ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਵਿਚ ਭਾਗ ਲੈਣ ਵਾਲੀ ਸਿੱਖ ਬੀਬੀ ਨੌਰੀਨ ਕੌਰ ਸਿੰਘ ਸਨਮਾਨਿਤ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਵਿਚ ਭਾਗ ਲੈਣ ਵਾਲੀ ਸਿੱਖ ਬੀਬੀ ਨੌਰੀਨ ਕੌਰ ਸਿੰਘ ਸਨਮਾਨਿਤ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਵਿਚ ਭਾਗ ਲੈਣ ਵਾਲੀ ਸਿੱਖ ਬੀਬੀ ਨੌਰੀਨ ਕੌਰ ਸਿੰਘ ਸਨਮਾਨਿਤਅੰਮ੍ਰਿਤਸਰ, 14 ਸਤੰਬਰ – ਸਿੱਖ ਕੌਮ ਨੇ ਵਿਦੇਸ਼ੀ ਧਰਤੀ ’ਤੇ ਇੱਕ ਵਾਰੀ ਫਿਰ ਤੋਂ ਆਪਣੀ ਹੋਂਦ ਨੂੰ ਪੁਖਤਾ ਤਰੀਕੇ ਨਾਲ ਦਰਜ ਕੀਤਾ ਹੈ। ਉੱਤਰੀ ਅਮਰੀਕਾ ਦੇ ਕੋੌਲੋਰੈਡੋ ਸੂਬੇ ਦੀ ਵਸਨੀਕ 23 ਸਾਲਾ ਨੌਰੀਨ ਕੌਰ ਸਿੰਘ ਨੂੰ ਉੱਤਰੀ ਅਮਰੀਕਾ ਵੱਲੋਂ ਨੁਮਾਇੰਦੇ ਦੇ ਤੌਰ ’ਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਇਸ ਸੰਮੇਲਨ ਵਿੱਚ ਭਾਗ ਲੈਣ ਵਾਲੀ ਪਹਿਲੀ ਸਿੱਖ ਬੀਬੀ ਸੀ ਜਿਨ੍ਹਾਂ ਨੇ ਅਮਰੀਕਾ ਦੀ ਨੁਮਾਇੰਦਗੀ ਕੀਤੀ। ਬੀਬੀ ਨੌਰੀਨ ਕੌਰ ਸਿੰਘ ਨੇ ਵੱਖ-ਵੱਖ ਦੇਸ਼ਾਂ ਤੋਂ ਆਏ 50 ਨੁਮਾਇੰਦਿਆਂ ਦੇ ਨਾਲ ਯੂਨਾਈਟਡ ਨੇਸ਼ਨਸ ਮੁੱਖਆਲਿਆ ਵਿਖੇ ਹੋਏ ਇਸ ਸੰਮੇਲਨ ਵਿਚ ਭਾਗ ਲਿਆ। ਉਹ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ। ਇਸ ਮੌਕੇ ਬੀਬੀ ਨੌਰੀਨ ਕੌਰ ਸਿੰਘ ਨੂੰ ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਕੇਵਲ ਸਿੰਘ, ਮੀਤ ਸਕੱਤਰ ਸ. ਸਕੱਤਰ ਸਿੰਘ, ਮੈਨੇਜਰ ਸ. ਸੁਲੱਖਣ ਸਿੰਘ ਤੇ ਸੁਪਿ੍ਰੰਟੈਂਡੈਂਟ ਸ. ਸਤਨਾਮ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਸਮੇਂ ਗੱਲਬਾਤ ਕਰਦਿਆਂ ਬੀਬੀ ਨੌਰੀਨ ਕੌਰ ਸਿੰਘ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਅਤੇ ਇਸ ਦੇ ਵਿੱਦਿਅਕ ਪ੍ਰਚਾਰ ਪ੍ਰਸਾਰ ਨੂੰ ਹੋਰ ਪੁਖਤਾ ਕਰਨਾ, ਮੁੱਖ ਮੁੱਦੇ ਸਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਆਤਮਿਕ ਸਕੂਨ ਪ੍ਰਾਪਤ ਹੋਇਆ ਹੈ ਅਤੇ ਗੁਰੂ ਸਾਹਿਬ ਦੀ ਮਿਹਰ ਸਦਕਾ ਹੀ ਮੈਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਮਾਣ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਕੌਲੋਰੈਡੋ ਸਿੱਖਸ ਨਾਮੀ ਸੰਸਥਾ ਲਈ ਪਾਲਿਸੀ ਡਾਇਰੈਕਟਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ। ਬੀਬੀ ਨੌਰੀਨ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਉਨ੍ਹਾਂ ਨੂੰ ਬੱਲ ਬਖ਼ਸ਼ਣ ਕਿ ਉਹ ਆਪਣੀ ਕੌਮ, ਵਿਲੱਖਣ ਦਿੱਖ, ਅਤੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਦੇ ਸਕਣ ।

Share Button

Leave a Reply

Your email address will not be published. Required fields are marked *

%d bloggers like this: