ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਤੇ ਵਿਸ਼ੇਸ਼ (22 ਮਈ) : ਜੈਵਿਕ ਵਿਭਿੰਨਤਾ ਦੀ ਸੰਭਾਲ ਸਮੇਂ ਦੀ ਵੱਡੀ ਲੋੜ

ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਤੇ ਵਿਸ਼ੇਸ਼ (22 ਮਈ) : ਜੈਵਿਕ ਵਿਭਿੰਨਤਾ ਦੀ ਸੰਭਾਲ ਸਮੇਂ ਦੀ ਵੱਡੀ ਲੋੜ

ਜਿਵੇਂ ਅਸੀਂ ਅਪਣੇ ਜਨਮ ਦਿਨ,ਬਜੁਰਗਾਂ ਦੇ ਜਨਮ ਦਿਨ,ਵਿਆਹ ਦੀਆਂ ਵਰੇਗੰਢਾਂ,ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ ਬਿਲਕੁੱਲ ਉਸੇ ਤਰਾਂ 22 ਮਈ ਦਾ ਦਿਨ ਇਸ ਵਾਤਾਵਰਣ ਵਿੱਚ ਰਹਿ ਰਹੇ ਸਮੁੱਚੇ ਜੀਵ ਜਗਤ ਨੂੰ ਸਮਰਪਿਤ ਕੀਤਾ ਜਾਂਦਾ ਹੈ।ਇਹ ਜੀਵ ਭਾਵੇਂ ਜਲ ਮੰਡਲ ਵਿੱਚ ਹਨ,ਭਾਵੇਂ ਥਲ ਮੰਡਲ ਵਿੱਚ ਹਨ,ਤੇ ਭਾਵੇਂ ਵਾਯੂ ਮੰਡਲ ਵਿੱਚ ਹਨ।ਇਹਨਾਂ ਤਿੰਨੇ ਮੰਡਲਾਂ ਵਿੱਚ ਰਹਿਣ ਵਾਲੇ ਵੱਖ ਵੱਖ ਪ੍ਰਕਾਰ ਦੇ ਜੀਵਾਂ ਨੂੰ ਇਹ ਦਿਨ ਸਮਰਪਿਤ ਕਰਦੇ ਹੋਏ ਪੂਰੇ ਵਿਸ਼ਵ ਵਿੱਚ 22 ਮਈ ਦਾ ਦਿਨ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਸੰਭਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।ਜੈਵਿਕ ਵਿਭਿੰਨਤਾ ਤੋ ਭਾਵ ਧਰਤੀ ਉੱਪਰ ਰਹਿ ਰਹੇ ਜੀਵਾਂ ਭਾਵੇਂ ਉਹ ਜਲ ਜਾਂ ਥਲ ਜਾਂ ਵਾਯੂ ਮੰਡਲ ਵਿੱਚ ਹਨ,ਭਾਵੇ ਸੂਖਮਜੀਵ ਜਾਂ ਬਨਸਪਤੀ ਦੇ ਰੁਪ ਵਿੱਚ ਜਾਂ ਜਾਨਵਰ,ਹਨ ਇਹਨਾਂ ਸਰਿਆਂ ਦੇ ਸੁਮੇਲ ਨੂੰ ਹੀ ਜੈਵਿਕ ਵਿਭਿੰਨਤਾ ਕਿਹਾ ਜਾਂਦਾ ਹੈ।ਇਹਨਾਂ ਵੱਖ ਵੱਖ ਪ੍ਰਕਾਰ ਦੇ ਜੀਵਾਂ ਦਾ ਇਕੱਠ ਮਨੁੱਖੀ ਜਨ ਜਾਤੀ,ਜੀਵਨ ਲਈ ਜਾਂ ਉਸ ਦੇ ਕਲਿਆਣ ਲਈ ਮਦਦਗਾਰ ਸਾਬਤ ਹੁੰਦਾ ਹੈ।ਰਿਉ-ਡੀ-ਜੇਨਰੋ ਨੇ ਵੀ 1992 ਵਿੱਚ ਵਿਸ਼ਵ ਸੰਮੇਲਨ ਵਿੱਚ ਜੈਵ ਵਿਭਿੰਨਤਾ ਨੂੰ ਇਸ ਤਰਾਂ ਪਰਿਭਾਸ਼ਿਤ ਕੀਤਾ ਸੀ ਕਿ ਜੈਵ ਵਿਭਿੰਨਤਾ ਵੱਖ ਵੱਖ ਪ੍ਰਕਾਰ ਦੇ ਸਜੀਵਾਂ ਵਿੱਚ ਜੋ ਵੱਖ ਵੱਖ ਪ੍ਰਕਾਰ ਦੇ ਸਥਾਨਾਂ ਤੇ ਰਹਿੰਦੇ ਹਨ,ਉਹਨਾਂ ਵਿੱਚ ਮੌਜੁਦ ਭਿੰਨਤਾਵਾਂ ਨੂੰ ਹੀ ਜੈਵ ਵਿਭਿੰਨਤਾ ਕਿਹਾ ਜਾਂਦਾ ਹੈ।ਇਹਨਾਂ ਸਜੀਵਾਂ ਵਿੱਚ ਵਿਭਿੰਨਤਾ ਅਨੁਵੰਸ਼ਿਕ ਜਾਂ ਪ੍ਰਜਾਤੀ ਜਾਂ ਪ੍ਰਸਥਿਤਿਕ ਪੱਧਰ ਦੀ ਹੋ ਸਕਦੀ ਹੈ।ਪਿਛਲੇ ਸਮਿਆਂ ਵਿੱਚ ਜੈਵਿਕ ਵਿਭਿੰਨਤਾ ਦਾ ਚੱਕਰ ਕੁਦਰਤੀ ਤੌਰ ਤੇ ਸਹੀ ਚਲਦਾ ਸੀ ਭਾਵ ਜੇਕਰ ਦਰਤੀ ਤੇ ਜੀਵਾਂ ਦੀ ਇੱਕ ਜਾਤੀ ਅਲੋਪ ਹੁੰਦੀ ਸੀ ਤਾਂ ਨਵੀਂ ਜਾਤੀ ਪੈਦਾ ਹੋ ਕੇ ਉਸਦੀ ਘਾਟ ਨੂੰ ਪੂਰਾ ਕਰ ਦਿੰਦੀ ਸੀ।ਅੱਜ ਦਾ ਸਮਾਂ ਪਹਿਲਾ ਨਾਲੌ ਕਾਫੀ ਭਿੰਨ ਹੈ ਭਾਵ ਅੱਜ ਜਾਤੀਆਂ ਦੇ ਲੋਪ ਹੋਣ ਦਾ ਸਿਲਸਲਾ ਜਾਰੀ ਹੈ ਪਰੰਤੂ ਨਵੀਆਂ ਜਾਤੀਆਂ ਦਾ ਉਤਪੰਨ ਹੋਣਾ ਬੰਦ ਹੋ ਗਿਆ ਹੈ ਜਿਸਦਾ ਮੁੱਖ ਕਾਰਨ ਕੁਦਰਤ ਵਿੱਚ ਮਨੁੱਖ ਦੀ ਦਖਲਅੰਦਾਜੀ ਦਾ ਵਧਣਾ ਹੈ।ਅੱਜ ਵਾਤਾਵਰਣ ਵਿੱਚ ਜਹਿਰੀਲੇ ,ਹਾਨੀਕਾਰਕ ਪਦਾਰਥਾਂ ਦਾ ਵੱਡੇ ਪੱਧਰ ਤੇ ਫੈਲਾਅ ਵਧ ਰਿਹਾ ਹੈ।ਮਨੁੱਖ ਦੁਆਰਾ ਪੈਦਾ ਕੀਤਾ ਪ੍ਰਦੂਸ਼ਣ ਤੇ ਕੁਦਰਤੀ ਵਿਨਾਸ਼ ਉਸ ਹੱਦ ਤੱਕ ਪਹੁੰਚ ਗਿਆ ਹੈ ਜਿਥੌ ਵਾਪਸ ਪਰਤਣਾ ਮੁਸ਼ਕਿਲ ਹੈ ਅਤੇ ਜੇਕਰ ਵਾਪਸ ਪਰਤਿਆ ਵੀ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।ਅੰਤਰ ਰਾਸ਼ਟਰੀ ਕੁਦਰਤੀ ਸੁਰੱਖਿਅਣ ਸੰਘ (ਆਈ.ਯੂ.ਸੀ.ਐਨ.)ਦੁਆਰਾ ਘੋਸ਼ਿਤ ਲਾਲ ਸੂਚੀ ਅਨੁਸਾਰ ਜੋ ਕਿ ਸਾਲ 2000 ਵਿੱਚ ਪ੍ਰਕਾਸ਼ਿਤ ਹੋਈ, ਕੁੱਲ 18000 ਪ੍ਰਜਾਤੀਆਂ ਦਾ ਮੁਲਾਕਣ ਕੀਤਾ ਗਿਆ ਜਿੰਨਾ ਵਿੱਚੋ 11046 ਪ੍ਰਜਾਤੀਆਂ ਗੰਭੀਰ ਰੂਪ ਵਿੱਚ ਸੰਕਟਗ੍ਰਸਤ ਦੇ ਵਰਗ ਵਿੱਚ ਹਨ।ਇਹਨਾਂ ਵਿੱਚੋ 5485 ਜੰਤੂ ਅਤੇ 5611 ਬਨਸਪਤੀਆਂ ਹਨ।ਇਹਨਾਂ ਵਿੱਚੋ ਭਾਰਤ ਅੰਦਰ 44 ਬਨਸਪਤੀਆਂ ਗੰਭੀਰ ਤੌਰ ਤੇ ਅਤੇ 113 ਪੌਦਾ ਪ੍ਰਜਾਤੀਆਂ ਸੰਕਟਗ੍ਰਸਤ,87 ਨਾਜੁਕ ਸ੍ਰੇਣੀ ਵਿੱਚ ਅਤੇ ਜੰਤੂਆਂ ਦੀਆਂ 18 ਪ੍ਰਜਾਤੀਆਂ ਗੰਭੀਰ ਤੌਰ ਤੇ,54 ਸੰਕਟਗ੍ਰਸਤ ਤੇ 143 ਨਾਜੁਕ ਸ੍ਰੇਣੀ ਵਿੱਚ ਹਨ।ਇਸ ਤੋ ਇਲਾਵਾ ਭਾਰਤ ਵਿੱਚ ਚੀਤਾ,ਗੁਲਾਬੀ ਸਿਰ ਵਾਲੀ ਬੱਤਖ,ਪਰਬਤੀ ਬਟੇਰ ਆਦਿ ਨੂੰ ਅਲੋਪ ਹੁੰਦੀਆਂ ਜਾਤੀਆਂ ਵਿੱਚ ਰੱਖਿਆ ਗਿਆ ਹੈ।

ਜੇਕਰ ਅਸੀਂ ਮਨੁੱਖੀ ਹੋਦ ਲਈ ਜੈਵਿਕ ਵਿਭਿੰਨਤਾ ਦੇ ਜਰੂਰੀ ਹੋਣ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਣਗੀਆਂ ।ਭੋਜਨ ਪਦਾਰਥਾਂ ਦੀ ਉੱਪਲਬਧੀ ਜੋ ਕਿ ਹਰ ਮਨੁੱਖ ਲਈ ਊਰਜਾ ਦਾ ਸੋਮਾ ਹੈ ਭਾਵੇਂ ਉਹ ਸਾਕਾਹਾਰੀ ਹੈ ਭਾਵੇਂ ਮਾਸਾਹਾਰੀ,ਆਖਿਰ ਨੂੰ ਤਾਂ ਉੇਹ ਬਨਾਸਪਤੀ ਜਾਂ ਜਾਨਵਰਾਂ,ਜੰਤੂਆਂ ਤੌ ਹੀ ਪ੍ਰਾਪਤ ਕਰਦਾ ਹੈ।ਮਾਸ, ਮੱਛੀ,ਦੁੱਧ,ਅੰਡਾ,ਫਲ,ਸਬਜੀ ਆਦਿ ਸਭ ਜੈਵਿਕ ਵਿਭਿੰਨਤਾ ਦੇ ਕਾਰਨ ਹੀ ਤਾਂ ਮਿਲਦੇ ਹਨ।ਆਕਸੀਜਨ ਦੀ ਪ੍ਰਾਪਤੀ ਰੁੱਖਾਂ ਜਾਂ ਕਾਈ ਤੋਂ ਹੀ ਤਾਂ ਹੈ।ਪਿੰਡਾਂ ਵਿੱਚਲੀ ਆਬਾਦੀ ਦਾ ਵੱਡਾ ਹਿੱਸਾ ਆਪਣੀਆਂ ਬਾਲਣ ਦੀਆਂ ਲੋੜਾਂ ਦੀ ਪੂਰਤੀ ਲੱਕੜੀ ਤੋਂ ਹੀ ਕਰਦਾ ਆ ਰਿਹਾ ਹੈ ।ਬਹੁਤ ਸਾਰੀਆਂ ਦੇਸੀ ਦਵਾਈਆਂ ਲਈ ਬਨਸਪਤੀ ਤੇ ਜੀਵਾਂ ਦੀ ਵਰਤੋ ਸਾਡੇ ਪੁਰਵਜਾਂ ਤੋ ਲੈ ਕੇ ਅੱਜ ਤੱਕ ਜਾਰੀ ਹੈ।ਚਰਕ ਸੰਹਿਤਾ,ਆਯੂਰਵੇਦ ਆਦਿ ਲਿਖਤਾਂ ਇਸ ਗੱਲ ਦਾ ਪੱਕਾ ਤੇ ਮੂੰਹ ਬੋਲਦਾ ਸਬੂਤ ਹਨ।ਇੱਥੇ ਹੀ ਬਸ ਨਹੀ ਘਰੇਲੂ ਸਮਾਨ ਲਈ ਫਰਨੀਚਰ, ਕਾਗਜ, ਰਬੜ, ਚਮੜਾ, ਲਾਖ, ਰੇਸ਼ਾ, ਆਦਿ ਸਭ ਜੈਵ ਵਿਭਿੰਨਤਾ ਦੀ ਹੀ ਤਾਂ ਦੇਣ ਹੈ। ਇੱਥੋਂ ਤੱਕ ਕਿ ਵਾਤਾਵਰਣ ਨੂੰ ਸਿਹਤਮੰਦ ਬਣਾਉਣ ਲਈ ਭੂਮੀ, ਜਲ, ਹਵਾ, ਤਾਪਮਾਨ, ਵਰਖਾ, ਸਿੱਲ, ਸਭ ਇੰਨਾਂ ਦੇ ਕਾਰਨ ਹੀ ਤਾਂ ਬਣ ਜਾਂ ਬਚ ਰਹੇ ਹਨ।ਕਾਰਬਨਡਾਈਅਕਸਾਈਡ ਦੀ ਵਧਦੀ ਮਾਤਰਾ ਨੂੰ ਘਟਾਉਣ ਲਈ ਪੌਦੇ ਤੇ ਰੁੱਖ ਹੀ ਤਾਂ ਸਹਾਈ ਹਨ।

ਜੈਵਿਕ ਵਿਭਿੰਨਤਾ ਦੇ ਕਾਰਨ ਹੀ ਤਾਂ ਸਾਡੇ ਪ੍ਰਸਥਿਤਿਕ ਪ੍ਰਬੰਧ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ।ਜਿਵੇਂ ਜਲ ਚੱਕਰ,ਕਾਰਬਨ ਚੱਕਰ,ਨਾਈਟ੍ਰੋਜਨ ਚੱਕਰ,ਵਾਯੂ ਮੰਡਲ ਵਿੱਚ ਸੰਤੁਲਨ,ਜਲਵਾਯੂ ਨਿਯੰਤਰਨ,ਮਿੱਟੀ ਦਾ ਨਿਰਮਾਣ,ਜਲੀ ਵਿਵਸਥਾ,ਆਕਸੀਜਨ ਦੀ ਸਪਲਾਈ,ਫਾਸਫੋਰਸ ਚੱਕਰ,ਪੌੋਦਿਆਂ ਲਈ ਪਰਪਰਾਗਣ ਕਿਰਿਆ,ਫਾਲਤੂ ਪਦਾਰਥਾਂ ਦਾ ਅਪਘਟਣ ਤੇ ਗੈਰ ਜਹਿਰੀਲਾਕਰਣ,ਆਦਿ ਸੰਭਵ ਹਨ।ਜੈਵ ਵਿਭਿੰਨਤਾ ਦਾ ਅਸਲੀ ਰੂਪ ਅਸੀਂ ਭੋਜਨ ਲੜੀ ਰਾਂਹੀ ਵੀ ਸਮਝ ਸਕਦੇ ਹਾਂ।ਭੋਜਨ ਲੜੀ ਰਾਹੀ ਊਰਜਾ ਦਾ ਪ੍ਰਵਾਹ ਇੱਕ ਜੀਵ ਤੋ ਦੁਜੇ ਜੀਵ ਤੱਕ ,ਦੂਜੇ ਤੋ ਤੀਜੇ ਤੱਕ ਭਾਵ ਲਗਾਤਾਰ ਚਲਦਾ ਰਹਿੰਦਾ ਹੈ।ਅਜਿਹਾ ਤਾਂ ਹੀ ਸੰਭਵ ਹੈ ਜੇਕਰ ਵੱਖ ਵੱਖ ਜੀਵ ਅਤੇ ਬਨਸਪਤੀਆਂ ਧਰਤੀ ਉੱਪਰ ਮੋਜੂਦ ਹਨ।ਕਾਫੀ ਸਾਰੀਆਂ ਭੋਜਨ ਲੜੀਆਂ ਇੱਕਮੁੱਕ ਹੋ ਕੇ ਭੋਜਨ ਜਾਲ ਦਾ ਨਿਰਮਾਣ ਕਰਦੀਆਂ ਹਨ।ਸੰਸਾਰ ਵਿੱਚ ਕੁੱਲ 12 ਦੇਸ਼ ਜੈਵ ਵਿਭਿੰਨਤਾ ਵਾਲੇ ਦੇਸ਼ ਗਿਣੇ ਜਾਦੇ ਹਨ ਜਿੰਨਾਂ ਵਿੱਚ ਭਾਰਤ ਵੀ ਸ਼ਾਮਲ ਹੈ ਅਤੇ ਜੈਵ ਵਿਭਿੰਨਤਾ ਪੱਖੋਂ ਸਾਡਾ ਛੇਵਾਂ ਸਥਾਂਨ ਹੈ।ਸੰਸਾਰ ਦੀਆਂ ਕੁੱਲ 45000 ਪ੍ਰਜਾਤੀਆਂ ਵਿੱਚੋ ਇਕੱਲੇ ਭਾਰਤ ਵਿੱਚ ਲੱਗਭੱਗ 15000 ਪਾਈਆਂ ਜਾਂਦੀਆਂ ਹਨ।ਇੱਥੇ 1228 ਪੰਛੀ,446 ਰੀਂਗਣ ਵਾਲੇ,ਅਤੇ ਕੁੱਲ 204 ਜਲੀ ਥਲੀ ਪ੍ਰਜਾਤੀਆਂ ਵਿੱਚੋ 140 ਭਾਰਤ ਵਿੱਚ ਪਾਈਆਂ ਜਾਦੀਆਂ ਹਨ ਜੋ ਜੈਵ ਵਿਭਿੰਨਤਾ ਲਈ ਕਾਫੀ ਵਧੀਆਂ ਹੋਂਦ ਦਰਸਾਉਦਾ ਹੈ।

