Wed. Apr 17th, 2019

ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਜਨਕ ਸਿੰਘ ਰਾਮਗੜ ਵਿਦਿਆਰਥੀਆਂ ਦੇ ਹੋਏ ਰੂ-ਬਰੂ

ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਜਨਕ ਸਿੰਘ ਰਾਮਗੜ ਵਿਦਿਆਰਥੀਆਂ ਦੇ ਹੋਏ ਰੂ-ਬਰੂ
ਵਿਦਿਆਰਥੀਆਂ ਨੂੰ ਪਾਇਆ ਕਲਾ ਦੀ ਬਾਰੀਕੀ ਬਾਰੇ ਚਾਨਣਾ

vikrant-bansalਭਦੌੜ 19 ਨਵੰਬਰ (ਵਿਕਰਾਂਤ ਬਾਂਸਲ) ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਕਲਾਕਾਰ ਜਨਕ ਸਿੰਘ ਰਾਮਗੜ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਭਦੌੜ ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੋਏ। ਇਸ ਮੌਕੇ ਜਨਕ ਸਿੰਘ ਨੇ ਜਿੱਥੇ ਕਲਾ ਦੀਆਂ ਬਾਰੀਕੀਆਂ ਬਾਰੇ ਚਾਨਣਾ ਪਾਇਆ, ਉਥੇ ਉਹਨਾਂ ਨੇ ਇਸ ਸੰਸਥਾ ਦੇ ਕਲਾ ਅਧਿਆਪਕ ਅਤੇ ਆਪਣੇ ਪ੍ਰੇਰਣਾਸਰੋਤ ਪ੍ਰੇਮ ਕੁਮਾਰ ਬਾਂਸਲ ਦਾ ਛਵੀਂ ਬੁੱਤ ਵੀ ਬਣਾਇਆ। ਇਸ ਸਮੇਂ ਬੱਚਿਆਂ ਨੇ ਬਣਾਈ ਹੋਈ ਕਲਾ ਕ੍ਰਿਤ ਨੂੰ ਨਿਹਾਰਿਆ ਅਤੇ ਕਲਾ ਵੱਲ ਆਪਣੀ ਰੁਚੀ ਜਾਹਰ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲਾਕਾਰ ਜਨਕ ਸਿੰਘ ਰਾਮਗੜ ਨੇ ਦੱਸਿਆ ਕਿ ਉਹ ਸਕੂਲ ਵਿੱਚ ਪੜਨ ਸਮੇਂ ਪੇਟਿੰਗ ਕਰਦੇ ਸੀ ਅਤੇ ਪਿੰਡ ਵਿੱਚ ਜ਼ਿਆਦਾਤਰ ਲੋਕ ਇਸ ਕਲਾ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ ਪਰ ਉਹਨਾਂ ਦੀ ਇੱਛਾ ਇਹ ਖੇਤਰ ਵਿੱਚ ਅੱਗੇ ਵੱਧਣ ਦੀ ਸੀ। ਫ਼ਿਰ ਇੱਕ ਦਿਨ ਮੇਰੇ ਅਧਿਆਪਕ ਸ੍ਰੀ ਪ੍ਰੇਮ ਕੁਮਾਰ ਬਾਂਸਲ ਨੂੰ ਮੇਰੀ ਕਲਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਚੀਕਨੀ ਮਿੱਟੀ ਦੇ ਛੋਟੇ ਪੋਰਟਰੇਟ ਬਣਾਉਣ ਲਈ ਕਿਹਾ, ਇਹੀ ਮੇਰੀ ਸ਼ੁਰੂਆਤ ਸੀ ਅਤੇ ਮੈਂ ਪਹਿਲੀ ਵਾਰ ਸੂਫ਼ੀ ਸੰਤ ਬੁੱਲੇ ਸ਼ਾਹ ਦਾ ਪੋਰਟਰੇਟ ਬਣਾਇਆ ਸੀ। ਇਸ ਪੋਰਟਰੇਟ ਨੂੰ ਦੇਖਣ ਤੋਂ ਬਾਅਦ ਮੇਰੇ ਅਧਿਆਪਕ ਪ੍ਰੇਮ ਕੁਮਾਰ ਬਾਂਸਲ ਨੇ ਮੈਨੂੰ ਕਲਾ ਦੀਆਂ ਬਾਰੀਕੀਆਂ ਸਿਖਾਈਆਂ। ਉਸ ਉਪਰੰਤ ਜਦੋਂ ਮੈਂ ਦਸਵੀਂ ਕਲਾਸ ਵਿੱਚ ਸੀ ਤਾਂ ਮੈਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਤਿਆਰ ਕੀਤਾ, ਇਸ ਤੋਂ ਬਾਅਦ ਪੂਰੇ ਪਿੰਡ ਅਤੇ ਆਸ-ਪਾਸ ਮੇਰੀ ਚਰਚਾ ਹੋਣੀ ਸ਼ੁਰੂ ਹੋ ਗਈ। ਲੋਕਾਂ ਨੇ ਕਿਹਾ ਕਿ ਮੈਨੂੰ ਸ਼ਹਿਰ ਜਾਣਾ ਚਾਹੀਦਾ ਹੈ ਅਤੇ ਇਸ ਕਲਾ ਵਿੱਚ ਮਹਾਰਤ ਹਾਸਲ ਕਰਨੀ ਚਾਹੀਦੀ ਹੈ। ਸਾਲ 2009 ਵਿੱਚ ਮੈਂ ਚੰਡੀਗੜ ਗਿਆ ਅਤੇ ਸਰਕਾਰੀ ਆਰਟ ਕਾਲਜ ਦੇ ਫਾਇਨ ਆਰਟਸ ਕੋਰਸ ਵਿੱਚ ਦਾਖ਼ਲਾ ਲਿਆ ਅਤੇ ਇਸ ਤਰਾਂ ਮੈਂ ਪੋਰਟਰੇਟ ਅਤੇ ਬੁੱਤ ਬਣਾਉਣ ਦੀ ਦੁਨੀਆ ਵਿੱਚ ਆ ਗਿਆ। ਉਹਨਾਂ ਅੱਗੇ ਕਿਹਾ ਕਿ ਅੱਜ ਮੈਨੂੰ ਆਪਣੇ ਪ੍ਰੇਣਾਸਰੋਤ ਸ੍ਰੀ ਪ੍ਰੇਮ ਕੁਮਾਰ ਬਾਂਸਲ ਦਾ ਪੋਰਟਰੇਟ ਬਣਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਸ ਮੌਕੇ ਲੈਕ. ਵਸੁੰਧਰਾ, ਲੈਕ. ਅਮਰਿੰਦਰ ਸਿੰਘ, ਮਾ: ਪ੍ਰੇਮ ਕੁਮਾਰ ਬਾਂਸਲ, ਪ੍ਰੇਮ ਕੁਮਾਰ ਸਿੰਗਲਾ, ਸੰਦੀਪ ਕੁਮਾਰ, ਗੁਰਵੀਰ ਸਿੰਘ, ਮੁਨੀਸ਼ ਕੁਮਾਰ, ਗੁਰਬਖ਼ਸ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ ਹਾਜ਼ਰ ਰਹੇ।

Share Button

Leave a Reply

Your email address will not be published. Required fields are marked *

%d bloggers like this: