ਅੰਮ੍ਰਿਤਸਰ ਚੌਲ ਘੁਟਾਲਾ: ਦਰਜਨ ਤੋਂ ਵੱਧ ਵਿਅਕਤੀ ਨਾਮਜਦ

ਅੰਮ੍ਰਿਤਸਰ ਚੌਲ ਘੁਟਾਲਾ: ਦਰਜਨ ਤੋਂ ਵੱਧ ਵਿਅਕਤੀ ਨਾਮਜਦ

ਅੰਮ੍ਰਿਤਸਰ ਚੌਲ ਮਿੱਲ ਵਿਖੇ ਹੋਏ ਤਕਰੀਬਨ 32 ਕਰੋੜ ਰੁਪਏ ਦੇ ਝੋਨੇ ਸਬੰਧੀ ਘੁਟਾਲੇ ‘ਚ ਕੁੱਝ ਬੈਂਕ ਕਰਮੀਆਂ ਸਮੇਤ ਦਰਜਨ ਭਰ ਅੰਮ੍ਰਿਤਸਰ ਸਿਵਲ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਅੰਮ੍ਰਿਤਸਰ ਦੇ ਵੀਰੂ ਮੱਲ ਮੁਲਖ ਰਾਜ ਮਿੱਲ ਵਿਚ ਹੋਏ ਤਕਰੀਬਨ 32 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਸੀ। ਜਿਸ ਵਿਚ ਜਾਂਚ ਕਰਨ ‘ਤੇ ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਸਿਵਲ ਫੂਡ ਸਪਲਾਈ ਵਿਭਾਗ ਦੇ ਹੀ ਕੁੱਝ ਅਧਿਕਾਰੀ ਸ਼ਾਮਿਲ ਹਨ।
ਪਤਾ ਚੱਲਿਆ ਹੈ ਕਿ ਇਹਨਾਂ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੀ ਇਹ ਘਪਲਾ ਹੋਇਆ ਹੈ। ਹੁਣ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਕੀਤੇ ਇਹਨਾਂ ਅਧਿਕਾਰੀਆਂ ਦੀ ਇਸ ਵਿਚ ਕੋਈ ਮਿਲੀ ਭੁਗਤ ਤਾਂ ਨਹੀਂ ਹੈ। ਮਨੁੱਖੀ ਅਧਿਕਾਰਾਂ ਦੀ ਜਾਂਚ ਮਗਰੋਂ ਇਹਨਾਂ ਵਿਚੋਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। PNB ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਸਾਹਮਣੇ ਨਾ ਲਿਆਉਣ ਦੀ ਸ਼ਰਤ ‘ਤੇ ‘ਡੇਲੀ ਪੋਸਟ’ ਨਾਲ ਗੱਲ ਕਰਦਿਆਂ ਦੱਸਿਆ ਕਿ ਬੈਂਕ ਵੱਲੋਂ ‘ਵੀਰੂ ਮੱਲ ਮੁਲਖ ਰਾਜ ਮਿੱਲ’ ਦੇ ਨਾਮ ਤਕਰੀਬਨ 129 ਕਰੋੜ ਰੁਪਏ ਦਾ ਕਰਜ ਵੀ ਜਾਰੀ ਕੀਤਾ ਗਿਆ ਸੀ।
ਓਹਨਾਂ ਇਹ ਵੀ ਦੱਸਿਆ ਕਿ ਇਹ ਜੋ ਪੈਸੇ ਜਾਰੀ ਕੀਤੇ ਗਏ ਸਨ ਉਹ ਫੂਡ ਸਬੰਧੀ ਨਹੀਂ ਬਲਕਿ ਮਿੱਲ ਦੀ ਮਸ਼ੀਨਰੀ ਅਤੇ ਜਗ੍ਹਾ ਲਈ ਕੀਤੇ ਗਏ ਸਨ। ਇਸ ਸਬੰਧੀ ਬੈਂਕ ਦੇ ਮੌਜੂਦਾ ਅਫ਼ਸਰ ਨੂੰ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਓਹਨਾ ਕਿਹਾ ਕਿ ਅਸੀਂ ਇਸ ਸਾਰੇ ਘੁਟਾਲੇ ਦੀ ਜਾਂਚ ਕਰਵਾਵਾਂਗੇ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਾਂਗੇ। ਜ਼ਿਕਰਯੋਗ ਹੈ ਕੇ ਇਸ ਘਪਲੇ ਵਿਚ ਤਕਰੀਬਨ 32 ਕਰੋੜ ਰੁਪਏ ਦੇ 2.50 ਲੱਖ ਝੋਨੇ ਦੀ ਬੋਰੀਆਂ ਮਿੱਲ ਵਿਚੋਂ ਗਾਇਬ ਹੋਈਆਂ ਸਨ।
ਇਕ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਦਾ ਇਸ ਘਪਲੇ ਦਾ ਪਤਾ ਲਗਿਆ ਹੈ ਮਿੱਲ ਦਾ ਮਲਿਕ ਉਦੋਂ ਤੋਂ ਹੀ ਫਰਾਰ ਚਲ ਰਿਹਾ ਹੈ ਅਤੇ ਅਦਾਲਤ ਨੇ ਇਸ ਘਪਲੇ ‘ਚ ਹੋਏ ਨੁਕਸਾਨ ਦੀ ਪੂਰਤੀ ਲਈ ਮਿੱਲ ਮਲਿਕ ਦੀ ਜਮੀਨ ਕੁਰਕ ਕਰ ਕੇ ਵਸੂਲਣ ਦੇ ਆਦੇਸ਼ ਵੀ ਦਿੱਤੇ ਹਨ। ਸ਼ੁਰੂਆਤੀ ਜਾਂਚ ਦੌਰਾਨ ਪਤਾ ਚਲਿਆ ਸੀ ਕਿ 2.50 ਲੱਖ ਤੋਂ ਲੈ ਕੇ 2.75 ਲੱਖ ਝੋਨੇ ਦੀ ਬੋਰੀਆਂ ਮਿੱਲ ਵਿਚੋਂ ਗਾਇਬ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਕੀਮਤ ਤਕਰੀਬਨ 32 ਕਰੋੜ ਰੁਪਏ ਦੀ ਬਣਦੀ ਹੈ।

Share Button

Leave a Reply

Your email address will not be published. Required fields are marked *

%d bloggers like this: