Fri. May 24th, 2019

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਲੰਗਰ ਕੱਲ

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਲੰਗਰ ਕੱਲ

30-15
ਸਾਦਿਕ, 30 ਅਗਸਤ (ਗੁਲਜ਼ਾਰ ਮਦੀਨਾ )-ਪੀਰ ਬਾਬਾ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਵੱਲੋਂ ਅਤੇ ਸਿੰਗਲਾ ਅੱਖਾਂ ਦਾ ਹਸਪਤਾਲ ਕੋਟਕਪੂਰੇ ਵਾਲਿਆਂ ਦੇ ਸਹਿਯੋਗ ਨਾਲ ਅੱਖਾਂ ਵਿੱਚ ਲੈਂਜ਼ ਪਾਉਣ ਅਤੇ ਅੱਖਾਂ ਦੀ ਚੈੱਕ ਅੱਪ ਸਬੰਧੀ ਕੈਂਪ ਸਾਦਿਕ ਵਿਖੇ 1 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰੇ 2 ਵਜੇ ਤੱਕ ਮੁੱਖ ਚੌਂਕ, ਫ਼ਰੀਦਕੋਟ ਵਾਲੀ ਸੜਕ ‘ਤੇ ‘ਮਨਜੀਤ ਫੋਟੋ ਸਟੂਡੀਓ’ ਦੇ ਬਿਲਕੁਲ ਨੇੜੇ ਲਾਇਆ ਜਾ ਰਿਹਾ ਹੈ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਨੇਹਾ ਖੁਰਾਣਾ ਐਮ.ਐਸ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਾਲੇ ਮਰੀਜ਼ਾਂ ਦੀਆਂ ਅੱਖਾਂ ਵਿਚ ਲੈਂਜ਼ ਮੁਫ਼ਤ ਪਾਏ ਜਾਣਗੇ ਅਤੇ ਅਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ ਅਤੇ ਇਸ ਸਕੀਮ ਵਾਲੇ ਮਰੀਜ਼ ਸਰਕਾਰੀ ਕਾਰਡ ਅਤੇ ਅਧਾਰ ਕਾਰਡ ਨਾਲ ਲੈ ਕੇ ਆਉਣ ਇਹ ਜਾਣਕਾਰੀ ਸੁਸਾਇਟੀ ਦੇ ਮੈਂਬਰਾਂ ਪੱਤਰਕਾਰ ਆਰ.ਐਸ. ਧੁੰਨਾ, ਡਾ. ਸੰਤੋਖ ਸਿੰਘ ਸੰਧੂ, ਵਿੱਕੀ ਬਾਂਸਲ, ਵਿਜੇ ਗੱਖੜ ਅਤੇ ਪ੍ਰਕਾਸ਼ ਚੰਦ ਨੇ ਦਿੱਤੀ।

Leave a Reply

Your email address will not be published. Required fields are marked *

%d bloggers like this: