ਅੰਤਰਰਾਸ਼ਟਰੀ ਮਾਂ ਬੋਲੀ ਦਿਵਸ

ss1

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ

“ਅੱਖਾਂ ਗਈਆਂ ਜਹਾਨ ਖ਼ਤਮ, ਮਾਂ ਬੋਲੀ ਗਈ ਪਹਿਚਾਣ ਖ਼ਤਮ” ਹਰ ਇਨਸਾਨ ਦੀ ਪਛਾਣ ਉਸਦੀ ਮਾਂਤ-ਭਾਸ਼ਾਂ ਹੈ,ਮਾਂਤ ਭਾਸ਼ਾਂ ਤੋ ਬਿਨਾਂ ਹਰ ਮਨੁੱਖ ਅਧੂਰਾਂ ਹੈ। ਅੰਤਰਰਾਸ਼ਟਰੀ ਮਾਂ ਬੋਲੀ ਦਿਹਾਡ਼ਾਂ ਭਾਸ਼ਾਈ ਅਤੇ ਸਭਿੱਆਚਾਰਕ ਵੰਨ-ਸੁਵੰਨਤਾਂ ਨੂੰ ਬਰਕਰਾਰ ਰੱਖਣ ਲਈ ਹਰ ਖੇਤਰ ਵੋਲੋਂ  ਮਨਾਇਆਂ ਜਾਦਾਂ ਹੈ, ਜਿਸ ਦੀ ਸ਼ੁਰੂਆਤ ਫਰਵਰੀ 2000 ਤੋਂ ਬਾਅਦ ਹਰ ਸਾਲ ਮਨਾਇਆਂ ਜਾਣ ਲੱਗਿਆਂ ਹੈ, ਇਤਿਹਾਸਕ ਪਿਛੋਕਡ਼਼ ਪੋਖੋਂ ਇਸ ਦਿਨ 21 ਫਰਵਰੀ 1952 ਦੀ ਪ੍ਰਤੀਨਿਧਤਾਂ ਕਰਦੀ ਹੈ, ਜਦੋ ਬੰਗਲਾਂ ਦੇਸ਼ ਦੇ  ਢਾਕਾਂ ਯੂਨੀਵਰਸਿਟੀ, ਜਗਨਨਾਥ ਯੂਨੀਵਰਸਿਟੀ, ਢਾਕਾਂ ਮੈਡੀਕਲ ਕਾਲਜ ਆਦਿ ਦੇ ਵਿਦਿਆਰਥੀ ਉਸ ਸਮੇ ਦੇ ਪਾਕਿਸਤਾਨ ਵਿੱਚ ਉਰਦੂ ਤੋ ਬਿਨਾਂ ਬੰਗਾਲੀ ਨੂੰ ਵੀ ਇੱਕ ਰਾਸ਼ਟਰੀ ਭਾਸ਼ਾਂ ਵਜੋ ਮਨਵਾਉਣ ਲਈ ਮੁਜਾਹਰਾਂ ਕਰ ਰਹੇ ਸਨ, ਇਹਨਾਂ ਨੂੰ ਪੁਲਿਸ ਦੁਆਰਾਂ ਗੋਲੀਆਂ ਚਲਾਂ ਕੇ ਢਾਕਾਂ ਵਿਖੇ ਮਾਰ ਦਿੱਤਾਂ ਗਿਆਂ ਸੀ,ਇਹਨਾਂ ਵਿਦਿਆਰਥੀ ਦੀ ਭਾਸ਼ਾਂ ਦੇ ਬਦਲੇ ਹੋਈ  ਸ਼ਹਾਦਤ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਵਜੋ ਮਨਾਇਆਂ ਜਾਣ ਲੱਗਿਆਂ ਹੈ। ਪੰਜਾਬ ਦੀ ਭਾਸ਼ਾਂ ਪੰਜਾਬੀ ਹੈ, ਇਹ ਪੰਜਾਬੀਆਂ ਦੀ ਮਾਂ ਬੋਲੀ ਅਤੇ ਸਿੱਖੀ ਦੀ ਧਾਰਮੀਕ ਭਾਸ਼ਾਂ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾਂ ਕੀਤੀ ਗਈ ਹੈ। ਕਥਾਂ,ਕਹਾਣੀਆਂ, ਵਾਰਾਂ ਕਿੱਸੇ, ਜੰਗਨਾਮੇ, ਕਵਿਤਾਵਾਂ, ਮਾਹੀੲੇ, ਢੋਲੇ, ਟੱਪੇ, ਸਿੱਠਣੀਆਂ, ਪੰਜਾਬੀਅਤ ਦਾਂ ਅਨਮੋਲ ਖਜਾਨਾਂ ਹੈ। ਪਰ ਸਮੇ ਦੀ ਵੁਕਤ ਅਨੁਸਾਰ ਸਾਡੀ ਮਾਂ ਬੋਲੀ ਪੰਜਾਬੀ ਦਾ ਉਹ  ਵਿਸਥਾਰ ਨਹੀ ਹੋ ਸਕਿਆਂ ਜੋ  ਹੋਣਾਂ ਚਾਹੀਦਾ ਸੀ, ਅੱਜ ਮਾਂਤ ਭਾਸ਼ਾਂ ਦੇ ਸਨਮਾਨ ਦੇ ਨਾਲ-ਨਾਲ  ਪੰਜਾਬੀ ਭਾਸ਼ਾਂ ਦੇ ਖ਼ਤਮ ਹੋ ਰਹੇ ਵਜੂਦ ਨੂੰ ਬਚਾਉਣ ਦੀ ਲੋਡ਼ ਲਈ ਹੈ। ਜਿਸ ਤਰਾਂ ਦੇ ਹਾਲਾਂਤ ਭਣਕ ਰਹੇ ਹਨ, ਪੰਜਾਬੀ ਵਿਦਵਾਨਾਂ ਅਨੁਸਾਰ ਆਉਣ ਵਾਲੇ 50 ਸਾਲਾਂ ਤੱਕ ਪੰਜਾਬੀ ਭਾਸ਼ਾਂ ਦਾ ਖ਼ਤਾਮਾਂ ਤੈਅ ਹੈ। ਪੰਜਾਬੀ ਭਾਸ਼ਾਂ ਸਿੱਖਣ ਦੇ ਮੁੱਢਲੇ ਕੇਦਰ ਪਿੰਡ ਦੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਹਨ, ਸਮਝੋ ਉਸ ਪਿੰਡ ਵਿੱਚੋ ਪੰਜਾਬੀ ਭਾਸ਼ਾਂ ਦੀ ਜਡ਼਼ ਪੁੱਟ ਦਿੱਤੀ ਗਈ ਹੈ। ਪੰਜਾਬੀ ਭਾਸ਼ਾਂ ਦਾ ਅਤੀਤ ਬਹੁਤ ਹਰਿਆਲੀ ਵਾਲਾਂ ਸੀ,  ਪਰ ਭਵਿੱਖ ਬਹੁਤ ਹੀ ਤੇਜ਼ੀ ਨਾਲ ਮਾਰੂਥਲ ਵੱਲ ਵੱਧ ਰਿਹਾਂ ਹੈ । ਹਰ ਸਾਲ 21 ਫਰਵਰੀ ਨੂੰ ਸੈਮੀਨਾਰ, ਜਾਗਰੂਕਤਾਂ ਮੁਹਿੰਮਾਂ, ਪੰਜਾਬੀ ਭਾਸ਼ਾਂ ਸੰਬੰਧੀ ਵਿਚਾਰ ਗੋਸ਼ਟੀਆਂ ਹੁੰਦੀਆਂ ਹਨ, ਪਰ ਸਾਡੀ ਭਾਸ਼ਾਂ ਫਿਰ ਵੀ ਅਲੋਪ ਕਿਉ ਹੋ ਰਹੀ ਹੈ  ਸਮੇ ਦੇ ਨਾਲ ਪੰਜਾਬੀ ਮਾਂ ਬੋਲੀ ਨੇ ਵਿਕਾਸ ਵੀ ਕੀਤਾਂ ਹੈ, ਪਰ ਸ਼ਬਦਾਂ ਦੀ ਬਣਾਵਟ ਨੇ ਮਾਹੋਲ ਨੂੰ ਪਤੀਤਪੁਣੇ ਵੱਲ ਧਕੇਲ ਦਿੱਤਾਂ ਹੈ।

ਕਿਸੇ ਵੀ ਸਮਾਜ ਦਾ ਖਾਤਮਾਂ ਉਸ ਸਮੇ ਤੈਅ ਹੈ, ਜਦੋ ਉਸ ਦੀ ਬਚਪਨ ਅਤੇ ਜਵਾਨੀ ਉਸ ਦੀ ਮਾਂਤ-ਭਾਸ਼ਾਂ  ਨਾਲੋ ਟੁੱਟ-ਰਹੀ ਹੋਵੇ । ਪ੍ਰਾਈਵੇਟ ਸੰਸਥਾਵਾਂ ਅੰਦਰ ਪੰਜਾਬੀ ਭਾਸ਼ਾਂ ਬੋਲਣ ਤੇ ਜੁਰਮਾਨਾਂ ਹੁੰਦਾਂ ਹੈ, ਪੰਜਾਬੀ ਭਾਸ਼ਾਂ ਵਿਭਾਂਗ ਖੁੱਦ ਬਿਮਾਰ ਹੈ, ਲਾਇਬ੍ਰੇਰੀ ਐਕਟ ਲਾਗੂ ਨਹੀ ਹੈ, ਮਾਂ- ਬਾਪ ਆਪਣੇ ਬੱਚਿਆਂ ਨੂੰ ਖੁੱਦ ਪੰਜਾਬੀ ਭਾਸ਼ਾਂ ਤੋ ਦੂਰ ਕਰਨ ਵਿੱਚ ਲੱਗੇ ਹੋੲੇ ਹਾਂ, ਸਾਡੀ ਪੈਂਤੀ ਦੇ ਕੁਝ ਅੱਖਰ ਤਾਂ ਅਲੋਪ ਹੋ ਚੁੱਕੇ ਹਨ ,ਬਜੁ਼ਰਗ ਉਮਰ ਦੇ ਤਾਕਜੇ ਨਾਲ ਵਿਛਡ਼ ਰਹੇ ਹਨ, ਜੋ ਸਾਡੇ ਸ਼ਬਦ ਭੰਡਾਰ ਸਨ, ਗੋਣ ਅਖਾਣ, ਮੁਹਾਵਰੇ, ਬਾਤਾਂ ਪਾਉਣੀਆਂ ਬੀਤੇ ਵਕਤ ਦੀਆਂ ਗੱਲਾਂ ਹੋ ਚੁੱਕੀਆਂ ਹਨ । ਭਾਸ਼ਾਂ ਕੋਈ ਵੀ ਮਾਡ਼ੀ ਨਹੀ ਹੁੰਦੀ ਵਧੇਰੇ ਭਸ਼ਾਵਾਂ ਦਾ ਗਿਆਨ ਵਧੇਰੇ ਪੁਸਤਕਾਂ ਨਾਲ ਸਾਂਝ ਪਾਉਦਾਂ ਹੈ, ਪਰ ਜੋ ਵਿਚਾਰ ਮਾਂਤ-ਭਾਸ਼ਾਂ ਰਾਹੀ ਪ੍ਰਗਟ ਹੁੰਦੇ ਹਨ, ਉਹ ਮਹਾਨ ਬਣ ਜਾਦੇ ਹਨ, ਹਰ ਪੰਜਾਬੀ ਨੂੰ ਪੰਜਾਬੀ ਬਚਾਉ ਦਾਂ ਨਾਅਰਾਂ ਬੁਲੰਦ ਕਰਨਾਂ ਚਾਹੀਦਾਂ ਹੈ,  ਪੰਜਾਬੀ ਮਾਂ ਬੋਲੀ ਸਾਡੀ ਅੱਜ ਜਿਸ ਕਰਕੇ ਸਾਡੀ ਵੱਖਰੀ ਪਹਿਚਾਣ ਹੈ।ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਪੰਜਾਬੀ ਮਾਂ ਬੋਲੀ ਨੂੰ  ਬਚਾਉਣ ਲਈ ਦੋ ਪੱਖਾਂ ਨਾਲ ਸਮਾਂ  ਬਿਤਾਉਣਾ ਬਹੁਤ  ਜਰੂਰੀ ਹੈ- ਸਾਡੇ ਬਜ਼ੁਰਗ ਅਤੇ ਸਾਡੇ ਬੱਚਿਆਂ ਨਾਲ ਕਿਉਕੀ  ਇੱਕ ਕੋਲੋ ਸਿੱਖ ਰਹੇ ਆਂ ਦੂਜੇ ਨੂੰ ਸਿਖਾਉਣਾਂ ਹੈ। ਇਸ ਨੂੰ ਸਾਡੇ ਬੱਚਿਆ ਦੇ ਬਸਤਿਆਂ  ਦਾ ਵੀ ਸ਼ਿੰਗਾਰ ਬਣਾਉਣਾ ਜੋ ਸਾਡੀਆਂ ਜਡ਼ਾਂ ਨੂੰ ਮਜਬੂਤ  ਕਰੇਗੀ। ਬੱਚੇ ਸਾਡੇ ਜਿੰਨੇ ਜਿਆਦਾਂ ਪੰਜਾਬੀ ਭਾਸ਼ਾਂ ਪ੍ਰਤੀ ਮਜਬੂਤ ਹੋਣਗੇ  ਸਾਡੀ ਪੰਜਾਬੀ ਮਾਂ ਬੋਲੀ ਦਾਂ ਦਰੱਖ਼ਤ ਉਨਾਂ ਹੀ ਜਿਆਦਾ ਮਜਬੂਤ ਹੋਵੇਗਾਂ।  ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਚੋਕੀਦਾਰ ਵਾਂਗ ਪੰਜਾਬੀ ਬਚਾਉਦੇ  ਰਹੋ ਦਾਂ ਹੋਕਾਂ ਦੇਦੇ ਰਹਿਣਾਂ ਪਉਗਾਂ।    ਸ਼ੋਸ਼ਲ ਨੈਟਵਰਕ ਤੇ ਬਹੁਤ ਹੀ ਤੇਜੀ ਨਾਲ ਪੰਜਾਬੀ ਭਾਸ਼ਾ ਦਾ ਅਦਾਨ ਪ੍ਰਦਾਨ ਕਰਨਾਂ ਚਾਹੀਦਾਂ ਹੈ। ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਪਿੰਡ ਦੀ ਪ੍ਰਾਇਮਰੀ ਸਿੱਖਿਆਂ ਨੂੰ ਵੀ ਬਚਾਉਣਾਂ ਅਤੇ ਉਸ ਨਾਲ ਜੁਡ਼ਨਾਂ  ਬਹੁਤ ਜਰੂਰੀ ਹੈ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਅੰਦਰ ਵੀ ਪੰਜਾਬੀ ਭਾਸ਼ਾਂ ਨਾਲ ਹੁੰਦੇ ਵਿਤਕਰੇ ਨੂੰ ਰੋਕਣ ਲਈ ਸਾਨੂੰ ਸੰਘਰਸ਼ ਕਰਨਾਂ ਚਾਹੀਦਾਂ ਹੈ। ਨੋਜਵਾਨ ਵਿਦਿਆਰਥੀ ਵਰਗ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ ਦੀ ਲੋਡ਼ ਹੈ। ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅੰਦਰ ਪੰਜਾਬੀ ਬਚਾਉ ਮੁਹਿੰਮ ਸੰਬੰਧੀ ਕੈਂਪ, ਸੈਮੀਨਾਰ ਲੱਗਦੇ ਰਹਿਣੇ  ਚਾਹੀਦੇ ਹਨ। ਪੰਜਾਬੀ ਨੂੰ ਵਿਦਿਅਕ ਅਦਾਰਿਆਂ ਅੰਦਰ ਸਮੇ ਦਾਂ ਹਾਣੀ ਬਣਾਉਣ ਲਈ ਉਸ ਅੰਦਰ ਲੋਡ਼ ਅਨੁਸਾਰ  ਬਦਲਆਂ  ਕਰਨਾਂ ਚਾਹੀਦਾਂ ਹੈ। ਇੱਕ- ਦੂਸਰੇ ਨੂੰ ਕੋਸਣ ਦੀ ਬਜਾੲੇ ਸਭ ਨੂੰ ਰਲ ਮਿਲ ਕੇ ਪੰਜਾਬੀ ਭਾਸ਼ਾਂ ਨੂੰ ਅਪਣਾਉਣ ਅਤੇ ਬਚਾਉਣ ਲਈ ਪਹਿਲ ਕਰਨੀ ਚਾਹੀਦੀ ਹੈ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ਼ਂ
ਜਿਲਾਂ ਫਾਜ਼ਿਲਕਾਂ
99887 66013

Share Button

Leave a Reply

Your email address will not be published. Required fields are marked *