ਅੰਮ੍ਰਿਤਸਰ ‘ਚ ਮੀਡੀਆ ਕਰਮੀਆਂ ‘ਤੇ ਪੁਲਿਸ ਨੇ ਵਰਤੀ ਫੋਰਸ, ਇੱਕ ਬੇਹੋਸ਼ ਤੇ ਕੁਝ ਫੱਟੜ

ss1

ਅੰਮ੍ਰਿਤਸਰ ‘ਚ ਮੀਡੀਆ ਕਰਮੀਆਂ ‘ਤੇ ਪੁਲਿਸ ਨੇ ਵਰਤੀ ਫੋਰਸ, ਇੱਕ ਬੇਹੋਸ਼ ਤੇ ਕੁਝ ਫੱਟੜ

ਮਜੀਠੀਆ ਦੇ ਘਰ ਦਾ ਘਿਰਾਓ ਕਰਨ ਗਏ ਸਨ ਪੱਤਰਕਾਰ

1473259849_IMG-20160907-WA0112 1473259890_IMG-20160907-WA0131ਅੰਮ੍ਰਿਤਸਰ, 7 ਸਤੰਬਰ, 2016 : ਸਥਾਨਕ ਪੁਲੀਸ ਨੇ ਮੀਡੀਆ ਕਰਮੀਆ ਤੇ ਤਾਕਤ ਦੀ ਵਰਤੋਂ ਕੀਤੀ ਦਿੱਤਾ ਜਦੋਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸਨ ਜਿਸ ਨਾਲ ਮੱਖੂ ਤੇ ਆਏ ਪੱਤਰਕਾਰ ਸ੍ਰ ਜੋਗਿੰਦਰ ਸਿੰਘ ਖਹਿਰਾ ਦੇ ਸਿਰ ਵਿੱਚ ਪੁਲੀਸ ਦੀ ਲਾਠੀ ਵੱਜਣ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਏ ਜਿਹਨਾਂ ਨੂੰ ਤੁਰੰਤ ਮੈਡੀਕਲ ਸਹੂਲਤ ਦੇਣ ਹਸਪਤਾਲ ਲਿਜਾਣਾ ਪਿਆ।
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਪਿਛਲੇ ਲੰਮੇ ਸਮੇਂ ਤੋ ਪੱਤਰਕਾਰਾਂ ਦੀਆ ਹੱਕੀ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਕਰਦੀ ਆ ਰਹੀ ਹੈ ਅਤੇ ਪਿਛਲੇ ਦਿਨੀ ਇੱਕ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੱਤਰਕਾਰ ਭਾਈਚਾਰਾ ਪਿਛਲੇ ਕਰੀਬ ਇੱਕ ਦਹਾਕੇ ਤੋ ਅਣਗੌਲਿਆ ਪਿਆ ਹੈ ਅਤੇ ਉਹਨਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਜਦ ਕਿ ਐਸੋਸ਼ੀਏਸ਼ਨ ਲੰਮੇ ਸਮੇਂ ਤੋ ਪੱਤਰਕਾਰਾਂ ਦੀਆ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ।

ਅੱਜ ਪਹਿਲਾਂ ਹੀ ਉਲੀਕੇ ਪ੍ਰੋਗਰਾਮ ਅਨੁਸਾਰ ਕਾਲੀਆ ਪੱਗਾਂ ਤੇ ਕਾਲੀਆ ਪੱਟੀਆ ਬੰਨੀ ਪੱਤਰਕਾਰ ਸਥਾਨਕ ਸਰਕਟ ਹਾਉਸ ਵਿਖੇ ਇਕੱਠੇ ਹੋਏ ਜਿਥੇ ਹੱਥਾਂ ਵਿੱਚ ਸਰਕਾਰ ਵਿਰੋਧੀ ਵੱਖ ਵੱਖ ਨਾਅਰਿਆ ਦੀਆ ਤਖਤੀਆ ਹੱਥਾਂ ਵਿੱਚ ਫੜੀਆ ਸਨ ਤੇ ਪੱਤਰਕਾਰ ਨਾਅਰੇ ਮਾਰਦੇ ਹੋਏ ਮਜੀਠੀਆ ਦੀ ਕੋਠੀ ਵੱਲ ਵੱਧੇ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕਿਆ, ਪੱਤਰਕਾਰਾਂ ਨੇ ਬੈਰਿਕੋਦ ਤੋੜ ਕੇ ਅੱਗੇ ਜਾਂ ਦੀ ਕੋਸ਼ਿਸ਼ ਕੀਤੀ ਤਾਂ âੀ.ਐਸ.ਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਸ਼ਾਤਮਈ ਰੋਸ ਮਾਰਚ ਕਰ ਰਹੇ ਮੀਡੀਆ ਕਰਮੀਆਂ ‘ਤੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਦੌਰਾਨ ਮੱਖੂ ਤੋ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਦੇ ਸਿਰ ਵਿੱਚ ਲਾਠੀ ਵੱਜੀ ਤਾਂ ਉਹ ਬੋਹੋਸ਼ ਹੋ ਕੇ ਸੜਕ ਤੇ ਡਿੱਗ ਪਏ, ਤੋ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਣਾ ਪਿਆ। ਇਸੇ ਤਰ੍ਹਾ ਜਥੇਬੰਦੀ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ, ਜਗਜੀਤ ਸਿੰਘ ਜੱਗਾ, ਸੰਨੀ ਸਹੋਤਾ, ਬਾਬਾ ਬਕਾਲਾ ਤੋ ਪ੍ਰਧਾਨ ਸ੍ਰ ਰਾਜੇਸ਼ ਸ਼ਰਮਾ, ਜਗਦੀਸ਼ ਸਿੰਘ ਬਮਰਾਹ, ਜਾਤਿੰਦਰ ਪਾਲ ਮਹਿਤਾ, ਬਟਾਲਾ ਤੋ ਬਲਵਿੰਦਰ ਭੱਲਾ ਦੇ ਵੀ ਲਾਠੀਆ ਵੱਜੀਆ।

ਸੰਨੀ ਸਹੋਤਾ ਨਾਮ ਦੇ ਇੱਕ ਪੱਤਰਕਾਰ ਨੂੰ ਡੀ.ਐਸ.ਪੀ ਸਿੰਗਲਾ ਨੇ ਖੁਦ ਵਾਲਾ ਤੋ ਫੜ ਕੇ ਧੂਹ ਕੇ ਆਪਣੀ ਗੱਡੀ ਵਿੱਚ ਸੁੱਟ ਲਿਆ ਤੇ ਜਨਤਕ ਤੌਰ ਤੇ ਉਸ ਦੀ ਕੁੱਟਮਾਰ ਵੀ ਕੀਤੀ। ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਐਲਾਨ ਕਰ ਦਿੱਤਾ ਕਿ ਸੰਨੀ ਨੂੰ ਜਿੰਨਾ ਚਿਰ ਛੱਡਿਆ ਨਹੀ ਜਾਂਦਾ ਉਨਾ ਚਿਰ ਤੱਕ ਪੱਤਰਕਾਰ ਪ੍ਰਸ਼ਾਸ਼ਨ ਨਾਲ ਕੋਈ ਗੱਲ ਨਹੀ ਕਰਨਗੇ। ਏ.ਡੀ.ਸੀ ਪੀ ਸ੍ਰੀ ਗੋਰਵ ਗਰਗ ਨੇ ਤੁਰੰਤ ਕਮਾਂਡ ਸੰਭਾਲਦਿਆ ਤੁਰੰਤ ਸੰਨੀ ਸਹੋਤਾ ਨੂੰ ਰਿਹਾਅ ਕਰਵਾਇਆ ਤੇ ਉਹ ਖੁਦ ਕਮਾਂਡ ਕਰਕੇ ਪੱਤਰਕਾਰਾਂ ਨੂੰ ਮਜੀਠੀਏ ਦੀ ਕੋਠੀ ਤੱਕ ਲੈ ਕੇ ਗਏ ਜਿਥੇ ਪੱਤਰਕਾਰਾਂ ਨੇ ਰੋਸ ਮੁਜਾਹਰਾ ਕਰਦਿਆ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਸਰਕਾਰ ਤੇ ਪੁਲੀਸ ਪ੍ਰਸ਼ਾਸ਼ਨ ਨੂੰ ਪਾਣੀ ਪੀ ਪੀ ਕੇ ਕੋਸਦਿਆ ਤੇ ਸਰਕਾਰ ਖਿਲਾਫ ਜੰਮ ਕੇ ਭੜਾਸ ਵੀ ਕੱਢੀ। ਪੱਤਰਕਾਰਾਂ ਨੇ ਆਪਣੀਆ 16 ਮੰਗਾਂ ਦਾ ਇਕ ਪੱਤਰ ਲੋਕ ਸੰਪਰਕ ਮੰਤਰੀ ਮਜੀਠੀਆ ਦੀ ਗੈਰ -ਹਾਜ਼ਰੀ Çਵੱਚ ਮੰਗ ਪੱਤਰ ਉਹਨਾਂ ਦੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਨੂੰ ਦਿੱਤਾ ਜਿਹਨਾਂ ਨੇ ਵਾਪਰੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਭਰੋਸਾ ਦਿਵਾਇਆ ਕਿ ਜਿਹਨਾਂ ਪੁਲੀਸ ਅਧਿਕਾਰੀਆ ਨੇ ਮੀਡੀਆ ਕਰਮੀਆ ਤੇ ਲਾਠੀਚਾਰਜ ਕੀਤਾ ਹੈ ਉਹਨਾਂ ਵਿਰੁੱਧ ਵਿਸ਼ੇਸ਼ ਕਰਕੇ ਡੀ.ਐਸ.ਪੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹਨਾਂ ਮਾਈਕ ਫੜ ਕੇ ਮੀਡੀਆ ਕਰਮੀਆ ਤੋ ਮੁਆਫੀ ਵੀ ਮੰਗਦਿਆ ਕਿਹਾ ਕਿ ਜਿੰਮੇਵਾਰ ਕਰਮੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

ਇਸ ਮੌਕੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਐਲਾਨ ਵੀ ਕੀਤਾ ਕਿ ਜੇਕਰ ਮੀਡੀਆ ਕਰਮੀਆ ਤੇ ਲਾਠੀਚਾਰਜ ਕਰਨ ਵਾਲੇ ਕਰਮੀਆ ਤੇ ਵਿਸ਼ੇਸ਼ ਕਰਕੇ ਡੀ.ਐਸ.ਪੀ ਦੇ ਖਿਲਾਫ ਦੋ ਦਿਨਾਂ ਵਿੱਚ ਮੁਕੱਦਮਾ ਦਰਜ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਸ਼ਨੀਵਾਰ 10 ਸਤੰਬਰ ਨੂੰ ਜਿਲ੍ਹਾ ਪੁਲੀਸ ਕਮਿਸ਼ਨਰ ਦੇ ਦਫਤਰ ਜਾਂ ਕੋਠੀ ਦੀ ਘਿਰਾਉ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਵੀ ਜਾ ਕੇ ਰੋਸ ਪੱਤਰਕਾਰ ਮੁਜਾਹਰੇ ਕਰਨਗੇ। ਉਹਨਾਂ ਕਿਹਾ ਕਿ ਪਹਿਲੀ ਅਕਤੂਬਰ ਨੂੰ ਵਿਧਾਨ ਸਭਾ ਹਲਕਾ ਮਜੀਠਾ ਦੇ ਇਲਾਕੇ ਵਿੱਚ ਝੰਡਾ ਮਾਰਚ ਕਰਕੇ ਵੀ ਰੋਸ ਪ੍ਰਗਟ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੈ ਪੰਕਜ, ਜਿਲ੍ਹਾ ਪ੍ਰਧਾਨ(ਸ਼ਹਿਰੀ) ਸ੍ਰ ਜਗਜੀਤ ਸਿੰਘ ਜੱਗਾ, ਦਿਹਾਤੀ ਪ੍ਰਧਾਨ ਸ੍ਰ ਬਲਵਿੰਦਰ ਸਿੰਘ ਸੰਧੂ, ਬਟਾਲਾ ਤੋ ਬਲਵਿੰਦਰ ਕੁਮਾਰ ਭੱਲਾ ਤੇ ਯੂੱਧਵੀਰ ਮਾਲਟੂ, ਜ੍ਰਲੰਧਰ ਤੋ ਇੰਦਰਪਾਲ ਸਿੰਘ ਸੋਹਲ ਤੇ ਆਰ.ਐਸ ਠਾਕੁਰ, ਮਹਿਤਾ ਤੋ ਜਗਦੀਸ਼ ਸਿੰਘ ਬਮਰਾਹ ਤੇ ਸਤਨਾਮ ਸਿੰਘ ਜੱਜ, ਕੱਥੂਨੰਗਲ ਤੋ ਬਲਜੀਤ ਸਿੰਘ ਤੇ ਭੁਪਿੰਦਰ ਸਿੰਘ, ਪੱਟੀ ਤੋ ਬੀਬੀ ਡਿੰਪਲ ਗੋਇਲ, ਤਰਨ ਤਾਰਨ ਜਿਲ੍ਹੇ ਤੋ ਰਣਜੀਤ ਸਿੰਘ ਵਲਟੋਹਾ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੇ ਸੰਬੋਧਨ ਕੀਤਾ ਅਤੇ ਭਾਰੀ ਗਿਣਤੀ ਵਿੱਚ ਪੱਤਰਕਾਰਾਂ ਨੇ ਰੋਸ ਮੁਜਾਹਰੇ ਵਿੱਚ ਭਾਗ ਲਿਆ।

Share Button

Leave a Reply

Your email address will not be published. Required fields are marked *