ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਅੰਮ੍ਰਿਤਸਰ ਹੈਰੀਟੇਜ ਸਟ੍ਰੀਟ ‘ਤੇ ਲੱਗਣ ਕੌਮ ਦੇ ਯੋਧਿਆਂ ਦੇ ਬੁੱਤ – ਢਾਡੀ ਤੇ ਕਵੀਸ਼ਰ ਸਭਾ ਦੀ ਮੰਗ

ਅੰਮ੍ਰਿਤਸਰ ਹੈਰੀਟੇਜ ਸਟ੍ਰੀਟ ‘ਤੇ ਲੱਗਣ ਕੌਮ ਦੇ ਯੋਧਿਆਂ ਦੇ ਬੁੱਤ – ਢਾਡੀ ਤੇ ਕਵੀਸ਼ਰ ਸਭਾ ਦੀ ਮੰਗ

ਹਰਿਮੰਦਰ ਸਾਹਿਬ ਦੇ ਰਸਤੇ ਜਾਂਦੇ ਬਣੇ ਹੈਰੀਟੇਜ ਸਟ੍ਰੀਟ ‘ਤੇ ਲੱਗੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਹਟਾਉਣ ਵਾਸਤੇ ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਵੀਸ਼ਰ ਸਭਾ ਵੱਲੋਂ ਇੱਥੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ ਕੀਤੀ ਗਈ।

ਇਸ ਮੌਕੇ ਸ਼ਾਤਮਈ ਪ੍ਰਦਰਸ਼ਨ ਕਰਨ ਪਹੁੰਚੇ ਢਾਡੀ ਤੇ ਕਵਿਸ਼ਰਾਂ ਨੇ ਕਿਹਾ ਕਿ ਇੰਨ੍ਹਾਂ ਬੁੱਤਾਂ ਨਾਲ ਦਰਬਾਰ ਸਾਹਿਬ ਆਉਂਦੀਆਂ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਥੇ ਹਰੀ ਸਿੰਘ ਨਲੂਆ, ਭਾਈ ਤਾਰੂ ਸਿੰਘ ਵਰਗੇ ਸਿੱਖ ਯੋਧਿਆਂ ਦੇ ਬੁੱਤ ਲੱਗਣੇ ਚਾਹੀਦੇ ਹਨ।

ਉਥੇ ਹੀ ਇਸ ਮੌਕੇ ਭਾਈ ਪੂਰਨ ਸਿੰਘ ਅਰਸ਼ੀ ਐਕਟਿੰਗ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਬੋਲਦਿਆਂ ਕਿਹਾ ਕਿ ਉਹ ਗਿਆਨੀ ਬਲਦੇਵ ਸਿੰਘ ਐਮ.ਏ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਹ ਇਥੇ ਪਹੁੰਚੇ ਹਨ ਅਤੇ ਢਾਡੀ ਸਭਾ ਨੇ ਫੈਸਲਾ ਲਿਆ ਕਿ ਹੈਰੀਟੇਜ ਸਟ੍ਰੀਟ ‘ਚ ਲੱਗੇ ਵਿਵਾਦਿਤ ਬੁੱਤਾਂ ਨੂੰ ਹਟਾਇਆ ਜਾਵੇ ਅਤੇ ਇੰਨ੍ਹਾਂ ਦੀ ਜਗ੍ਹਾ ਕੌਮ ਦੇ ਸ਼ਹੀਦਾਂ ਦੇ ਬੁੱਤ ਸਥਾਪਿਤ ਕੀਤੇ ਜਾਣ। ਇਸ ਸਬੰਧੀ ਉਹ ਜ਼ਿਲ੍ਹਾ ਡੀਸੀ ਕੋਲ ਮੈਮੋਰੈਂਡਮ ਦੇਣ ਲਈ ਜਾ ਰਹੇ ਹਨ।

Leave a Reply

Your email address will not be published. Required fields are marked *

%d bloggers like this: