ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ ‘ਤੇ ਵੱਡੇ ਸਵਾਲ

ਅੰਨਾ ਹਜ਼ਾਰੇ ਨੇ ਉਠਾਏ ਕੇਜਰੀਵਾਲ ‘ਤੇ ਵੱਡੇ ਸਵਾਲ

ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਬੀਜੇਪੀ ਤੋਂ ਵੱਡੀ ਹਾਰ ਮਿਲੀ ਹੈ। ਬੇਜੀਪੀ 185 ਸੀਟਾਂ ਜਿੱਤ ਕੇ ਨੰਬਰ ਵਨ ਪਾਰਟੀ ਬਣ ਗਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੂਜੇ ਨੰਬਰ ‘ਤੇ ਹੈ। ਇਸ ਹਾਰ ਤੋਂ ਬਾਅਦ ਕੇਜਰੀਵਾਲ ਆਪਣੇ ਹੀ ਲੀਡਰਾਂ ਤੇ ਵਰਕਰਾਂ ਵੱਲੋਂ ਘੇਰੇ ਜਾ ਰਹੇ ਹਨ।

ਅੰਨਾ ਹਜ਼ਾਰੇ ਨੇ ਵੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਕਥਨੀ ਤੇ ਕਰਨੀ ‘ਚ ਫਰਕ ਸੀ। ਇਸੇ ਲਈ ਉਨ੍ਹਾਂ ਨੂੰ ਅਜਿਹੀ ਕਰਾਰੀ ਹਾਰ ਮਿਲੀ ਹੈ। ਹਜ਼ਾਰੇ ਨੇ ਕਿਹਾ ਕਿ ਲੋਕਾਂ ਦਾ ਕੇਜਰੀਵਾਲ ਤੇ ‘ਆਪ’ ‘ਚੋਂ ਵਿਸ਼ਵਾਸ ਘਟਿਆ ਹੈ। ਪਹਿਲਾਂ ਕਿਹਾ ਸੀ ਕਿ ਬੰਗਲਾ ਤੇ ਗੱਡੀ ਨਹੀਂ ਲਵਾਂਗੇ ਪਰ ਅਜਿਹਾ ਨਹੀਂ ਕੀਤਾ। ਇਸੇ ਲਈ ਲੋਕਾਂ ਦਾ ਭਰੋਸਾ ਘਟਿਆ ਹੈ। ਹੁਣ ਕਹਿ ਰਹੇ ਹਨ ਕਿ ਅਸੀਂ ਹਾਰ ‘ਤੇ ਵਿਚਾਰ ਕਰਾਂਗੇ ਤੇ ਇਹ ਕੰਮ ਉਨ੍ਹਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ।

ਅੰਨਾ ਕਿਹਾ ਕਿ ਕੇਜਰੀਵਾਲ ਤੋਂ ਜਨਤਾ ਦਾ ਵਿਸ਼ਵਾਸ ਉੱਠਿਆ ਹੈ। ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨਾਂ ‘ਚ ਦੋਸ਼ ਸੀ ਤਾਂ ਚੋਣ ਕਮਿਸ਼ਨ ਕੋਲ ਜਾਂਦੇ। ਉੱਥੇ ਦੱਸਦੇ ਕਿ ਕੀ ਦੋਸ਼ ਸੀ। ਹੁਣ ਬੋਲਣ ਦਾ ਕੀ ਫਾਈਦਾ ਹੈ। ਹਜ਼ਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਲਦੀ ਨਹੀਂ ਕਰਨੀ ਚਾਹੀਦੀ। ਲੋਕਾਂ ਨੂੰ ਸਮਝ ਆ ਗਈ ਹੈ ਕਿ ਉਨ੍ਹਾਂ ਦੇ ਦਿਮਾਗ ‘ਚ ਸੱਤਾ ਹੈ, ਸਮਾਜ ਨਹੀਂ। ਐਮਸੀਡੀ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਬੇਜੀਪੀ ਕੇਜਰੀਵਾਲ ਤੋਂ ਅਸਤੀਫਾ ਮੰਗ ਰਹੀ ਹੈ।

Share Button

Leave a Reply

Your email address will not be published. Required fields are marked *