ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ

ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ

5-6 (1) 5-6 (2)
ਬਰੇਟਾ 04 ਜੂਨ(ਦੀਪ) ਸਥਾਨਕ ਐਪਲ ਕਲਾਸਿਜ਼ ਐਂਡ ਕੈਰੀਅਰ ਗਾਈਡੈਂਸ ਸੈੱਲ ਅਤੇ ਆਦਰਸ਼ ਗਰਲਜ਼ ਅਕੈਡਮੀ ਬਰੇਟਾ ਵੱਲੋਂ ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮਨਾਇਆ ਗਿਆ। ਇੱਕਤਰ ਹੋਏ ਬੱਚਿਆਂ ਵੱਲੋਂ ਵਾਤਾਵਰਨ ਬਚਾਉ, ਰੁੱਖ ਲਗਾਉ, ਪਾਣੀ ਬਚਾਓ ਆਦਿ ਬੈਂਨਰ ਲੈ ਕੇ ਸਾਰੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ। ਪਬਲਿਕ ਥਾਂਵਾਂ ਬੱਸ ਅੱਡਾ, ਥਾਣਾ, ਸਿਵਲ ਹਸਪਤਾਲ, ਰੇਲਵੇ ਸਟੇਸ਼ਨ ਆਦਿ ਥਾਵਾਂ ਤੇ ਰੁੱਖ ਲਗਾਏ ਗਏ ਅਤੇ ਲੋਕਾਂ ਨੂੰ ਵਾਤਾਵਰਨ ਬਚਾਉਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਐਪਲ ਕੈਰੀਅਰ ਗਾਈਡੈਂਸ ਸੈਂਟਰ ਦੇ ਡਾਇਰੈਕਟਰ ਮਾਨਯੋਗ ਅਨਮੋਲ ਗੁਪਤਾ ਅਤੇ ਆਦਰਸ਼ ਗਰਲਜ਼ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਸੁਖਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਇੱਕ-ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਰੁੱਖ ਸਾਨੂੰ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆਂ ਕਰਦੇ ਹਨ ਅਤੇ ਭਿਆਨਕ ਬਿਮਾਰੀਆਂ ਤੋਂ ਬਚਾਉਦੇ ਹਨ ਅਤੇ ਉਹਨਾਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਪਾਣੀ ਤੋਂ ਬਿਨ੍ਹਾਂ ਧਰਤੀ ਤੇ ਜੀਵਨ ਸੰਭਵ ਨਹੀਂ।
ਇਸ ਮੌਕੇ ਪੁਲਿਸ ਥਾਣਾ ਮੁੱਖੀ ਬਲਵੰਤ ਸਿੰਘ, ਸੁਖਵਿੰਦਰ ਸਿੰਘ ਮਘਾਣੀਆਂ, ਚਰਨਜੀਤ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਹੈਪੀ ਰੁਪਾਲ, ਮੈਡਮ ਜਸਮੇਲ ਕੌਰ, ਜਗਤਾਰ ਸਿੰਘ, ਗੁਰਦੀਪ ਸਿੰਘ ਦੀਪ ਅਤੇ 150 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: