Sun. May 26th, 2019

ਅੰਮ੍ਰਿਤਸਰ ‘ਚ ਕਪਿਲ ਸ਼ਰਮਾ ਨੇ ਦਿਤੀ ਰਿਸੈਪ‍ਸ਼ਨ ਪਾਰਟੀ

ਅੰਮ੍ਰਿਤਸਰ ‘ਚ ਕਪਿਲ ਸ਼ਰਮਾ ਨੇ ਦਿਤੀ ਰਿਸੈਪ‍ਸ਼ਨ ਪਾਰਟੀ

ਕਾਮੇਡੀ ਕਿੰਗ ਕਪਿਲ ਸ਼ਰਮਾ ਜਲੰਧਰ ਵਿਚ ਅਪਣੀ ਮੰਗੇਤਰ ਗਿੰਨੀ ਚਤਰਥ ਦੇ ਨਾਲ 12 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ। ਜਲੰਧਰ ਵਿਚ ਵਿਆਹ ਕਰਵਾਉਣ ਤੋਂ ਬਾਅਦ ਕਪਿਲ ਨੇ ਅਪਣੇ ਹੋਮ ਟਾਉਨ ਅੰਮ੍ਰਿਤਸਰ ਵਿਚ ਰਿਸੈਪ‍ਸ਼ਨ ਪਾਰਟੀ ਦਾ ਪ੍ਰਬੰਧ ਕੀਤਾ। ਕਪਿਲ ਅਤੇ ਗਿੰਨੀ ਦੀ ਇਸ ਫੰਕ‍ਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕਪਲ ਅਤੇ ਗਿੰਨੀ ਅਪਣੇ ਪਹਿਲੇ ਰਿਸੈਪ‍ਸ਼ਨ ਵਿਚ ਸ਼ਾਹੀ ਲੁਕ ‘ਚ ਨਜ਼ਰ ਆ ਰਹੇ ਹਨ।

ਕਪਿਲ ਸ਼ਰਮਾ ਦੇ ਇਕ ਫੈਨ ਪੇਜ਼ ਵਿਚ ਰਿਸੈਪ‍ਸ਼ਨ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕਪਿਲ ਮਰੂਨ ਸ਼ੇਰਵਾਨੀ ਵਿਚ ਅਤੇ ਗਿੰਨੀ ਗੋਲ‍ਡਨ ਲਹਿੰਗੇ ਵਿਚ ਕਾਫ਼ੀ ਸੁੰਦਰ ਲੱਗ ਰਹੀ ਹੈ। ਕਪਿਲ ਨੇ ਵੀਰਵਾਰ ਨੂੰ ਗਿੰਨੀ ਦੇ ਨਾਲ ਆਨੰਦ ਕਾਰਜ ਦੀ ਰਸ‍ਮ ਪੂਰੀ ਕੀਤੀ। ਕਪਿਲ ਆਪਣੇ ਵਿਆਹ ਵਿਚ ਸਫੇਦ ਸ਼ੇਰਵਾਨੀ ਅਤੇ ਗੁਲਾਬੀ ਪੱਗ ਵਿਚ ਨਜ਼ਰ ਆਏ, ਉਥੇ ਹੀ ਉਨ੍ਹਾਂ ਦੀ ਲਾੜੀ ਗਿੰਨੀ ਗੁਲਾਬੀ ਲਹਿੰਗੇ ਵਿਚ ਸਜੀ ਹੋਈ ਨਜ਼ਰ ਆਈ, ਉਥੇ ਹੀ ਬੁੱਧਵਾਰ ਨੂੰ ਕਪਿਲ ਅਤੇ ਗਿਣੀ ਨੇ ਹਿੰਦੂ ਰੀਤੀ – ਰਿਵਾਜ਼ ਨਾਲ ਵਿਆਹ ਕੀਤਾ।

ਇਸ ਵਿਆਹ ਵਿਚ ਕਪਿ‍ਲ ਹਰੇ ਰੰਗ ਦੀ ਸ਼ੇਰਵਾਨੀ ਵਿਚ ਨਜ਼ਰ ਆਏ ਅਤੇ ਉਨ੍ਹਾਂ ਦੀ ਲਾੜੀ ਗਿੰਨੀ ਲਾਲ ਜੋੜੇ ਵਿਚ ਦਿਸੀ। ਦੱਸ ਦਈਏ ਕਿ ਕਪਿਲ ਦੇ ਘਰ ਵਿਚ ਵਿਆਹ ਦੀਆਂ ਰਸ‍ਮਾਂ ਦੀ ਸ਼ੁਰੂਆਤ ਮਾਤਾ ਦੀ ਚੌਕੀ ਤੋਂ ਹੋਈ।

ਇਸ ਵਿਆਹ ਵਿਚ ਕਪਿਲ ਦੇ ਨਾਲ ਦੇ ਕਈ ਕਾਮੈਡੀਅਨ ਜਿਵੇਂ ਭਾਰਤੀ ਸਿੰਘ, ਕ੍ਰਿਸ਼‍ਣਾ ਅਭਿਸ਼ੇਕ, ਸੁਦੇਸ਼ ਲਹਰੀ, ਰਾਜੀਵ ਠਾਕੁਰ, ਸੁਮੋਨਾ ਚੱਕਰਵਰਤੀ ਨੇ ਸ਼ਿਰਕਤ ਕੀਤੀ। ਉਥੇ ਹੀ ਉਨ੍ਹਾਂ ਦੇ ਵਿਆਹ ਵਿਚ ਗੁਰਦਾਸ ਮਾਨ ਨੇ ਪਰਫਾਰਮ ਕੀਤਾ। ਕਪਿਲ ਅਤੇ ਗਿੰਨੀ ਦੀ ਮੁੰਬਈ ਵਿਚ ਰਿਸੈਪ‍ਸ਼ਨ 24 ਤਾਰੀਖ ਨੂੰ ਰਿਸੈਪ‍ਸ਼ਨ ਦੀ ਪਾਰਟੀ ਦੇਣਗੇ।

Leave a Reply

Your email address will not be published. Required fields are marked *

%d bloggers like this: