Sat. May 25th, 2019

ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ਦੀ ਆੜ ‘ਚ ਹੁੰਦੇ ਨਜਾਇਜ਼ ਧੰਦਿਆਂ ‘ਤੇ ਤਿੱਖਾ ਵਿਅੰਗ ਕਰੇਗੀ ਫ਼ਿਲਮ ’15 ਲੱਖ ਕਦੋਂ ਆਉਗਾ’

ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ਦੀ ਆੜ ‘ਚ ਹੁੰਦੇ ਨਜਾਇਜ਼ ਧੰਦਿਆਂ ‘ਤੇ ਤਿੱਖਾ ਵਿਅੰਗ ਕਰੇਗੀ ਫ਼ਿਲਮ ’15 ਲੱਖ ਕਦੋਂ ਆਉਗਾ’

10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ’15 ਲੱਖ ਕਦੋਂ ਆਉਗਾ’ ਅੱਜ ਕੱਲ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸ ਫ਼ਿਲਮ ਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਮੁੱਖ ਭੂਮਿਕਾ ਗਾਇਕ ਰਵਿੰਦਰ ਗਰੇਵਾਲ ਨੇ ਨਿਭਾਈ ਹੈ ਅਤੇ ਦਰਸ਼ਕ ਪਹਿਲੀ ਵਾਰ ਰਵਿੰਦਰ ਗਰੇਵਾਲ ਵੱਖ-ਵੱਖ ਦਿਲਚਸਪ ਕਿਰਦਾਰਾਂ ਵਿੱਚ ਵੇਖਣਗੇ, ਇਹ ਫ਼ਿਲਮ ਉਸਦੇ ਫ਼ਿਲਮੀ ਕੈਰੀਅਰ ਨੂੰ ਉੱਚਾ ਲੈ ਕੇ ਜਾਵੇਗੀ ਤੇ ਪੰਜਾਬੀ ਪਰਦੇ ‘ਤੇ ਉਸਦੀ ਇੱਕ ਖਾਸ਼ ਪਹਿਚਾਣ ਬਣੇਗੀ।

ਪਹਿਲੀਆਂ ਫ਼ਿਲਮਾਂ ਵਾਂਗ ਇਸ ਵਿਸ਼ੇ ਨੂੰ ਵੀ ਕਾਮੇਡੀ ਦੀ ਰੰਗਤ ਦਿੱਤੀ ਗਈ ਹੈ।ਫਰਾਈਡੇ ਰਸ਼ ਮੋਸ਼ਨ ਪਿਕਚਰਜ਼ ਨਿਰਮਾਤਾ ਜੋੜੀ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਦੀ ਇਹ ਫਿਲਮ ਪੰਜਾਬ ਵਿੱਚ ਫੈਲੇ ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ਦੀ ਆੜ ਵਿੱਚ ਹੁੰਦੇ ਨਜਾਇਜ਼ ਧੰਦਿਆਂ ‘ਤੇ ਤਿੱਖਾ ਵਿਅੰਗ ਕਰਦੀ ਹੋਈ ਦਰਸ਼ਕਾਂ ਨੂੰ ਹਾਸੇ ਹਾਸੇ ਵਿੱਚ ਚੰਗਾ ਮੈਸੇਜ਼ ਦੇਵੇਗੀ।

ਫਰਾਈਡੇ ਰਸ਼ ਮੋਸ਼ਨ ਪਿਕਚਰਜ਼ ਦਾ ਬੈਨਰ ਹਮੇਸ਼ਾਂ ਸਫ਼ਲ ਫ਼ਿਲਮਾਂ ਦੇਣ ਕਰਕੇ ਚਰਚਾ ਵਿੱਚ ਰਿਹਾ ਹੈ।’ਮਿਸਟਰ ਐਂਡ ਮਿਸ਼ਿਜ 420′ ਦੀ ਸਫ਼ਲਤਾਂ ਤੋਂ ਬਾਅਦ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਭਾਵ ‘ਤੇ ਵਿਅੰਗ ਕਰਦੀ ਕਾਮੇਡੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420 ਰਿਟਰਨ’ ਫਿਰ ਪੰਜਾਬੀ ਮਾਂ ਬੋਲੀ ਦੇ ਘੱਟਦੇ ਜਾ ਰਹੇ ਸਤਿਕਾਰ ‘ਤੇ ਚਿੰਤਾਂ ਪ੍ਰਗਟਾਉਂਦੀ ਫ਼ਿਲਮ ‘ੳ ਅ’ ਵੀ ਦਰਸ਼ਕਾਂ ਦੀ ਪਸੰਦ ਬਣੀ।

ਇਸ ਫਿਲਮ ਦਾ ਨਾਇਕ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਤੇ ਡਾਇਲਾਗ ਨਾਮਵਰ ਲੇਖਕ ਸੁਰਮੀਤ ਮਾਵੀ ਨੇ ਲਿਖੇ ਹਨ। ਫ਼ਿਲਮ ਦਾ ਨਿਰਦੇਸ਼ਨ ਮਨਪ੍ਰੀਤ ਬਰਾੜ ਨੇ ਦਿੱਤਾ ਹੈ। ਰਵਿੰਦਰ ਗਰੇਵਾਲ, ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ,ਹੌਬੀ ਧਾਲੀਵਾਲ, ਮਲਕੀਤ ਰੌਣੀ,ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ, ਯਾਦ ਗਰੇਵਾਲ ਨੇ ਫਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਗੀਤ ਰਵਿੰਦਰ ਗਰੇਵਾਲ, ਰਣਜੀਤ ਬਾਵਾ, ਗੁਰਲੇਜ਼ ਅਖ਼ਤਰ ਨੇ ਗਾਏ ਹਨ। ਓਮ ਜੀ ਗਰੁੱਪ ਵਲੋਂ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।

ਹਰਜਿੰਦਰ ਸਿੰਘ

Leave a Reply

Your email address will not be published. Required fields are marked *

%d bloggers like this: