ਅੰਤਰਰਾਸ਼ਟਰੀ ਮਾਜਰਾ ਕਬੱਡੀ ਕੱਪ’ ਸਬੰਧੀ ਪੋਸਟਰ ਸੁਖਬੀਰ ਸਿੰਘ ਬਾਦਲ ਵਲੋਂ ਰਿਲੀਜ਼

ss1

ਅੰਤਰਰਾਸ਼ਟਰੀ ਮਾਜਰਾ ਕਬੱਡੀ ਕੱਪ’ ਸਬੰਧੀ ਪੋਸਟਰ ਸੁਖਬੀਰ ਸਿੰਘ ਬਾਦਲ ਵਲੋਂ ਰਿਲੀਜ਼

ਚੰਡੀਗੜ੍ਹ, 15 ਮਾਰਚ (ਜਵੰਦਾ)-ਸਲਾਨਾ ਚੌਥਾ ‘ਅੰਤਰਰਾਸ਼ਟਰੀ ਮਾਜਰਾ ਕਬੱਡੀ ਕੱਪ’ ਅਗਾਮੀ 3 ਅਪ੍ਰੈਲ ਨੂੰ ਉੱਘੇ ਸਮਾਜ ਸੇਵੀ ਆਗੂ ਰਣਯੋਧ ਸਿੰਘ ਮਾਨ ਅਤੇ ਮਾਨ ਪ੍ਰੋਡਕਸ਼ਨ ਵਲੋਂ ਕੁਰਾਲੀ ਮੁੱਖ ਮਾਰਗ ਤੇ ਸਥਿਤ ਪਿੰਡ ਮਾਜਰਾ (ਨਿਊ ਚੰਡੀਗੜ੍ਹ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਪੋਸਟਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਖੁਦ ਰਿਲੀਜ਼ ਕੀਤਾ ਗਿਆ ਹੈ।ਇਸ ਮੌਕੇ ਉਨਾਂ ਨਾਲ ਯੂਥ ਨੇਤਾ ਬੱਬੀ ਬਾਦਲ ਵੀ ਹਜ਼ਰ ਸਨ। ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਯੋਧ ਸਿੰਘ ਮਾਨ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਪੰਜਾਬ ਭਰ ਤੋਂ ਨਾਮੀ ਅਕੈਡਮੀਆਂ ਅਤੇ ਇੰਟਰਨੈਸ਼ਨਲ ਖਿਡਾਰੀ ਪਹੁੰਚ ਰਹੇ ਹਨ।ਉਨਾਂ ਦੱਸਿਆ ਕਿ ਇਸ ਮੌਕੇ ਪਹਿਲੇ ਨੰਬਰ ਦੀ ਜੇੱਤੂ ਟੀਮ ਨੂੰ ਪਹਿਲਾ ਇਨਾਮ 1,51000 ਰੁਪਏ ਅਤੇ ਦੂਜਾ ਇਨਾਮ 1,11000 ਨਕਦ ਰਾਸ਼ੀ ਸਨਮਾਨ ਵਜੋਂ ਦਿੱਤੀ ਜਾਵੇਗਾ ਅਤੇ ਨਾਲ ਹੀ ਬੈਸਟ ਰੈਡਰ ਅਤੇ ਬੈਸਟ ਜਾਫੀ ਨੂੰ ਟਰੈਕਟਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਦਰਸ਼ਕਾਂ ਦੇ ਮੰਨੋਰੰਜਨ ਲਈ 3 ਅਪ੍ਰੈਲ ਸ਼ਾਮ ਨੂੰ ਪੰਜਾਬ ਦੇ ਸਟਾਰ ਗਾਇਕ ਗਿੱਪੀ ਗਰੇਵਾਲ, ਰਾਜਵੀਰ ਜਵੰਦਾ, ਗੁਰਨਾਮ ਭੁਲੱਰ, ਮੰਚ ਸੰਚਾਲਕ ਤੇ ਅਦਾਕਾਰ ਹਰਿੰਦਰ ਭੁੱਲਰ, ਜੋਬਨ ਸੰਧੂ, ਇੰਦਰ ਕੌਰ, ਜਤਿੰਦਰ ਭੁੱਲਰ ਅਤੇ ਆਰ ਨੇਤ ਆਪਣੀ ਹਾਜ਼ਰੀ ਭਰਨਗੇ।

Share Button

Leave a Reply

Your email address will not be published. Required fields are marked *