ਅੰਤਰਰਾਸ਼ਟਰੀ ਖ਼ੇਡ ਅਤੇ ਹਾਲੀਵੁੱਡ ਫ਼ਿਲਮ ਜਗਤ ‘ਚ ਪੰਜਾਬੀਅਤ ਦਾ ਨਾਂਅ ਰੋਸ਼ਨਾ ਰਿਹਾ : ਸਟੀਵ ਨਿੱਜ਼ਰ

ਅੰਤਰਰਾਸ਼ਟਰੀ ਖ਼ੇਡ ਅਤੇ ਹਾਲੀਵੁੱਡ ਫ਼ਿਲਮ ਜਗਤ ‘ਚ ਪੰਜਾਬੀਅਤ ਦਾ ਨਾਂਅ ਰੋਸ਼ਨਾ ਰਿਹਾ : ਸਟੀਵ ਨਿੱਜ਼ਰ
ਅਸਲ ਜੜਾ ਨਾਲ ਜੁੜੀ ਸ਼ੇਰੇ ਪੰਜਾਬ ਮਹਾਰਾਜ਼ਾ ਰਣਜੀਤ ਸਿੰਘ ਜੀ ਅਧਾਰਿਤ ਫ਼ਿਲਮ ‘ਦਾ ਲਾਸਟ ਕਿੰਗ’ ਦੁਆਰਾ ਜਲਦ ਹੋਣਗੇ ਦਰਸ਼ਕਾ ਰੁਬਰੂ
ਪੰਜਾਬ ਦੀ ਧਰਤੀ ਤੋਂ ਉੱਠ ਕੇ ਦੁਨੀਆਂਭਰ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿਚ ਬੇਸ਼ੁਮਾਰ ਪੰਜਾਬੀਆਂ ਨੇ ਸਮੇਂ ਸਮੇਂ ਅਹਿਮ ਯੋਗਦਾਨ ਦਿੱਤਾ ਹੈ, ਜਿੰਨਾਂ ਦੀ ਹੀ ਮਾਣ ਭਰੀ ਲੜੀ ਨੂੰ ਹੋਰ ਅੱਗੇ ਵਧਾ ਰਹੇ ਹਨ, ਏਸੇ ਹੀ ਮਿੱਟੀ ਤੇ ਜਨਮੇਂ ਹੋਣਹਾਰ ਨੌਜਵਾਨ ਕੁਲਵੰਤ ਸਿੰਘ ਨਿੱਜ਼ਰ, ਜੋ ਅੱਜ ਸਟੀਵ ਨਿੱਜ਼ਰ ਵਜੋਂ ਆਪਣੇ ਮਾਣਮੱਤਾ ਵਜ਼ੂਦ ਦਾ ਸ਼ੁਮਾਰ ਕਰਵਾਉਂਦਿਆਂ ਜਿੱਥੇ ਕੈਨੇਡੀਅਨ ਸੂਬੇ ਦੇ ਉਚਕੋਟੀ ਫੁੱਟਬਾਲ ਖ਼ਿਡਾਰੀ ਅਤੇ ਕੋਚ ਵਜੋਂ ਚੋਖੀ ਭੱਲ ਬਣਾ ਹੀ ਚੁੱਕੇ ਹਨ , ਉਥੇ ਨਾਲ ਹੀ ਬਾਕਮਾਲ ਅਤੇ ਪ੍ਰਭਾਵਸ਼ਾਲੀ ਅਦਾਕਾਰ ਵਜੋਂ ਵੀ ਹਾਲੀਵੁੱਡ ਫ਼ਿਲਮ ਜਗਤ ਵਿਚ ਆਪਣੇ ਸ਼ਾਨਦਾਰ ਅਭਿਨੈ ਦੀਆਂ ਧੁੰਮਾਂ ਪਾ ਰਹੇ ਹਨ। ਕੈਨੇਡਾ ਭਰ ‘ਚ ਪੰਜਾਬੀਅਤ ਪ੍ਰਚਾਰ , ਪ੍ਰਸਾਰ ਕਰਨ ‘ਚ ਮੋਹਰੀ ਭੂਮਿਕਾ ਨਿਭਾ ਰਹੀ ਇਸ ਸਤਿਕਾਰਿਤ ਬਹੁਪੱਖੀ ਸਖਸ਼ੀਅਤ ਨਾਲ ਉਨਾਂ ਦੇ ਜੀਵਨ, ਖ਼ੇਡ ਅਤੇ ਫ਼ਿਲਮੀ ਸਫ਼ਰ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨਾਂ ਮੁੱਢਲੇ ਪੜਾਅ ਤੋਂ ਹੀ ਨਜਰਸਾਨੀ ਕਰਵਾਉਂਦਿਆਂ ਦੱਸਿਆ ”ਮੂਲ ਰੂਪ ਵਿਚ ਪੰਜਾਬ ਦੇ ਰਜਵਾੜਾਸ਼ਾਹੀ ਸ਼ਹਿਰ ਕਪੂਰਥਲਾ ਨਾਲ ਸਬੰਧਤ ਹਾਂ, ਜਦ ਮਹਿਜ਼ 9 ਸਾਲ ਦਾ ਸੀ ਤਾਂ ਕੈਨੇਡਾ ਦੇ ਟਰਾਟੋਂ ਵਿਖੇ ਪਰਵਾਸ ਕਰ ਲਿਆ ਸੀ।
ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀਆਂ ਬਹੁਕਲਾਵਾਂ ਨਾਲ ਹਰ ਇਕ ਨੂੰ ਕਾਇਲ ਕਰ ਰਹੇ ਸਟੀਵ ਪਹਿਲੇ ਏਸੇ ਭਾਰਤੀ ਨੌਜਵਾਨ ਹਨ, ਜਿੰਨਾਂ ਕੈਨੇਡਾ ਵਿਚ ਫੁੱਟਬਾਲ ਖ਼ੇਡ ਨੂੰ ਇਕ ਨਵਾਂ ਜੀਵਨ ਅਤੇ ਮੁੜ ਸੁਰਜੀਤੀ ਦੇਣ ਵਿਚ ਵੀ ਅਹਿਮ ਭੂਮਿਕਾਂ ਨਿਭਾਈ ਹੈ। ਇਸੇ ਆਸਾਧਾਰਨ ਖੇਡ ਪ੍ਰਤਿਭਾ ਦੇ ਚਲਦਿਆਂ ਅੱਜ ਉਨਾਂ ਕੈਨੇਡਾ ਦੀ ਪੇਸ਼ੇਵਰ ਫੁੱਟਬਾਲ ਟੀਮ ਦਾ ਮਾਲਿਕ ਹੋਣ ਦਾ ਵੀ ਫ਼ਖਰ ਆਪਣੀ ਝੋਲੀ ਪਾਇਆ ਹੈ। ਉਨਾਂ ਆਪਣੇ ਇਸੇ ਸਫ਼ਰ ਤੇ ਝਾਤ ਪਾਉਂਦਿਆਂ ਦੱਸਿਆ ਕਿ ਸਾਲ 1987 ਵਿਚ ਉਨਾਂ ‘ਟਰਾਟੋਂ ਬਿਲਜਾਰਡ’ ਕਲੱਬ ਨਾਲ ਤਿੰਨ ਸਾਲ ਲਈ ਕੈਨੇਡੀਅਨ ਫੁੱਟਬਾਲ ਲੀਗ ਖੇਡਣਾ ਸ਼ੁਰੂ ਕੀਤਾ ਅਤੇ ਪੜਾਅ ਦਰ ਪੜਾਅ ਨਿਭਾਈਆਂ ਬੇਹਤਰੀਣ ਖੇੇਡ ਜਿੰਮੇਵਾਰੀਆਂ ਦੇ ਸਦਕਾ ਉਨਾਂ 2001ਵਿਚ ‘ਬਰੈਂਮਟਨ ਹਿਟਮੈਂਨ’ ਦੇ ਨਾਂਅ ਹੇਠ ਇਕ ਫ਼ਰੈਂਚਾਈਜ਼ ਵੀ ਸਥਾਪਿਤ ਕੀਤੀ , ਜੋ ਵੱਡੇ ਵੱਡੇ ਖ਼ੇਡ ਮਹਾਰਥੀਆਂ ਨੂੰ ਕਰਾਰੀ ਮਾਤ ਦੇ ਚੁੱਕੀ ਹੈ। ਉਨਾਂ ਦੱਸਿਆ ਕਿ ਕੈਨੇਡੀਅਨ ਖਿੱਤੇ ‘ਚ ਫੁੱਟਬਾਲ ਖੇਡ ਨੂੰ ਸ਼ਿਖਰ ਵੱਲ ਲਿਜਾਣ ਦੀਆਂ ਉਨਾਂ ਵਿਚਲੀਆਂ ਸਮਰੱਥਾਵਾਂ ਦੇ ਮੱਦੇਨਜ਼ਰ ਉਨਾਂ ਨੂੰ ਫੁੱਟਬਾਲ ਲੀਗ 2002 ਵਿਚ ਬਰੈਂਮਟਨ ਟੀਮ ਲਈ ਮੁੱਖ ਕੋਚ ਵਜੋਂ ਨਿਯੁੱਕਤ ਕੀਤਾ ਗਿਆ , ਜਿਸ ਤੋਂ ਬਾਅਦ ਦੇ ਸੀਜ਼ਨਾਂ ਵਿਚ ਉਨਾਂ ਸੰਘਰਸ਼ਸ਼ੀਲ ਆਉਂਦੀ ਚਲੀ ਆ ਰਹੀ ਕੈਨੇਡਾ ਫੁੱਟਬਾਲ ਟੀਮ ਨੂੰ ਇਕ ਪ੍ਰਮੁੱਖ ਬਲ ਵਿਚ ਤਬਦੀਲ ਕਰਨ ਦਾ ਮਾਣ ਵੀ ਹਾਸਿਲ ਕੀਤਾ, ਜਿਸ ਦੇ ਸਦਕਾ ਹੀ ਇਹ ਟੀਮ ਸੀ.ਪੀ.ਐਸ.ਐਲ ਚੈਪੀਅਨਸ਼ਿਪ ਦੇ ਫਾਇਨਲ ਵਿਚ ਪਹੁੰਚਣ ਦੇ ਆਪਣੇ ਸੁਫ਼ਨੇ ਨੂੰ ਵੀ ਅੰਜ਼ਾਮ ਦੇ ਸਕੀ।
ਸਾਲ 2004 ਵਿਚ ਸੀ.ਪੀ.ਐਸ.ਐਲ ਸਟਾਰ ਟੀਮ ਦੇ ਲਈ ਬੋਵਿਸ਼ਟਾ ਐਫ.ਸੀ ਦੇ ਲਈ ਸਹਿ ਕੋਚ ਦੇ ਰੂਪ ਵਿਚ ਸੇਵਾ ਕਰਨ ਵਾਲੇ ਸਟੀਵ ਦੀ ਇੰਟਰਨੈਸ਼ਨਲ ਫ਼ਿਲਮ ਦੁਨੀਆਂ ਵਿਚ ਦਸਤਕ ਹਾਲੀਵੁੱਡ ਫ਼ਿਲਮ ‘ਦਾ ਫਾਇਨਲ ਗੋਲ’ ਨਾਲ ਹੋਈ, ਜਿਸ ਦਾ ਨਿਰਮਾਣ ਉਨਾਂ ਦੇ ਘਰੇਲੂ ਬੈਨਰਜ਼ ‘ਫਾਈਵ ਰਿਵਰਜ਼’ ਫ਼ਿਲਮਜ਼ ਵੱਲੋਂ ਕੀਤਾ , ਜੋ ਸਾਲ 1993 ਵਿਚ 40 ਤੋਂ ਵੱਧ ਦੇਸ਼ਾਂ ਵਿਚ ਰਿਲੀਜ਼ ਹੋਈ ਅਤੇ ਇਸ ਵਿਚ ਉਨਾਂ ਨਾਲ ਮੰਨੀ ਪ੍ਰਮੰਨੀ ਹਾਲੀਵੁੱਡ ਅਦਾਕਾਰਾ ਇਰਿਕ ਅਸਟਰਾਡਾ ਨੇ ਲੀਡ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਨਾਂ ਚਰਚਿਤ ਅੰਗਰੇਜ਼ੀ ਫ਼ਿਲਮ ‘ਰਖਸ਼ਕ’ ਵਿਚ ਵੀ ਪ੍ਰਮੁੱਖ ਰੋਲ ਅਦਾ ਕੀਤਾ, ਜਿਸ ਵਿਚ ਉਨਾਂ ਨਾਲ ਫ਼ੈ੍ਰਕ ਜੈਗਰੈਨੋਂ ਅਤੇ ਮੈਥਿਸ ਹਊਸ ਜਿਹੇ ਟਾਪਮੋਸਟ ਹਾਲੀਵੁੱਡ ਅਦਾਕਾਰਾ ਨੇ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਉਨਾਂ ਦੱਸਿਆ ਕਿ ਹਾਲੀਵੁੱਡ ਵਿਚ ਸ਼ੁਰੂ ਹੋਏ ਇਸ ਫ਼ਿਲਮੀ ਸਫ਼ਰ ਦੇ ਚਲਦਿਆਂ ਹੀ ਉਨਾਂ ਸਿੱਖਇਜ਼ਮ ਦੀ ਉਚਕੋਟੀ ਸਿੱਖ ਹਸਤੀ ਵਜੋ ਜਾਣੇ ਜਾਂਦੇੇ ਮਹਾਰਾਜ਼ਾ ਰਣਜੀਤ ਸਿੰਘ ਦੇ ਜੀਵਨ ਆਧਾਰਿਤ ‘ਦਾ ਲਾਸਟ ਕਿੰਗ’ ਦਾ ਨਿਰਮਾਣ ਕੀਤਾ , ਜਿਸ ਨੇ ‘ਕਾਨਜ਼ ਫ਼ਿਲਮੀ ਫੈਸਟੀਵਲ’ ਵਿਚ ਆਪਣੀ ਮੌਜੂਦਗੀ ਦਰਜ਼ ਕਰਵਾਈ ਹੈ। ਫ਼ਿਲਮਜ਼ ਅਤੇ ਫੁੱਟਬਾਲ ਪ੍ਰਤੀ ਆਪਣੇ ਪਿਆਰ , ਜਨੂੰਨ ਦੇ ਚਲਦਿਆਂ ਹੋਣਹਾਰ ਪੰਜਾਬੀ ਸਖ਼ਸੀਅਤ ਵੱਲੋਂ ‘ਡ੍ਰੀਮਜ਼’ ਨਾਮਕ ਇਕ ਫੁੱਟਬਾਲ ਅਧਾਰਿਤ ਸਪੋਰਟਸ਼ ਰਿਅਲਟੀ ਸੋਅਜ਼ ਨੂੰ ਹੋਂਦ ਵਿਚ ਲਿਆਦਾ ਜਾ ਚੁੱਕਾ ਹੈ, ਜਿਸ ਦੇ ਸਟੀਵ ਨਿੱਜ਼ਰ ਹੈਡ ਅਤੇ ਕਾਰਜ਼ਕਾਰੀ ਕੋਚ ਵੀ ਰਹੇ, ਜੋ ਕਿ ਫਾਕਸ ਸਪੋਰਟਸ ਯੂ.ਐਸ. ਏ ਵਿਚ ਵੱਡੇ ਪੱਧਰ ਤੇ ਪ੍ਰਸਾਰਿਤ ਕੀਤਾ ਗਿਆ ।
ਵਰਤਮਾਨ ਸਮੇਂ ਸਟੀਵ ਕੈਨੇਡਾ ਵਿਚ ਆਪਣੀ ਸਕਿਊਰਿਟੀ ਕੰਪਨੀ ‘ਦਾ ਟਿਟਾਨ’ ਨੂੰ ਸਫ਼ਲਤਾਪੂਰਵਕ ਚਲਾ ਰਹੇ ਹਨ , ਜੋ ਹਾਲੀਵੁੱਡ, ਬਾਲੀਵੁੱਡ ਦੀਆਂ ਬੇਸ਼ੁਮਾਰ ਮਸ਼ਹੂਰ ਹਸਤੀਆਂ ਜਿੰਨਾਂ ਵਿਚ ਪਿਅਰਅਸ਼ ਬ੍ਰਾਸਨਨ, ਕਰਨ ਜ਼ੋਹਰ, ਸਲਮਾਨ ਖ਼ਾ, ਸਵ. ਇਰਫ਼ਾਨ ਖ਼ਾਨ , ਅਭਿਸ਼ੇਕ ਬੱਚਣ, ਜੈਕ ਇਫ਼ਰਾਨੇ, ਸ਼ਿੰਡੀ ਕਰੋਫਡ ਆਦਿ ਸ਼ਾਮਿਲ ਹਨ ਨੂੰ ਕੈਨੇਡਾ , ਉਤਰੀ ਅਮਰੀਕਾ ਦੌਰਿਆ ਦੌਰਾਨ ਮਜ਼ਬੂਤ ਸੁਰਿੱਖਆ ਪ੍ਰਦਾਨ ਕਰਨ ਦਾ ਜਿੰਮਾ ਸੰਭਾਲ ਚੁੱਕੀ ਹੈ। ਭਾਰਤ ਖਾਸ ਕਰ ਆਪਣੀਆਂ ਜੜਾ ਪ੍ਰਤੀ ਉਨਾਂ ਦੇ ਪਿਆਰ ਨੇ ਆਖ਼ਿਰ ਉਨਾਂ ਨੂੰ ਆਪਣੀ ਅਸਲ ਮਿੱਟੀ ਵੱਲ ਵਾਪਸ ਮੋੜਨ ਲਈ ਮਜ਼ਬੂਰ ਕਰ ਦਿੱਤਾ ਹੈ, ਜਿੰਨਾਂ ਇਸੇ ਸਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਆਪਣੀ ਧਰਤੀ ਵੱਲ ਉਹ ਬੇਹਤਰੀਣ ਫ਼ਿਲਮਜ਼ ਅਤੇ ਖ਼ੇਡ ਯੋਜਨਾਵਾਂ ਦੀ ਲੜੀ ਲੈ ਕੇ ਪਰਤ ਰਹੇ ਹਨ, ਜਿੰਨਾਂ ਵਿਚ ਫੁਟਬਾਲ ਅਧਾਰਿਤ ਪਹਿਲਾ ਸ਼ੋਅ ਟੈਲੇਂਟ ਹੰਟ ਕਮ ਸਪੋਰਟਸ਼ ਰਿਅਲਟੀ ਸੋਅ ‘ਇੰਡੀਅਨ ਸਾਕਰ ਸਟਾਰ ਵਿਚਾਰ’ ਆਦਿ ਵੀ ਮੁੱਖ ਹੈ, ਜਿਸ ਦੇ ਸੋਅ ਵਿਜੇਤਾ ਨੂੰ ਜੀਵਨ ਭਰ ਲਈ ਸ਼ਾਨਦਾਰ ਮੁਕਾਮ ਅਤੇ ਨਗਦ 50 ਲੱਖ ਤੋਂ ਇਲਾਵਾ ਟਰਾਟੋਂ ਫੁੱਟਬਾਲ ਕਲੱਬ ਲਈ 2 ਸਾਲ ਲਈ ਖ਼ੇਡ ਖ਼ੇਡਣ ਦਾ ਅਵਸਰ ਵੀ ਦਿੱਤਾ ਜਾਵੇਗਾ।
ਹਾਲੀਵੁੱਡ ਫ਼ਿਲਮੀ ਦੁਨੀਆਂ ਵਿਚ ਅਦਾਕਾਰ ਵਜੋ ਅਤੇ ਕੈਨੇਡਾ ਖ਼ੇਡ ਖੇਤਰ ਵਿਚ ਫੁੱਟਬਾਲ ਖ਼ਿਡਾਰੀ ਅਤੇ ਕੋਚ ਵਜੋਂ ਬੇਸ਼ੁਮਾਰ ਪ੍ਰਾਪਤੀਆਂ ਹਾਸਿਲ ਕਰ ਚੁੱਕੇ ਸਟੀਵ ਹੁਣ ਆਪਣੇ ਅਗਲੇ ਨਿਸ਼ਾਨੇ ਜੋ ਉਨਾਂ ਵੱਲੋਂ ਆਪਣੀਆਂ ਅਸਲ ਜੜਾ ਨਾਲ ਜੁੜਨਾ ਹੈ , ਵੱਲ ਵਧ ਚੁੱਕੇ ਹਲ, ਜੋ ਪੰਜਾਬੀ ਸਿਨੇਮਾਂ ਲਈ ਵੀ ਵਿਸ਼ੇਸ਼ ਫਰਜ਼ ਨਿਭਾਉਣ ਹਿੱਤ ਯਤਨਸ਼ੀਲ ਹੋਣ ਜਾ ਰਹੇ ਹਨ, ਜਿੰਨਾਂ ਦੱਸਿਆ ਕਿ ਉਨਾਂ ਦੀ ਤਮੰਨਾਂ ਆਪਣੇ ਵਤਨ ਅਤੇ ਫ਼ਿਲਮੀ ਖਿੱਤੇ ਚਾਹੇ ਉਹ ਹਿੰਦੀ ਹੋਵੇ ਜਾਂ ਫ਼ਿਰ ਪੰਜਾਬੀ ਲਈ ਕੁਝ ਵਿਸ਼ੇਸ਼ ਅਤੇ ਵਿਲੱਖਣ ਕਰ ਗੁਜ਼ਰਣ ਦੀ ਹੈ, ਜਿਸ ਦੀ ਸ਼ੁਰੂਆਤ ਉਨਾਂ ਵੱਲੋਂ ਕਾਨਜ਼ ਪ੍ਰਸੰਸ਼ਾ ਹਾਸਿਲ ਅੰਤਰਰਾਸ਼ਟਰੀ ਫ਼ਿਲਮ ‘ਦਾ ਲਾਸਟ ਕਿੰਗ’ ਦੀ ਭਾਰਤ ਖਾਸ ਕਰ ਪੰਜਾਬ ਰਿਲੀਜ਼ ਨਾਲ ਕੀਤੀ ਜਾਵੇਗੀ, ਜਿਸ ਤੋਂ ਇਲਾਵਾ ਕੁਝ ਹੋਰ ਅਹਿਮ ਯੋਜਨਾਵਾਂ ਦੀ ਰਸਮੀ ਘੋਸ਼ਣਾ ਵੀ ਜਲਦ ਹੀ ਉਨਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ ਵੱਲੋਂ ਕੀਤੀ ਜਾਵੇਗੀ।
ਪਰਮਜੀਤ
ਫ਼ਰੀਦਕੋਟ ਮੁੰਬਈ
9855820713