Fri. Aug 23rd, 2019

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ : ਡਾ: ਚਰਨਜੀਤ ਸਿੰਘ ਗੁਮਟਾਲਾ

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ : ਡਾ: ਚਰਨਜੀਤ ਸਿੰਘ ਗੁਮਟਾਲਾ

ਨਿਊਯਾਰਕ, 16 ਜੂਨ ( ਰਾਜ ਗੋਗਨਾ )-ਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵੱਲੋਂ 27 ਸਤੰਬਰ 2019 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਵਾਸਤੇ ਹਫ਼ਤੇ ਵਿੱਚ ਤਿੰਨ ਦਿਨ ਉਡਾਣ ਸ਼ੁਰੂ ਕਰਨ ਵਾਲੀ ਉਡਾਣ ਨੂੰ ਘਾਟੇ ਵਾਲਾ ਸੌਦਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨੂੰ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਲਈ ਚਲਾਉਣ ਦੀ ਮੰਗ ਕੀਤੀ ਹੈ।ਇਸ ਸੰਬੰਧੀ ਇਕ ਲਿਖਤੀ ਪੈੱਸ ਦੇ ਨਾਂ ਜਾਰੀ ਬਿਆਨ ਕਰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਦੱਸਿਆ ਕਿ ਸ਼ਹਿਰੀ ਹਵਾਬਾਜੀ ਮੰਤਰੀ ਸ. ਹਰਦੀਪ ਸਿੰਘ ਪੁਰੀ ਨੂੰ ਲਿਖੇ ਇਕ ਪੱਤਰ ਚ’ ਕਿਹਾ ਹੈ ਕਿ ਦਿੱਲੀ ਤੋਂ ਟੋਰਾਂਟੋ ਲਈ ਪਹਿਲਾਂ ਹੀ ਏਅਰ ਕੈਨੇਡਾ ਤੋਂ ਇਲਾਵਾ ਕਈ ਹੋਰ ਏਅਰਲਾਈਨਾਂ ਦੀਆਂ ਉਡਾਣਾਂ ਜਾਂਦੀਆਂ ਹਨ, ਇਸ ਲਈ ਏਅਰ ਇੰਡੀਆ ਦੀ ਉਡਾਣ ਨਹੀਂ ਭਰੇਗੀ ਤੇ ਇਹ ਘਾਟੇ ਵਿਚ ਜਾਵੇਗੀ।ਇਸ ਲਈ ਇਸ ਨੂੰ ਜੇ ਹਫ਼ਤੇ ਵਿਚ 3 ਦਿਨ ਚਲਾਉਣਾ ਹੈ ਤਾਂ ਇਸ ਨੂੰ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਚਲਾਇਆ ਜਾਵੇ ਕਿਉਂਕਿ ਯਾਤਰੂ ਸਿੱਧੀ ਉਡਾਣ ਨੂੰ ਪਸੰਦ ਕਰਦੇ ਹਨ।ਅਤੇ ਬਰਾਸਤਾ ਦਿੱਲੀ ਖ਼ਰਚਾ ਵੀ ਜ਼ਿਆਦਾ ਪਵੇਗਾ।
ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪਾਈ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਚੀਫ਼ ਜਸਟਿਸ ਨੇ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ-ਬਰਮਿੰਘਮ ਉਡਾਣ ਨੂੰ ਅੰਮ੍ਰਿਤਸਰ ਤੋਂ ਵਾਪਿਸ ਦਿੱਲੀ ਖੜਨ ਨੂੰ ਉਲਟੀ ਗੰਗਾ ਵਹਾਉਣਾ ਕਰਾਰ ਦਿੱਤਾ ਹੈ। ਅਦਾਲਤ ਦਾ ਕਹਿਣਾ ਸੀ ਇਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਵਾਪਿਸ ਆਉਣ ਦੀ ਥਾਂ `ਤੇ ਸਿੱਧਾ ਬਰਮਿੰਘਮ ਜਾਣਾ ਚਾਹੀਦਾ ਹੈ ਤੇ ਵਾਪਸੀ ਵੇਲੇ ਅੰਮ੍ਰਿਤਸਰ ਆ ਕੇ ਫਿਰ ਦਿੱਲੀ ਜਾਣਾ ਚਾਹੀਦਾ ਹੈ ।ਅਦਾਲਤ ਦਾ ਇਹ ਵੀ ਕਹਿਣਾ ਸੀ ਕਿ ਏਅਰ ਇੰਡੀਆ ਵਲੋਂ ਸਮੇਂ ਤੇ ਪੈਸੇ ਦੀ ਬਰਬਾਦੀ ਤੇ ਯਾਤਰੂਆਂ ਦੀ ਖ਼ਜਲ ਖ਼ੁਆਰੀ ਕਿਉਂ ਕੀਤੀ ਜਾ ਰਹੀ? ਇਸ ਦੇ ਬਾਵਜੂਦ ਏਅਰ ਇੰਡੀਆ ਨੇ ਕੋਈ ਸਬਕ ਨਹੀਂ ਸਿੱਖਿਆ ਤੇ ਮੁੜ ਉਸ ਰੂਟ `ਤੇ ਦੁਬਾਰਾ ਉਡਾਣ ਸ਼ੁਰੂ ਕੀਤੀ ਜਾ ਰਹੀ।ਇਹੋ ਕਾਰਨ ਹੈ ਕਿ ਇਸ ਸ਼ੁਰੂ ਕੀਤੀ ਜਾ ਰਹੀ ਉਡਾਣ ਦੀ ਚਾਰ ਚੁਫੇਰਿਉਂ ਨਿਖੇਧੀ ਰਹੀ ਹੈ।
​ਅਸਲ ਵਿਚ ਦਿੱਲੀ ਪ੍ਰਾਈਵੇਟ ਹਵਾਈ ਅੱਡਾ ਹੈ ,ਜਦ ਕਿ ਅੰਮ੍ਰਿਤਸਰ ਸਰਕਾਰੀ ਹੈ।ਯੂ ਪੀ ਏ ਸਰਕਾਰ ਨੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਦਿੱਲੀ ਨੂੰ ਹੱਬ ਬਣਾ ਕਿ ਅੰਮ੍ਰਿਤਸਰ ਸਮੇਤ ਆਸ ਪਾਸ ਦੇ ਸਾਰੇ ਹਵਾਈ ਅੱਡਿਆਂ ਦੀਆਂ ਸਿੱਧੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ। ਮੋਦੀ ਸਰਕਾਰ ਨੇ ਵੀ ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਲੀਹਾਂ `ਤੇ ਚਲਦਿਆਂ ਅੰਮ੍ਰਿਤਸਰ ਤੇ ਹੋਰਨਾਂ ਹਵਾਈ ਅੱਡਿਆਂ ਨੂੰ ਹੱਬ ਨਹੀਂ ਬਣਾਇਆ। ਪੁਰੀ ਸਾਹਿਬ ਜਿਨ੍ਹਾਂ ਪਾਸ ਸ਼ਹਿਰੀ ਹਵਾਬਾਜੀ ਦਾ ਆਜ਼ਾਦਾਨ ਮਹਿਕਮਾ ਹੈ ਨੇ ਚੋਣਾਂ ਸਮੇਂ ਜੋ ਵੀਜ਼ਨ ਜਾਰੀ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਆਪਣੀ ਫੇਸਬੁਕ `ਤੇ ਵੀ ਪਾਇਆ ਸੀ ਵਿਚ ਕਿਹਾ ਸੀ ਕਿ ਉਹ ਅੰਮ੍ਰਿਤਸਰ ਨੂੰ ਹੱਬ ਬਣਾ ਕਿ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ। ਇਸ ਲਈ ਉਨ੍ਹਾਂ ਨੂੰ ਆਪਣੇ ਇਸ ਚੋਣ ਵਾਅਦੇ `ਤੇ ਖ਼ਰਾ ਉਤਰਦੇ ਹੋਏ ਅੰਮ੍ਰਿਤਸਰ ਤੋਂ ਟੋਰਾਂਟੋ ਸਮੇਤ ਵੈਨਕੂਵਰ ਲੰਡਨ, ਮਿਲਾਨ, ਬਰਮਿੰਘਮ , ਅਮਰੀਕਾ ਤੇ ਹੋਰਨਾਂ ਮੁਲਕਾਂ ਲਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ਪੁਰਬ `ਤੇ ਆਸਾਨੀ ਨਾਲ ਵਿਸ਼ਵ ਭਰ `ਤੋਂ ਸ਼ਰਧਾਲੂ ਗੁਰੂ ਦੀ ਨਗਰੀ ਆ ਸਕਣ।
ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਦਿੱਲੀ ਤੋਂ ਏਅਰ ਇੰਡੀਆ ਲਈ ਜੋ 2 ਉਡਾਣਾਂ ਜੋ ਲੰਡਨ ਹੀਥਰੋ ਹਵਾਈ ਅੱਡੇ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਇੱਕ ਦਾ ਰੂਟ ਬਦਲਕੇ ਅੰਮ੍ਰਿਤਸਰ-ਲੰਡਨ ਤੇ ਲੰਡਨ-ਅੰਮ੍ਰਿਤਸਰ ਕੀਤਾ ਜਾਵੇ । ਇਕ ਜਹਾਜ਼ ਅੰਮ੍ਰਿਤਸਰ ਖੜਾ ਰਹੇ ਉਹ ਅੰਮ੍ਰਿਤਸਰ -ਲੰਡਨ ਤੇ ਲੰਡਨ- ਅੰਮ੍ਰਿਤਸਰ ਦੇ ਫੇਰੇ ਲਾਉਂਦਾ ਰਹੇ।ਲੰਡਨ-ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਇੰਗਲੈਂਡ ਦੇ ਮੈਂਬਰਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ,ਸੇਵਾ ਟਰੱਸਟ ਯੂ.ਕੇ. ਤੇ ਅੰਮ੍ਰਿਤਸਰ ਵਿਕਾਸਮੰਚ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ।ਜੇ ਸ੍ਰੀ ਅੰਮ੍ਰਿਤਸਰ-ਲੰਡਨ ਉਡਾਣ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਨਾ ਕੇਵਲ ਇੰਗ਼ਲੈਂਡ ਸਗੋਂ ਯੂਰਪ, ਕੈਨੇਡਾ ਤੇ ਅਮਰੀਕਾ ਵਾਲਿਆਂਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਭ ਮੁਲਕਾਂ ਦੀਆਂ ਏਅਰ ਲਾਈਨਾਂ ਹੀਥਰੋ ਹਵਾਈ ਅੱਡੇ ਤੇ ਆਉਂਦੀਆਂ ਹਨ।ਕੈਨੇਡਾ ਵਾਲੇ ਏਅਰ ਕੈਨੇਡਾ ਲੈ ਕੇ ਸਿੱਧਾ ਕੈਨੇਡਾ ਦੇ ਵੱਖ ਵੱਖ ਸ਼ਹਿਰਾ ਵਿੱਚ ਪਹੁੰਚ ਜਾਣਗੇ।ਅਮਰੀਕਾ ਵਾਲੇ ਅਮਰੀਕਨ ਏਅਰ ਲਾਈਨਾਂ ਲੈ ਕੇ ਆਸਾਨੀ ਨਾਲ ਅਮਰੀਕਾ ਪੁਜ ਜਾਣਗੇ ਤੇ ਹੋਰਨਾਂ ਮੁਲਕਾਂ ਨੂੰ ਜਾਣ ਵਾਲੇ ਪੰਜਾਬੀ ਆਪੋ ਆਪਣੇ ਮੁਲਕ ਦੀਆਂ ਏਅਰਲਾਈਨਾਂ ਲੈ ਕੇ ਸਿੱਧਾ ਆਪਣੇ ਮੁਲਕ ਪਹੁੰਚ ਜਾਣਗੇ।ਇਸ ਤਰ੍ਹਾਂਅੰਮ੍ਰਿਤਸਰ- ਬਰਮਿੰਘਮ ਲਈ ਇਕ ਜਹਾਜ਼ ਅੰਮ੍ਰਿਤਸਰ ਰਖਿਆ ਜਾਵੇ। ਇਸ ਨਾਲ ਏਅਰ ਇੰਡੀਆ ਵਧੇਰੇ ਕਮਾਈ ਕਰ ਸਕਦਾ ਹੈ।
​ਮੰਚ ਆਗੂ ਨੇ ਮੰਗ ਕੀਤੀ ਹੈ ਕਿ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਮੁੜਸ਼ੁਰੂ ਕੀਤੀ ਜਾਵੇ ਜਿਸ ਨੂੰ ਪਾਕਿਸਤਾਨ ਦੇ ਨਾਲ ਸੰਬੰਧ ਅਣਸੁਖਾਵੇਂ ਹੋਣ ਕਰਕੇ ਬੰਦਕਰ ਦਿੱਤਾ ਗਿਆ ਹੈ। ਦਿੱਲੀ ਤੋਂ ਸਾਰੀਆਂ ਉਡਾਣਾਂ ਜਾਰੀ ਹਨ । ਸ੍ਰੀ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਬੰਦ ਕਰਨਾ ਸਰਾਸਰ ਗੁਰੂ ਕੀ ਨਗਰੀ ਨਾਲ ਬੇਇਨਸਾਫੀ ਹੈ।

Leave a Reply

Your email address will not be published. Required fields are marked *

%d bloggers like this: