Thu. Oct 17th, 2019

ਅੰਮ੍ਰਿਤਸਰ ਨੂੰ ਬੰਦ ਦਾ ਪੂਰਨ ਸਮਰਥਨ

ਅੰਮ੍ਰਿਤਸਰ ਨੂੰ ਬੰਦ ਦਾ ਪੂਰਨ ਸਮਰਥਨ

ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਤੋੜਨ ਤੋਂ ਬਾਅਦ ਰਵਿਦਾਸ ਭਾਈਚਾਰੇ ਵਿਚ ਪੈਦਾ ਹੋਏ ਰੋਸ ਨੂੰ ਦੇਖਦੇ ਹੋਏ ਅੱਜ ਪੰਜਾਬ ਪੂਰਨ ਬੰਦ ਦਾ ਸਮਰਥਨ ਅੰਮ੍ਰਿਤਸਰ ਵੇਖਣ ਨੂੰ ਮਿਲਿਆ।

ਅੰਮ੍ਰਿਤਸਰ ਦੇ ਤਕਰੀਬਨ ਸਾਰੇ ਬਾਜ਼ਾਰ ਬੰਦ ਰਹੇ ਜਿਨ੍ਹਾਂ ਵਿੰਚ ਮੇਨ ਬਾਜ਼ਾਰ ਹਾਲ ਬਾਜ਼ਾਰ, ਘੰਟਾ ਘਰ, ਭੰਡਾਰੀ ਪੁੱਲ, ਹਾਲ ਗੇਟ ਆਦਿ ਵੱਡੀਆਂ ਮਾਰਕੀਟਾਂ ਪੂਰਨ ਤੌਰ ਤੇ ਬੰਦ ਰਹੀਆਂ। ਅੱਜ ਸਵੇਰ ਤੋਂ ਹੀ ਅੰਮ੍ਰਿਤਸਰ ਸ਼ਹਿਰ ‘ਚ ਆਵਾਜਾਈ ਬੇਹੱਦ ਘੱਟ ਸੀ ਜਿਸਦੇ ਮੱਦੇਨਜ਼ਰ ਅੱਜ ਸ਼ਹਿਰ ‘ਚ ਪੂਰੀ ਤਰ੍ਹਾਂ ਬੰਦ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਅੰਮ੍ਰਿਤਸਰ ਸ਼ਹਿਰ ‘ਚ ਰਵਿਦਾਸ ਭਾਈਚਾਰੇ ਵੱਲੋਂ ਥਾਂ ਥਾਂ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਇਸ ਬੰਦ ‘ਤੇ ਚਲਦਿਆਂ ਅੱਜ ਰਵਿਦਾਸ ਭਾਈਚਾਰੇ ਵੱਲੋਂ ਅੰਮ੍ਰਿਤਸਰ ਹਾਈਵੇਅ ਨੂੰ ਵੀ ਪੂਰਨ ਤੌਰ ਤੇ ਬੰਦ ਕਰਨ ਲਈ ਧਰਨਾ ਲਾਇਆ ਗਿਆ।

Leave a Reply

Your email address will not be published. Required fields are marked *

You may have missed

ਪੰਜਾਬ ਦੇ ਸਕੂਲਾਂ ਵਿੱਚ ਜ਼ਬਰਦਸਤੀ ਹਿੰਦੀ ਇਕਾਂਗੀ ਨਾਟਕ ਖਿਡਾਏ ਜਾਣ ਦੇ ਜਾਰੀ ਹੋਏ ਤੁਗਲਕੀ ਫ਼ਰਮਾਨ ਦੀ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਨੇ ਕੀਤੀ ਸਖ਼ਤ ਨਿਖੇਧੀ ਸੰਗਰੂਰ, 17 ਅਕਤੂਬਰ (ਕਰਮ ਸਿੰਘ ਜਖ਼ਮੀ): ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਜ਼ਬਰਦਸਤੀ ਹਿੰਦੀ ਇਕਾਂਗੀ ਨਾਟਕ ਖਿਡਾਏ ਜਾਣ ਦੇ ਜਾਰੀ ਹੋਏ ਤੁਗਲਕੀ ਫ਼ਰਮਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਕੂਲ ਮੁਖੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਥੀਏਟਰ ਦੀ ਸ਼ੁਰੂਆਤ ਕਰਵਾਉਂਦੇ ਹੋਏ ਇਕਾਂਗੀਆਂ ਦਾ ਮੰਚਨ ਕਰਵਾਉਣਾ ਹੈ। ਇਹ ਇਕਾਂਗੀ ਨਾਟਕ ਸਿਰਫ਼ ਹਿੰਦੀ ਵਿੱਚ ਹੀ ਖੇਡੇ ਜਾਣਗੇ ਅਤੇ ਇਹ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੋਣੇ ਜ਼ਰੂਰੀ ਹਨ। ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ. ਮੀਤ ਖਟੜਾ, ਡਾ. ਇਕਬਾਲ ਸਿੰਘ, ਡਾ. ਸੁਖਵਿੰਦਰ ਸਿੰਘ ਪਰਮਾਰ, ਦਲਬਾਰ ਸਿੰਘ ਚੱਠੇ ਸੇਖਵਾਂ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ, ਸੁਖਵਿੰਦਰ ਸਿੰਘ ਲੋਟੇ, ਸੁਖਵਿੰਦਰ ਕੌਰ ਸਿੱਧੂ, ਕੁਲਵੰਤ ਖਨੌਰੀ, ਗੁਰਪ੍ਰੀਤ ਸਿੰਘ ਸਹੋਤਾ, ਸਤਪਾਲ ਸਿੰਘ ਲੌਂਗੋਵਾਲ, ਸਰਬਜੀਤ ਸਿੰਘ ਸੰਧੂ, ਸੁਖਵਿੰਦਰ ਕੌਰ ਹਰਿਆਓ, ਧਰਮਵੀਰ ਸਿੰਘ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ, ਲਾਭ ਸਿੰਘ ਝੱਮਟ, ਲਵਲੀ ਬਡਰੁੱਖਾਂ, ਗੋਬਿੰਦ ਸਿੰਘ ਤੂਰਬਨਜਾਰਾ, ਸਰਬਜੀਤ ਸੰਗਰੂਰਵੀ ਅਤੇ ਜੱਗੀ ਮਾਨ ਆਦਿ ਸਾਹਿਤਕਾਰਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨਾਲ ਇਹ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬੀ ਭਾਸ਼ਾ ਨੂੰ ਨੁੱਕਰੇ ਲਾਉਣ ਦੀ ਨੀਤੀ ਤਿਆਗ ਕੇ ਇਸ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਨ ਵੱਲ ਧਿਆਨ ਦੇਵੇ।

%d bloggers like this: