾਦਿਕ ਸ਼ਾਹ ਪਿੰਡ ਸਾਦਿਕ, ਲਖਵੀਰ ਸਿੰਘ ਲੱਖਾ ਜਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਡਾ. ਗੁਰਤੇਜ ਮਚਾਕੀ, ਸੰਤੋਖ ਸਿੰਘ ਮੱਕੜ, ਹਰਮੇਸ਼ ਸਿੰਘ ਮੇਸ਼ਾ ਮਾਨੀ ਸਿੰਘ ਵਾਲਾ, ਰਾਜਨ ਨਰੂਲਾ, ਹੈਪੀ ਨਰੂਲਾ, ਵਿਜੇ ਗੱਖੜ, ਵਿੱਕੀ ਬਾਂਸਲ, ਕਰਨ ਬਾਂਸਲ, ਕਾਕਾ ਸਾਦਿਕ , ਡਾ. ਜਗਤਾਰ ਸਿੰਘ ਆਦਿ ਨੇ ਕੀਤੀ। ਇਸ ਸਮੇਂ ਸੁਸਾਇਟੀ ਵੱਲੋਂ ਸਟੇਟ ਬੈਂਕ ਆਫ਼ ਪਟਿਆਲਾ ਬ੍ਰਾਂਚ ਸਾਦਿਕ ਦੇ ਮੈਨੇਜਰ ਜਗਬੀਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਸਮੇਂ ਪ੍ਰਕਾਸ਼ ਚੰਦ ਨੇ ਮਰੀਜ਼ਾਂ ਨੂੰ ਦੱਸਿਆ ਕਿ ਜਿਹਨਾਂ ਦੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਬਣੇ ਹਨ ਤੋਂ ਇਲਾਵਾ ਸਾਬਕਾ ਫੌਜੀਆਂ, ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਮਰੀਜ਼ਾਂ ਦੀਆਂ ਅੱਖਾਂ ਵਿਚ ਹਸਪਤਾਲ ਵਿਖੇ ਮੁਫ਼ਤ ਲੈਂਜ਼ ਪਾਏ ਜਾਣਗੇ। ਸੁਸਾਇਟੀ ਦੇ ਪ੍ਰਧਾਨ ਆਰ.ਐਸ.ਧੁੰਨਾ ਨੇ ਆਈਆਂ ਸੰਗਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵਧੇਰੇ ਸਹਿਯੋਗ ਦੀ ਆਸ ਕੀਤੀ ਅਤੇ ਦੱਸਿਆ ਕਿ ਜਲਦ ਹੀ ਸੁਸਾਇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਵੱਡਾ ਸਮਾਗਮ ਕਰਵਾਇਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: