Sun. Apr 21st, 2019

ਅੰਤਰਰਾਸ਼ਟਰੀ ਕਨੂੰਨਾਂ ਨੂੰ ਅਣਡਿੱਠ ਕਰਕੇ ਹਿੰਦੋਸਤਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਤਸ਼ੱਦਦ ਲਗਾਤਾਰ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ.

ਅੰਤਰਰਾਸ਼ਟਰੀ ਕਨੂੰਨਾਂ ਨੂੰ ਅਣਡਿੱਠ ਕਰਕੇ ਹਿੰਦੋਸਤਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਤਸ਼ੱਦਦ ਲਗਾਤਾਰ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ.

ਲੰਡਨ 15 ਨਵੰਬਰ (ਨਿਰਪੱਖ ਆਵਾਜ਼ ਬਿਊਰੋ): ਪੰਜਾਬ ਵਿੱਚ ਬੀਤੇ ਸਮੇਂ ਦੌਰਾਨ ਕੱਝ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਹੋਏ ਕਤਲਾਂ ਤੋਂ ਉਪਰੰਤ ਬਹੁਗਿਣਤੀ ਮਨੂੰਵਾਦੀ ਮੀਡੀਆ ਅਤੇ ਆਗੂਆਂ ਨੇ ਸਿੱਖ ਕੌਮ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ।ਹਾਲਾਕਿ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਇਹ ਕਤਲ ਨਿੱਜੀ ਰੰਜਸ਼ ਦਾ ਨਤੀਜਾ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਅਤੇ ਐਨ. ਡੀ. ਪੀ. ਦੇ ਮੁਖੀ ਸ: ਜਗਮੀਤ ਸਿੰਘ ਨੂੰ ਵੀ ਖਾਲਿਸਤਾਨ ਹਮਾਇਤੀ ਦੱਸਦੇ ਹੋਏ ਵਿਦੇਸ਼ੀ ਏਜੰਸੀਆਂ ਦੀ ਸ਼ਮੂਲੀਅਤ ਦੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਪੰਜਾਬ ਪੁਲੀਸ ਨੂੰ ਇਨ੍ਹਾਂ ਬਿਆਨਾਂ ਤੋਂ ਤਾਕਤ ਮਿਲੀ ਤਾਂ ਉਸ ਨੇ ਪੰਜਾਬ ਸਮੇਤ ਵਿਦੇਸ਼ ਤੋਂ ਗਏ ਕੁੱਝ ਨੌਜਵਾਨਾਂ ਨੂੰ ਵੀ ਗਰਿਫਤਾਰ ਕਰ ਲਿਆ ਹੈ ਅਤੇ ਕਥਿਤ ਤੌਰ ਤੇ ਉਨ੍ਹਾਂ ਉੱਪਰ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ ਜਾ ਰਿਹਾ ਹੈ।ਅਜੇਹਾ ਕਰਦੇ ਸਮੇਂ ਅੰਤਰਰਾਸ਼ਟਰੀ ਕਨੂੰਨਾਂ ਦੀ ਵੀ ਪਾਲਣਾਂ ਨਹੀਂ ਕੀਤੀ ਜਾਂਦੀ।

ਮੁੱਖ ਸੇਵਾਦਾਰ ਸਰਬਜੀਤ ਸਿੰਘ, ਸਕੱਤਰ ਜਨਰਲ ਸੂਬਾ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਮੁਠੱਡਾ, ਆਰਗੇਨਾਈਜਰ ਮਨਜੀਤ ਸਿੰਘ ਸਮਰਾ, ਯੂਥ ਵਿੰਗ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ, ਮੀ: ਪ੍ਰਧਾਨ ਜਸਵੰਤ ਸਿੰਘ ਮਾਂਗਟ, ਜੋਇੰਟ ਜਨਰਲ ਸਕੱਤਰ ਗੁਰਿੰਦਰ ਸਿੰਘ ਗੁਰੀ, ਅਜੈਪਾਲ ਸਿੰਘ ਨਾਗੋਕੇ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਅਤੇ ਮੀਡੀਆ ਇੰਚਾਰਜ ਬਿਅੰਤ ਸਿੰਘ ਨੇ ਕਿਹਾ ਕਿ ਇਸੇ ਦੇ ਚਲਦਿਆਂ ਇੰਗਲੈਂਡ ਤੋਂ ਗਏ ਦੋ ਨੌਜਵਾਨਾਂ ਨੂੰ ਗਰਿਫਤਾਰ ਕੀਤਾ ਗਿਆ ਹੈ, ਇਕ ਨੌਜਵਾਨ ਹਿੰਦੋਸਤਾਨ ਦਾ ਨਾਗਰਿਕ ਹੈ ਤੇ ਦੂਸਰਾ ਬ੍ਰਿਟੀਸ਼ ਨਾਗਰਿਕ ਕਰੀਬ 30 ਸਾਲਾ ਨੌਜਵਾਨ ਸ: ਜਗਤਾਰ ਸਿੰਘ ਜੌਹਲ ਆਪਣੇ ਅਨੰਦ ਕਾਰਜ ਲਈ ਪਰਿਵਾਰ ਸਮੇਤ 2 ਅਕਤੂਬਰ ਨੂੰ ਪੰਜਾਬ ਗਿਆ, 18 ਅਕਤੂਬਰ ਨੂੰ ਉਸਦਾ ਅਨੰਦ ਕਾਰਜ ਹੋਇਆ ਅਤੇ 4 ਨਵੰਬਰ ਵਾਲੇ ਦਿਨ ਪੁਲੀਸ ਨੇ ਉਸਨੂੰ ਗਰਿਫਤਾਰ ਕਰ ਲਿਆ।ਜਿਕਰਯੋਗ ਹੈ ਕਿ ਇਹ ਨੌਜਵਾਨ ਆਪਣੀ ਮੰਗਣੀ ਦੇ ਸਬੰਧ ਵਿੱਚ ਇਸ ਸਾਲ ਅਪ੍ਰੈਲ ਵਿੱਚ ਵੀ ਕਰੀਬ ਸੱਤ ਹਫਤੇ ਲਈ ਪੰਜਾਬ ਗਿਆ ਸੀ, ਜੇ ਉਸ ਨੂੰ ਆਪਣੀ ਗ੍ਰਿਫਤਾਰੀ ਦਾ ਖ਼ਦਸ਼ਾ ਹੁੰਦਾਂ ਤਾਂ ਕੀ ਉਹ ਵਾਪਸ ਪੰਜਾਬ ਜਾਂਦਾ ? ਆਪਣੇ ਗ੍ਰਹਿਸਥੀ ਜੀਵਨ ਦੀ ਸੁਰੂਆਤ ਕਰਨ ਜਾ ਰਹੇ ਇਸ ਨੌਜਵਾਨ ਦੇ ਸੁਨਹਿਰੇ ਭਵਿੱਖ ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਪੰਜਾਬ ਪੁਲੀਸ ਨੇ ਕਥਿਤ ਸ਼ਮੂਲੀਅਤ ਦੇ ਦੋਸ਼ ਲਾ ਦਿੱਤੇ ਹਨ ਅਤੇ ਸ: ਜਗਤਾਰ ਸਿੰਘ ਜੌਹਲ ਦੇ ਵਕੀਲ ਅਨੁਸਾਰ ਉਸਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਢਾਹਿਆ ਜਾ ਰਿਹਾ ਹੈ।ਇਨ੍ਹਾਂ ਕਾਰਵਾਈਆਂ ਦੀ ਸਖਤ ਨਿਖੇਧੀ ਕਰਦੇ ਹੋਏ ਅਸੀਂ ਸਬੰਧਤ ਨੌਜਵਾਨਾ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਯਕੀਨ ਕਰਦੇ ਹਾਂ ਕਿ ਇਨ੍ਹਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਯਥਾਸ਼ਕਤ ਯੋਗਦਾਨ ਪਾਵਾਂਗੇ।

Share Button

Leave a Reply

Your email address will not be published. Required fields are marked *

%d bloggers like this: