ਅੰਮ੍ਰਿਤਸਰ ‘ਚ ਮਾਂ-ਧੀ ਨੂੰ ਜਿੰਦਾ ਸਾੜਿਆ

ਅੰਮ੍ਰਿਤਸਰ ‘ਚ ਮਾਂ-ਧੀ ਨੂੰ ਜਿੰਦਾ ਸਾੜਿਆ

ਸ਼ਹਿਰ ਦੇ ਦਸ਼ਮੇਸ਼ ਨਗਰ ‘ਚ ਮੰਗਲਵਾਰ ਨੂੰ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ, ਜਿਸ ਦੌਰਾਨ ਘਰ ‘ਚ ਮੌਜੂਦ ਮਾਂ-ਧੀ ਨੂੰ ਜਿਊਂਦਾ ਸਾੜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗਗਨ ਵਰਮਾ ਨਾਂ ਦੀ ਔਰਤ ਆਪਣੀ 21 ਸਾਲਾ ਬੇਟੀ ਸ਼ਿਵ ਨੈਨੀ ਨਾਲ  ਰਹਿੰਦੀ ਸੀ। ਬੀਤੀ ਰਾਤ ਉਸ ਦੇ ਘਰੋਂ ਲੋਕਾਂ ਨੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ। ਇਸ ਸਮੇਂ ਤੱਕ ਗਗਨ ਵਰਮੀ ਪੂਰੀ ਤਰ੍ਹਾਂ ਸੜ ਚੁੱਕੀ ਸੀ, ਜਦੋਂ ਕਿ ਉਸ ਦੀ ਵੀ ਧੀ ਨਗਨ ਹਾਲਤ ਸੜੀ ਹੋਈ ਪਈ ਸੀ।  ਅਸਲ ‘ਚ ਮ੍ਰਿਤਕ ਗਗਨ ਦਾ 2 ਵਾਰ ਵਿਆਹ ਅਤੇ 2 ਵਾਰ ਹੀ ਤਲਾਕ ਹੋ ਚੁੱਕਾ ਸੀ। ਉਸ ਦਾ ਬੇਟਾ ਕੈਨੇਡਾ ‘ਚ ਰਹਿੰਦਾ ਹੈ। ਫਿਲਹਾਲ ਮੌਕੇ ‘ਤੇ ਪੁਜੀ ਪੁਲਸ ਨੇ ਗਗਨ ਦੀ ਧੀ ਨਾਲ ਬਲਾਤਕਾਰ ਦਾ ਸ਼ੱਕ ਜ਼ਾਹਰ ਕੀਤਾ ਹੈ ਕਿਉਂਕਿ ਉਹ ਨਗਨ ਹਾਲਤ ‘ਚ ਮਿਲੀ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *

%d bloggers like this: