Fri. Sep 13th, 2019

ਅੰਤਰ-ਰਾਸ਼ਟਰੀ ਸਿੱਖ ਕੌਸਲ ਨੇ ਗੁਰੂ ਨਾਨਕ ਪਾਤਸ਼ਾਹ ਦਾ 549ਵਾਂ ਗੁਰਪੁਰਬ ਮਿੰਟਗੁੰਮਰੀ ਕਾਉਂਟੀ ਵਿਖੇ ਸ਼ਰਧਾ ਨਾਲ਼ ਮਨਾਇਆ

ਅੰਤਰ-ਰਾਸ਼ਟਰੀ ਸਿੱਖ ਕੌਸਲ ਨੇ ਗੁਰੂ ਨਾਨਕ ਪਾਤਸ਼ਾਹ ਦਾ 549ਵਾਂ ਗੁਰਪੁਰਬ ਮਿੰਟਗੁੰਮਰੀ ਕਾਉਂਟੀ ਵਿਖੇ ਸ਼ਰਧਾ ਨਾਲ਼ ਮਨਾਇਆ

ਮੈਰੀਲੈਂਡ, 29 ਨਵੰਬਰ (ਰਾਜ ਗੋਗਨਾ): ਅੰਤਰ-ਰਾਸ਼ਟਰੀ ਸਿੱਖ ਕੌਂਸਲ ਦੇ ਚੇਅਰਮੈਨ ਬਖਸ਼ੀਸ਼ ਸਿੰਘ ਦੀ ਅਗਵਾਈ ਵਿੱਚ 549ਵਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਮਿੰਟ ਗੁੰਮਰੀ ਕਾਉਂਟੀ ਦੇ ਹਾਲ ਵਿੱਚ ਮਨਾਇਆ ਗਿਆ। ਜਿੱਥੇ ਇਹ ਸਮਾਗਮ ਗੁਰੂ ਨਾਨਕ ਸਾਹਿਬ ਦੇ ਸ਼ਬਦ ਨਾਲ ਸ਼ੁਰੂ ਕਰਕੇ ਅਸ਼ੀਰਵਾਦ ਲਿਆ ਗਿਆ।ਜਿਸ ਨੂੰ ਮਨਦੀਪ ਸਿੰਘ ਤੇ ਉਸਦੇ ਸਹਿਯੋਗੀ ਨੇ ਬਹੁਤ ਹੀ ਰੂਹ ਨਾਲ ਸਰਵਣ ਕਰਵਾਇਆ।
ਜ਼ਿਕਰਯੋਗ ਹੈ ਕਿ ਕ੍ਰਿਸਮੈਨ ਹੋਲਨ ਸਟੇਟ ਸੈਨੇਟਰ ਮੈਰੀਲੈਂਡ ਵਲੋਂ ਉਨ੍ਹਾਂ ਦੀ ਡਾਇਰੈਕਟਰ ਕੈਥਰਿਨ ਪ੍ਰੋਵਸਟ ਨੇ ਬਖਸ਼ੀਸ਼ ਸਿੰਘ ਨੂੰ ਸਾਈਟੇਸ਼ਨ ਸੌਂਪਿਆ। ਉਨ੍ਹਾਂ ਸਿੱਖ ਕਮਿਊਨਿਟੀ ਦੇ ਸਹਿਯੋਗ ਅਤੇ ਪਹਿਲੇ ਗੁਰੂ ਦੀਆਂ ਸਿੱਖਿਆਵਾਂ ਨੂੰ ਸਾਂਝਿਆਂ ਵੀ ਕੀਤਾ, ਜੋ ਮਾਨਵਤਾ ਲਈ ਮਾਰਗ ਦਰਸ਼ਨ ਹਨ। ਕਾਉਂਟੀ ਅਗਜੈਕਟਿਵ ਮਿਸਟਰ ਆਈ ਲਗਿਟ ਨੇ ਵੀ ਸਿੱਖ ਭਾਈਚਾਰੇ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਕੌਮ ਹਰ ਮੁਸ਼ਕਲ ਦੀ ਘੜੀ ਵਿੱਚ ਮਾਨਵਤਾ ਦਾ ਸਾਥ ਦਿੰਦੀ ਹੈ। ਉਨ੍ਹਾਂ ਵਲੋਂ ਵੀ ਕਾਉਂਟੀ ਦੀ ਸਾਈਟੇਸ਼ਨ ਕਮਿਊਨਿਟੀ ਲੀਡਰਾਂ ਦੀ ਹਾਜ਼ਰੀ ਵਿੱਚ ਬਖਸ਼ੀਸ਼ ਸਿੰਘ ਚੇਅਰਮੈਨ ਨੂੰ ਸੌਪਿਆ।
ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਤੇ ਚਾਨਣਾ ਵਿਸਥਾਰ ਰੂਪ ਵਿੱਚ ਬੀਬੀ ਅਮ੍ਰਿਤ ਕੌਰ ਸਿੰਘ ਨੇ ਪਾਇਆ ।ਉਨਾਂ ਸਾਂਝੇ ਗੁਰੂ ਦੇ ਸ਼ਬਦ ‘ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ’ ਅਤੇ ‘ਮਿਟੀ ਧੁੰਧੁ ਜਗ ਚਾਨਣੁ ਹੋਆ’ ਦੇ ਫਲਸਫੇ ਨੂੰ ਬਾਖੂਬੀ ਨਾਲ ਦਰਸਾਇਆ। ਇਸ ਬੀਬੀ ਨੇ ਪਿਛਲੇ ਬਾਰਾਂ ਸਾਲਾਂ ਤੋਂ ਆਪਣੇ ਅਧਿਆਪਕੀ ਸਫਰ ਰਾਹੀਂ ਬੱਚਿਆਂ ਨੂੰ ਵੀ ਮਾਨਵਤਾ ਦਾ ਗਿਆਨ ਦਿੱਤਾ।
ਸਮੁੱਚੇ ਤੌਰ ਤੇ ਇਹ ਸਮਾਗਮ ਵੱਖਰੀ ਛਾਪ ਛੱਡ ਗਿਆ ਅਤੇ ਮੀਡੀਏ ਲਈ ਪ੍ਰੇਰਨਾ ਦਾ ਸ੍ਰੋਤ ਹੋ ਨਿਬੜਿਆ। ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਸੋਨੀ ਚੇਅਰਮੈਨ ਸਿੱਖ ਅਫੇਅਰ ਓਵਰਸੀਜ਼ ਬੀ. ਜੇ. ਪੀ., ਸੁਰਿੰਦਰ ਸਿੰਘ ਇੰਜੀਨੀਅਰ, ਰਾਜ ਸੈਣੀ, ਸਰਬਜੀਤ ਸਿੰਘ ਬਖਸ਼ੀ, ੲਲੀਸਾ ਫੁਲਵਈ ਅਤੇ ਕਾਉਂਟੀ ਦੀਆਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਮੀਡੀਏ ਤੋਂ ਸੁਰਮੁਖ ਸਿੰਘ ਮਾਣਕੂ ਟੀ. ਵੀ. ਏਸ਼ੀਆ ਤੇ ਜਸ ਪੰਜਾਬੀ, ਡਾ. ਸੁਖਪਾਲ ਸਿੰਘ ਧਨੋਆ ਪੀ. ਟੀ. ਸੀ., ਗੋਇਲ ਹਿੰਦੀ ਮੀਡੀਆ ਅਤੇ ਡਾ. ਸੁਰਿੰਦਰ ਸਿੰਘ ਗਿੱਲ ਸ਼ੇਰੇ ਪੰਜਾਬ ਹਾਜ਼ਰ ਸਨ। ਸੁਰਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਕਾਰਵਾਈ ਬਾਖੂਬ ਨਿਭਾਈ, ਜੋ ਕਾਬਲੇ ਤਾਰੀਫ ਸੀ।

Leave a Reply

Your email address will not be published. Required fields are marked *

%d bloggers like this: