ਅੰਮ੍ਰਿਤਸਰ ਵਿਚ ਬੱਸ ਰੇਪਿਡ ਟਰਾਂਜਿਟ ਸਿਸਟਮ ਦੀ ਸ਼ੁਰੂਆਤ

ss1

ਅੰਮ੍ਰਿਤਸਰ ਵਿਚ ਬੱਸ ਰੇਪਿਡ ਟਰਾਂਜਿਟ ਸਿਸਟਮ ਦੀ ਸ਼ੁਰੂਆਤ

ਸ਼ਹਿਰੀ ਆਵਾਜਾਈ ਹੋਵੇਗਾ ਸੁਰੱਖਿਅਤ, ਸਸਤੀ ਤੇ ਤੇਜ਼: ਸੁਖਬੀਰ ਸਿੰਘ ਬਾਦਲ

ਅੰਮ੍ਰਿਤਸਰ, 15 ਦਸੰਬਰ (ਪ.ਪ.): ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਵਿਸ਼ਵ ਪੱਧਰੀ ਸ਼ਹਿਰੀ ਆਵਾਜਾਈ ਸਹੂਲਤ ਲਈ ਬੱਸ ਰੇਪਿਡ ਟਰਾਂਜਿਟ ਸਿਸਟਮ (ਬੀ ਆਰ ਟੀ ਐਸ) ਦੇ ਪਹਿਲੇ ਗੇੜ ਦੀ ਸ਼ੁਰੂਆਤ ਕਰ ਦਿੱਤੀ, ਜਿਸ ਤਹਿਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਇੰਡੀਆ ਗੇਟ ਤੱਕ ਜਾਣ-ਆਉਣ ਲਈ ਮੈਟਰੋ ਬੱਸ ਦੀ ਸਹੂਲਤ ਸ਼ੁਰੂ ਹੋ ਗਈ। ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਸ਼ਹਿਰ ਦੀ ਆਵਾਜਾਈ ਵਿਚ ਸੁਧਾਰ ਕਰਨ ਲਈ ਇਹ ਨਿਵੇਕਲਾ ਪ੍ਰਾਜੈਕਟ 2 ਕੁ ਸਾਲ ਪਹਿਲਾਂ ਆਰੰਭਿਆ ਸੀ। ਇਸ ਤਹਿਤ ਇੰਨਾਂ ਮੈਟਰੋ ਬੱਸਾਂ ਲਈ ਵੱਡਾ ਰਸਤਾ ਸਾਰੇ ਸ਼ਹਿਰ ਵਿਚ ਬਣਾ ਦਿੱਤਾ ਗਿਆ ਹੈ ਅਤੇ ਇਸ ਰਸਤੇ ਵਿਚ ਚੱਲਣ ਲਈ ਨਵੀਆਂ ਬੱਸਾਂ ਅਤੇ ਨਵੇਂ ਬੱਡੇ ਕਾਇਮ ਕੀਤੇ ਗਏ ਹਨ। ਸ. ਬਾਦਲ ਨੇ ਅੱਜ ਇਸਦੇ ਪਹਿਲੇ ਗੇੜ ਦੀ ਸ਼ੁਰੂਆਤ ਕਰਦੇ ਕਿਹਾ ਕਿ ਇਸ ਨਾਲ ਅੰਮ੍ਰਿਤਸਰ ਵਿਸ਼ਵ ਪੱਧਰੀ ਸ਼ਹਿਰੀ ਆਵਜਾਈ ਸਹੂਲਤ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਸ਼ਹਿਰੀ ਆਵਾਜਾਈ ਸੁਰੱਖਿਅਤ, ਸਸਤੀ ਤੇ ਤੇਜ਼ ਹੋਵੇਗੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਹੋਵੇਗੀ। ਉਨਾਂ ਦੱਸਿਆ ਕਿ ਇਸ ਦੇ 7 ਪੜਾਅ ਉਸਾਰੀ ਅਧੀਨ ਹਨ ਅਤੇ ਛੇਤੀ ਹੀ ਇਹ ਸਾਰੇ ਸ਼ੁਰੂ ਕਰ ਦਿੱਤੇ ਜਾਣਗੇ। ਉਨਾਂ ਕਿਹ ਕਿ ਇਸ ਸਹੂਲਤ ਦੇ ਸਾਰੇ ਸ਼ਹਿਰ ਵਿਚ ਸ਼ੁਰੂ ਹੋਣ ਨਾਲ ਸ਼ਹਿਰ ਵਿਚ ਕਾਰੋਬਾਰ ਲਈ ਆਉਣਾ-ਜਾਣਾ ਬਹੁਤ ਅਸਾਨ ਹੋਵੇਗਾ ਅਤੇ ਸੈਲਾਨੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ।
ਸ. ਬਾਦਲ ਨੇ ਅੱਜ ਇਤਹਾਸਕ ਖਾਲਸਾ ਕਾਲਜ ਅੱਗੇ ਬਣੇ ਮੈਟਰੋ ਬੱਸ ਸਟੈਂਡ ਤੋਂ ਪਹਿਲੀ ਮੈਟਰੋ ਬੱਸ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨਾਂ ਦੱਸਿਆ ਕਿ ਇਹ ਬੱਸ ਵੱਖਰਾ ਰਸਤਾ ਬਣਿਆ ਹੋਣ ਕਾਰਨ ਮੈਟਰੋ ਰੇਲ ਵਾਂਗ ਹੀ ਤੇਜ਼ੀ ਨਾਲ ਯਾਤਰੀ ਨੂੰ ਉਸਦੀ ਮੰਜ਼ਿਲ ‘ਤੇ ਪੁਹੰਚਾ ਦੇਵੇਗੀ ਅਤੇ ਹਰ 2 ਤੋਂ 3 ਮਿੰਟ ਦੇ ਵਕਫ਼ੇ ਬਾਅਦ ਇਹ ਬੱਸ ਇਸ ਰੂਟ ‘ਤੇ ਚੱਲੇਗੀ। ਉਨਾਂ ਕਿਹਾ ਕਿ ਇਸ ਲਈ ਰੇਲਵੇ ਓਵਰ ਬ੍ਰਿਜ ਅਤੇ ਪੈਦਲ ਚੱਲਣ ਵਾਲਿਆਂ ਨੂੰ ਪੁੱਲ ਬਣਾਏ ਜਾ ਚੁੱਕੇ ਹਨ। ਭੰਡਾਰੀ ਪੁੱਲ, ਜੋ ਕਿ ਟ੍ਰੈਫਿਕ ਕਾਰਨ ਜਾਮ ਰਹਿੰਦਾ ਸੀ, ਵੀ ਛੇਤੀ ਹੀ ਚਾਲੂ ਕਰ ਦਿੱਤਾ ਜਾਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਨਿਜਾਤ ਆਵਾਜਾਈ ਜਾਮ ਤੋਂ ਮਿਲੇਗੀ। ਉਨਾਂ ਦੱਸਿਆ ਕਿ ਇਸ ਲਈ ਵਾਤਾਅਨਕੂਲ ਬੱਸਾਂ, ਆਟੋਮੈਟਿਕ ਟਰਾਂਸਮਿਸ਼ਨ, ਆਨ ਬੋਰਡ ਜੀ ਪੀ ਐਸ ਯੂਨਿਟ ਆਦਿ ਕਰਕੇ ਯਾਤਰੀਆਂ ਲਈ ਬਹੁਤ ਅਸਾਨ ਤੇ ਸਸਤੀ ਸਹੂਲਤ ਸਾਬਤ ਹੋਵੇਗੀ। ਉਨਾਂ ਦੱਸਿਆ ਕਿ ਗੁਰੂ ਨਗਰੀ ਵਿਚ ਯਾਤਰੀਆਂ ਅਤੇ ਸੈਲਾਨੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣਾ ਮੇਰਾ ਟੀਚਾ ਹੈ ਅਤੇ ਮੈਂ ਇਸ ਵਿਚੋਂ ਵੱਡੇ ਕੰਮ ਪੂਰੇ ਕਰ ਲਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਿਕਰਮ ਸਿੰਘ ਮਜੀਠੀਆ, ਮੇਅਰ ਬਖਸ਼ੀ ਰਾਮ ਅਰੋੜਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਕਮਿਸ਼ਨਰ ਕਾਰਪੋਰੇਸ਼ਨ ਸੋਨਾਲੀ ਗਿਰੀ, ਗੁਰਪ੍ਰਤਾਪ ਸਿੰਘ ਟਿੱਕਾ, ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *