ਅੰਨਾ ਵੰਡੇ ਰਿਊੜੀਆਂ, ਮੁੜ-ਮੁੜ ਆਪਣਿਆਂ ਨੂੰ ਦੇ

ss1

ਅੰਨਾ ਵੰਡੇ ਰਿਊੜੀਆਂ, ਮੁੜ-ਮੁੜ ਆਪਣਿਆਂ ਨੂੰ ਦੇ

ਤਪਾ ਮੰਡੀ, 17 ਮਈ (ਨਰੇਸ਼ ਗਰਗ) ਪੰਜਾਬ ਸਰਕਾਰ ਨੇ ਸਰਕਾਰੀ ਕੰਮਕਾਰ ਵਿੱਚ ਆਮ ਲੋਕਾਂ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜ਼ਿਲਾ ਪੱਧਰੀ ਐਡਵਾਇਜਰੀ ਕਮੇਟੀਆਂ ਦਾ ਗਠਨ ਕੀਤਾ ਸੀ। ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਜ਼ਿਲਾ ਪੱਧਰੀ ਦਫਤਰਾਂ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਉਨਾਂ ਨੂੰ ਸੁਝਾਓ ਲੈਕੇ ਦੂਰ ਕਰਨਾ ਸੀ। ਬਰਨਾਲਾ ਜ਼ਿਲੇ ਅੰਦਰ ਵੀ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਦੇ ਆਦੇਸ਼ ਮੁਤਾਬਿਕ 12 ਜ਼ਿਲਾ ਪੱਧਰੀ ਵਿਭਾਗ ਦੀਆਂ ਜਿੰਨਾਂ ਐਡਵਾਇਜਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਪੂਰੀ ਜਾਣਕਾਰੀ ਦੀ ਮੰਗ ਕੀਤੀ ਤਾਂ ਡਿਪਟੀ ਕਮਿਸ਼ਨਰ ਦਫਤਰ ਬਰਨਾਲਾ ਨੇ ਆਪਣੇ ਪੱਤਰ ਰਾਹੀਂ ਜੋ ਜਾਣਕਾਰੀ ਭੇਜੀ ਉਸ ਮੁਤਾਬਿਕ ਬਰਨਾਲਾ ਜ਼ਿਲੇ ਅੰਦਰ ਕੁੱਲ 12 ਜ਼ਿਲਾ ਐਡਵਾਇਜਰੀ ਕਮੇਟੀਆਂ ਦਾ ਗਠਨ ਕੀਤਾ ਹੈ। ਹਰ ਇੱਕ ਜ਼ਿਲਾ ਐਡਵਾਇਜਰੀ ਕਮੇਟੀ ਅੰਦਰ ਵਿਭਾਗ ਦੇ ਉਚ ਅਧਿਕਾਰੀ ਸਮੇਤ ਕੁੱਲ 21 ਮੈਂਬਰ ਬਣਾਏ ਗਏ ਹਨ ਅਤੇ 20 ਮੈਂਬਰ ਗੈਰ ਸਰਕਾਰੀ ਹਨ। ਇਨਾਂ ਗਠਿਤ ਕੀਤੀਆਂ ਕਮੇਟੀਆਂ ਦਾ ਸਬੰਧ ਪੂਰੇ ਜ਼ਿਲੇ ਨਾਲ ਹੈ। ਪਰ ਜਦ ਇਨਾਂ ਕਮੇਟੀਆਂ ਦੇ ਗੈਰ ਸਰਕਾਰੀ ਮੈਂਬਰਾਂ ਬਾਰੇ ਮਿਲੀ ਜਾਣਕਰੀ ਨੂੰ ਧਿਆਨ ਨਾਲ ਵੇਖਿਆ ਗਿਆ ਤਾਂ ਬਹੁਤ ਹੀ ਹੈਰਾਨੀ ਹੋਈ, ਕਿਉਂਕਿ ਇਨਾਂ ਜ਼ਿਲਾ ਐਡਵਾਇਜਰੀ ਕਮੇਟੀਆਂ ਅੰਦਰ ਬਰਨਾਲਾ ਵਿਧਾਨ ਸਭਾ ਹਲਕੇ ਨੂੰ ਹੀ ਵੱਧ ਤੋਂ ਵੱਧ ਨੁਮਾਇੰਦਗੀ ਦਿੱਤੀ ਗਈ , ਖਾਸ ਕਰਕੇ ਬਰਨਾਲਾ ਸ਼ਹਿਰ ਨੂੰ। ਜਦ ਕਿ ਬਰਨਾਲਾ ਜ਼ਿਲੇ ਅੰਦਰ ਮਹਿਲਕਲਾਂ ਅਤੇ ਭਦੌੜ ਦੋ ਵਿਧਾਨ ਸਭਾ ਹਲਕੇ ਵੀ ਹਨ। ਜਨ ਸਿਹਤ ਅਤੇ ਪੀਣ ਵਾਲੇ ਪਾਣੀ ਵਾਲੀ ਬਣਾਈ ਕਮੇਟੀ ਅੰਦਰ 21 ਮੈਂਬਰ ਵਿੱਚੋਂ 11 ਮੈਂਬਰ, ਪੁਲਿਸ ਸਬੰਧੀ ਮਾਮਲੇ ਕਮੇਟੀ 20 ਵਿੱਚੋਂ 13 ਮੈਂਬਰ ਐਸ ਸੀ ਅਤੇ ਬੀ ਸੀ, ਸਮਾਜਿਕ ਸੁਰੱਖਿਆ ਕਮੇਟੀ ਦੇ 20 ਵਿੱਚੋਂ 11 ਮੈਂਬਰ, ਸਿਹਤ ਸੇਵਾਵਾਂ ਕਮੇਟੀ ਦੇ 20 ਵਿੱਚੋਂ 12 ਮੈਂਬਰ, ਆਬਕਾਰੀ ਤੇ ਕਰ ਵਿਭਾਗ ਕਮੇਟੀ ਦੇ 20 ਮੈਂਬਰਾਂ ‘ਚੋਂ 14 ਮੈਂਬਰ, ਸਿੱਖਿਆ ਵਿਭਾਗ ਦੀ ਕਮੇਟੀ ਦੇ 20 ‘ਚੋਂ 10 ਮੈਂਬਰ, ਬਿਜਲੀ ਵਿਭਾਗ ਦੀ ਕਮੇਟੀ ਦੇ 20 ‘ਚੋਂ 12 ਮੈਂਬਰ, ਮਿਊਸਪਲ ਕਮੇਟੀਆਂ ਦੇ 20 ‘ਚੋਂ 12 ਮੈਂਬਰ, ਸਿੰਚਾਈ ਵਿਭਾਗ ਦੀ ਕਮੇਟੀ ਦੇ 20 ‘ਚੋਂ 10 ਮੈਂਬਰ, ਮਾਲ ਵਿਭਾਗ ਦੀ ਕਮੇਟੀ ਦੇ 21 ‘ਚੋਂ 11 ਮੈਂਬਰ, ਸਹਿਕਾਰਤਾ ਵਿਭਾਗ ਦੀ ਕਮੇਟੀ ਦੇ 20 ਮੈਂਬਰਾਂ ‘ਚੋਂ 13 ਮੈਂਬਰ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਕਮੇਟੀ ਦੇ 20 ਮੈਂਬਰਾਂ ‘ਚੋਂ 14 ਮੈਂਬਰ ਬਰਨਾਲਾ ਸ਼ਹਿਰ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਨਾਲ ਸਬੰਧਤ ਹਨ। ਯਾਨੀ ਕਿ ਕੁੱਲ ਮੈਂਬਰਾਂ ਵਿਚੋਂ 60 ਪ੍ਰਤੀਸਤ ਮੈਂਬਰ ਬਰਨਾਲਾ ਸ਼ਹਿਰ ਅਤੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਹਨ। ਬਾਕੀ 2 ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਘੱਟ ਨੁਮਾਇੰਦਗੀ ਮਹਿਲਕਲਾਂ ਹਲਕੇ ਨੂੰ ਕਰੀਬ 15 ਪ੍ਰਤੀਸਤ ਅਤੇ ਭਦੌੜ ਹਲਕੇ ਨੂੰ ਕਰੀਬ 25 ਪ੍ਰਤੀਸਤ ਨੁਮਾਇੰਦਗੀ ਮਿਲੀ ਹੈ।
ਜੋ ਵੀ ਹੈ ਇਹ ਗੱਲ ਸੱਚ ਹੈ ਕਿ ਇਕੱਲੇ ਵਿਧਾਨ ਸਭਾ ਹਲਕਾ ਬਰਨਾਲਾ ਨੂੰ 60 ਪ੍ਰਤੀਸਤ ਨੁਮਾਇੰਦਗੀ ਦੇਣਾ ਬਾਕੀ ਦੋ ਵਿਧਾਨ ਸਭਾ ਹਲਕਿਆਂ ਨਾਲ ਜਿਆਦਤੀ ਹੈ। ਬਰਨਾਲਾ ਜ਼ਿਲੇ ਦੇ ਉਚ ਅਫਸਰਾਂ ਅਤੇ ਅਧਿਕਾਰੀਆਂ ਨੇ ‘ਅੰਨਾ ਵੰਡੇ ਰਿਊੜੀਆਂ, ਮੁੜ-ਮੁੜ ਆਪਣਿਆਂ ਨੂੰ ਦੇ’ ਵਾਲੀ ਕਹਾਵਤ ਸੱਚ ਕਰ ਦਿੱਤੀ ਹੈ। ਜਦ ਕਿ ਇਨਾਂ ਕਮੇਟੀਆਂ ਦੇ 21 ਮੈਂਬਰਾਂ ਵਿਚੋਂ ਹਰ ਇੱਕ ਵਿਧਾਨ ਸਭਾ ਹਲਕੇ ਦੇ ਹਿੱਸੇ 7 ਮੈਂਬਰ ਆਉਂਦੇ ਹਨ।

Share Button

Leave a Reply

Your email address will not be published. Required fields are marked *