ਜਦੋਂ ਅਸੀਂ ਜੈਵ ਵਿਭਿੰਨਤਾ ਦੀ ਘਾਟ ਜਾ ਇਸ ਵਿੱਚ ਆ ਰਹੇ ਨਿਘਾਰ ਦੀ ਗੱਲ ਕਰਦੇ ਹਾਂ ਤਾਂ ਇਸਦਾ ਮੁੱਖ ਕਾਰਨ ਸਾਡੇ ਸਾਹਮਣੇ ਉਦਯੋਗੀਕਰਨ, ਸ਼ਹਿਰੀਕਰਨ, ਖੁਦਗਰਜ ਸਭਿਆਚਾਰ ਹੀ ਸਾਹਮਣੇ ਆਉਦਾ ਹੈ।ਇਹਨਾਂ ਸਾਰਿਆਂ ਦੇ ਕਾਰਨ ਸਾਡੇ ਜੰਗਲੀ ਨਿਵਾਸ ਸਥਾਨ ਨਸ਼ਟ ਹੋ ਗਏ ਹਨ ਅਤੇ ਹੋ ਰਹੇ ਹਨ।ਇਸ ਤੋ ਇਲਾਵਾ ਜਲ ਪ੍ਰਦੂਸਣ ਕਾਰਨ ਨਦੀਆਂ,ਦਰਿਆਵਾਂ,ਤਲਾਬਾਂ,ਝੀਲਾਂ ਵਿਚਲੇ ਜਲੀ ਜੀਵਾਂ ਦੇ ਨਿਵਾਸ ਸਥਾਨਾਂ ਦੇ ਪ੍ਰਦੂਸ਼ਿਤ ਹੋਣ ਕਾਰਨ ਉਹਨਾਂ ਦੀ ਹੋਂਦ ਵੀ ਖਤਰੇ ਵਿੱਚ ਹੈ।ਗੈਰ ਕਾਨੂੰਨੀ ਸ਼ਿਕਾਰ,ਕੁਦਰਤੀ ਆਫਤਾਂ,ਸੁਨਾਮੀ,ਜਵਾਲਾ ਮੁਖੀ ਵਿਸਫੋਟ,ਪਲਾਸਿਟਕ ਦੇ ਲਿਫਾਫਿਆਂ ਦੀ ਵਧਦੀ ਵਰਤੋ,ਕਲੋਰੋਫਲੋਰੋ ਕਾਰਬਨ,ਓਜੋਨ ਪਰਤ ਦਾ ਪਤਲਾਪਣ ਆਦਿ ਵੀ ਸਾਡੀ ਜੈਵ ਵਿਭਿੰਨਤਾ ਦੇ ਨਸ਼ਟ ਹੋਣ ਵਿੱਚ ਮੁੱਖ ਕਾਰਕ ਹਨ ਜੋ ਮਨੁੱਖ ਦੀ ਤੇਜ ਬੁੱਧੀ ਦਾ ਨਤੀਜਾ ਹਨ।ਸੋ ਸਾਨੂੰ ਅੱਜ ਦੇ ਦਿਨ ਆਪਣੇ ਆਪ ਨਾਲ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਜੈਵ ਵਿਭਿੰਨਤਾ ਦੀ ਮਹੱਤਤਾ ਨੂੰ ਮੁੱਖ ਰੱਖਕੇ ਅੱਜਕੱਲ ਗਰਮੀ ਦੇ ਦਿਨਾਂ ਵਿੱਚ ਪੰਛੀਆਂ ਲਈ ਪਾਣੀ,ਚੋਗੇ ਆਲਣਿਆਂ ਆਦਿ ਦਾ ਪ੍ਰਬੰਧ ਕਰਦੇ ਹੋਏ ਇਹਨਾਂ ਦੇ ਸ਼ਿਕਾਰ ਕਰਨ ਤੋ ਗੁਰੇਜ ਕਰਕੇ ਘਟਦੀ ਹੋਈ ਗਿਣਤੀ ਨੂੰ ਵਧਾਉਣ ਲਈ ਯਤਨ ਜਾਰੀ ਰੱਖਾਗੇ।ਇਸ ਸਬੰਧੀ ਪੰਜਾਬ ਜੈਵ ਵਿਭਿੰਨਤਾ ਬੋਰਡ ਵੀ ਗਠਿਤ ਕੀਤਾ ਗਿਆ ਹੈ ਜੋ ਪਿੰਡਾਂ ਵਿੱਚ ਇਕਾਈਆਂ ਕਾਇਮ ਕਰਕੇ ਜੈਵ ਵਿਭਿੰਨਤਾ ਨੂੰ ਬਚਾਉਣ ਦੇ ਯਤਨ ਕਰ ਰਿਹਾ ਹੈ ਜੋ ਸਾਡੇ ਸਾਰਿਆਂ ਲਈ ਜਰੂਰੀ ਹੈ।ਅੰਤਰਾਸ਼ਟਰੀ ਪੱਧਰ ਤੇ ਇਸ ਦਿਨ ਲਈ ਹਰ ਸਾਲ ਇੱਕ ਵਿਸ਼ਾ ਮੁੱਖ ਰੂਪ ਵਿੱਚ ਮਨਾਉਣ ਲਈ ਰੱਖਿਆ ਜਾਂਦਾ ਹੈ।ਇਸ ਸਾਲ ਦਾ ਵਿਸ਼ਾ ਹੈ-ੁੌਰ ਸ਼ੋਲੁਟੋਿਨਸ ਅਰੲ ੀਨ ਂੳਟੁਰੲ,ਭਾਵ ਸਾਡੀਆਂ ਸਮੱਸਿਆਵਾਂ ਦੇ ਹੱਲ ਇਸ ਪ੍ਰਕਿਰਤੀ ਵਿੱਚ ਹੀ ਹਨ ਜਿਹਨਾਂ ਨੂੰ ਅਸੀਂ ਆਪ ਕੁਦਰਤ ਦੀ ਗੋਦ ਵਿੱਚ ਜਾ ਕੇ ਲੱਭਣਾ ਹੋਵੇਗਾ।ਜੇਕਰ ਅਸੀਂ ਹੁਣ ਵੀ ਕੁਦਰਤ ਨੂੰ ਸਮਝ ਨਾ ਸਕੇ ਤਾਂ ਫਿਰ ਇਸ ਤੋਂ ਮੂਰਖ ਜੀਵ ਇਸ ਧਰਤੀ ਤੇ ਕੋਈ ਨਹੀ ਹੋਵੇਗਾ।

ਜੈਵਿਕ ਅਨੇਕਤਾ ਸਾਡੀ ਪਹਿਚਾਣ
ਇਸ ਤੋਂ ਬਿਨਾਂ ਨਹੀਂ ਬਚਣਾ ਇਨਸਾਨ

ਪਰਮਿੰਦਰ ਕੁਮਾਰ ਲੋਗੋਵਾਲ
(ਸਟੇਟ ਐਵਾਰਡੀ) ਲੈਕ. ਅੰਗਰੇਜੀ
ਸ਼ੋਸ਼ਲ ਸਦਨ, ਗੁਰੁ ਨਾਨਕ ਕਲੋਨੀ, ਬਲਾਕ ਡੀ, ਸੰਗਰੂਰ
94630-15097

Leave a Reply

Your email address will not be published. Required fields are marked *

%d bloggers like this: