Sun. Jun 16th, 2019

ਅੰਮ੍ਰਿਤਸਰ-ਦਿੱਲੀ-ਕਲਕੱਤਾ ਉਦਯੋਗਿਕ ਗਲਿਆਰਾ ਖਿਲਾਫ਼ ਚੇਤਨਾ ਮਾਰਚ 1 ਅਕਤੂਬਰ ਤੋਂ

ਅੰਮ੍ਰਿਤਸਰ-ਦਿੱਲੀ-ਕਲਕੱਤਾ ਉਦਯੋਗਿਕ ਗਲਿਆਰਾ ਖਿਲਾਫ਼ ਚੇਤਨਾ ਮਾਰਚ 1 ਅਕਤੂਬਰ ਤੋਂ
ਚੇਤਨਾ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਰਾਜਪੁਰਾ ਤੱਕ -ਗੁਰਦਿਆਲ ਸ਼ੀਤਲ

ਜਲੰਧਰ, 25 ਸਤੰਬਰ -ਜਲੰਧਰ ਵਿਖੇ ਇਕ ਜਾਗਰੂਕ ਮੀਟਿੰਗ ਹੋਈ ਜਿਸ ਵਿਚ ਸਟੇਟ ਕਮੇਟੀ ਮੈਂਬਰ ਗੁਰਦਿਆਲ ਸ਼ੀਤਲ ਸ਼ੇਰਪੁਰ (ਸੰਗਰੂਰ), ਅਮਰੀਕ ਸਿੰਘ ਜਲੰਧਰ, ਬਲਵਿੰਦਰ ਕੁਮਾਰ ਜਲੰਧਰ, ਪਰਸ਼ੋਤਮ ਲਾਲ ਸਰੋਏ ਜਲੰਧਰ, ਸ਼ਮਿੰਦਰ ਸਿੰਘ ਲੌਂਗੋਵਾਲ ਅਤੇ ਅਵਤਾਰ ਸਿੰਘ ਲੁਧਿਆਣਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਤੋਂ ਬਾਅਦ ਕਰਤਾਰਪੁਰ, ਬਿਆਸ ਅਤੇ ਬਾਬਾ ਬਕਾਲਾ ਸਾਹਿਬ ਦਾ ਦੌਰਾ ਕੀਤਾ। ਉਨਾਂ ਅੰਮ੍ਰਿਤਸਰ-ਦਿੱਲੀ-ਕਲਕੱਤਾ ਉਦਯੋਗਿਕ ਗਲਿਆਰਾ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਚੇਤਨਾ ਮਾਰਚ ਦੀ ਤਿਆਰੀ ਵਜੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।
ਇਸ ਨਾਲ ਸੰਬੰਧਿਤ ਪਿਛਲੀ ਕੇਂਦਰ ਸਰਕਾਰ ਵੱਲੋਂ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਇਸ ਉਪਰ ਕੋਈ ਅਮਲ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਉੱਪਰ ਕਾਰਜ ਸ਼ੁਰੂ ਕਰਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਅਤੇ ਮੋਦੀ ਸਾਹਿਬ ਦੀ ਬੁਲਟ ਟਰੇਨ ਨੂੰ ਇਸ ਕਾਰਜ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਅਤੇ ਸਰਕਾਰ ਦਾ ਇਹ ਦਾਅਵਾ ਕਿੰਨਾ ਕੁ ਸਫ਼ਲ ਸਾਬਤ ਹੁੰਦਾ ਹੈ ਜਾਂ ਫਿਰ ਫੋਕੀ ਤਿਕੜਬਾਜ਼ੀ ਹੀ ਖੇਡੀ ਜਾ ਰਹੀ ਹੈ।
ਇਹ ਚੇਤਨਾ ਮਾਰਚ 1 ਅਕਤੂਬਰ ਸਵੇਰੇ 8.00 ਵਜੇ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਜੰਡਿਆਲਾ ਗੁਰੂ, 2 ਨੂੰ ਬਿਆਸ, 3 ਨੂੰ ਕਰਤਾਰਪੁਰ, 4 ਨੂੰ ਜਲੰਧਰ, 5 ਨੂੰ ਫਿਲੌਰ, 6 ਨੂੰ ਲੁਧਿਆਣਾ-ਸਾਹਨੇਵਾਲ, 7 ਨੂੰ ਸਰਹਿੰਦ, 8 ਅਕਤੂਬਰ ਨੂੰ ਰਾਜਪੁਰਾ ਵਿਖੇ ਸਮਾਪਤ ਹੋਵੇਗਾ।
ਇਸ ਗਲਿਆਲੇ ਵਿਚ 20 ਵੱਡੇ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਦਿੱਲੀ, ਰੁੜਕੀ, ਮੁਰਾਦਾਬਾਦ, ਬਰੇਲੀ, ਅਲੀਗੜ, ਕਾਨਪੁਰ, ਲਖਨਊ, ਇਲਾਹਾਬਾਦ, ਵਾਰਾਨਸੀ, ਪਟਨਾ, ਹਜਾਰੀਬਾਗ, ਧਨਵਾਦ, ਆਸਨਸੋਲ, ਦੁਰਗਾਪੁਰ ਅਤੇ ਕਲਕੱਤਾ ਵੀ ਲਪੇਟ ਵਿਚ ਆਉਣਗੇ।
ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ (ਪੰਜਾਬ) ਦੇ ਹਰ ਵਿਚਾਰਧਾਰਾ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਤਾਂ ਜੋ ਇਸ ਇੰਡਸਟਰੀਅਲ ਕੌਰੀਡੋਰ ਵਿਰੁੱਧ ਲੋਕ ਲਾਮਬੰਦੀ ਕਰਕੇ ਜ਼ਮੀਨ, ਜੰਗਲ, ਪਾਣੀ, ਵਾਤਾਵਰਨ, ਮਨੁੱਖੀ ਅਤੇ ਜੈਵ ਜੀਵਨ ਬਚਾਇਆ ਜਾ ਸਕੇ।

Leave a Reply

Your email address will not be published. Required fields are marked *

%d bloggers like this: