Tue. Jun 25th, 2019

ਅੰਤਰਖੇਤਰੀ ਯੁਵਕ ਮੇਲੇ ਵਿੱਚ ਮੱਲਾਂ ਮਾਰਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਅੰਤਰਖੇਤਰੀ ਯੁਵਕ ਮੇਲੇ ਵਿੱਚ ਮੱਲਾਂ ਮਾਰਣ ਵਾਲੇ ਵਿਦਿਆਰਥੀਆਂ ਦਾ ਸਨਮਾਨ

10-gnc-youthਬੁਢਲਾਡਾ, 10 ਨਵੰਬਰ (ਤਰਸੇਮ ਸ਼ਰਮਾਂ)ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਅੰਤਰਖੇਤਰੀ ਯੁਵਕ ਮੇਲੇ ਵਿੱਚ ਮੱਲਾਂ ਮਾਰਣ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ 267 ਕਾਲਜਾਂ ਦਾ ਮੁਕਾਬਲਾ ਕਰਦੇ ਹੋਏ ਸਾਡੇ ਵਿਦਿਆਰਥੀਆਂ ਨੇ ਕੁਇਜ਼, ਇੰਸਟਾਲੇਸ਼ਨ, ਸਕਿੱਟ, ਸ਼ਾਸਤਰੀ ਗਾਇਣ ਏਕਲ, ਗੀਤ/ਗ਼ਜ਼ਲ, ਸ਼ਾਸਤਰੀ ਸੰਗੀਤ ਸਾਜ਼ ਵਾਦਨ (ਨਾਨਪ੍ਰਕਸ਼ਨ) ਵਿੱਚੋਂ ਪਹਿਲਾ, ਸ਼ਬਦ ਗਾਇਣ, ਕਾਰਟੂਨ ਬਣਾਉਣ ਵਿੱਚ ਦੂਜਾ ਅਤੇ ਨਾਟਕ, ਫੋਕਆਰਕੈਸਟਰਾ, ਸ਼ਾਸਤਰੀ ਸੰਗੀਤ ਸਾਜ਼ ਵਾਦਨ (ਪ੍ਰਕਸ਼ਨ) ਅਤੇ ਮਮਿੱਕਰੀ ਵਿੱਚ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਓਵਰਆਲ ਫਸਟ ਰਨਰਅਪ ਦੀ ਪੂਜੀਸ਼ਨ ਹਾਸਿਲ ਕੀਤੀ। ਇਨ੍ਹਾਂ ਪ੍ਰਾਪਤੀਆਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਡਾ. ਬੱਲ ਨੇ ਕਿਹਾ ਕਿ ਸੰਸਥਾ ਯਤਨ ਕਰੇਗੀ ਕਿ ਅਗਲੇ ਸਾਲ ਦਾ ਖੇਤਰੀ ਯੁਵਕ ਮੇਲਾ ਅਤੇ ਖਾਲਸਾਈ ਯੁਵਕ ਮੇਲਾ ਹੋਸਟ ਕਰੇਗੀ। ਜਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ ਤਿੰਨ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਖੇਤਰੀ ਯੁਵਕ ਮੇਲੇ ਦੀ ਓਵਰਆਲ ਚੈਂਪਿਅਨ ਹੈ। ਕਾਲਜ ਵਾਈਸ ਪ੍ਰਿੰਸੀਪਲ ਡਾ.(ਮੇਜਰ) ਜਸਪਾਲ ਸਿੰਘ ਨੇ ਕਿਹਾ ਕਿ ਕਾਲਜ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਅੰਤਰਖੇਤਰੀ ਯੁਵਕ ਮੇਲੇ ਵਿੱਚ 44 ਅੰਕ ਲੈ ਕੇ ਫਸਟ ਰਨਰਅੱਪ ਟਰਾਫ਼ੀ ਜਿੱਤਣ ਵਿੱਚ ਸਫ਼ਲ ਰਿਹਾ ਹੈ। ਯੂਥਕੋਆਰਡੀਨੇਟਰ ਡਾ. ਸਤਗੁਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਨੇ ਯੁਵਕ ਮੇਲੇ ਦੀਆਂ ਕੁੱਲ ਤੀਹ ਕਲਾ ਮੁਕਾਬਲਿਆਂ ਵਿੱਚੋਂ ਵੀਹ ਕਲਾ ਮੁਕਾਬਲਿਆਂ ਵਿੱਚ ਭਾਗ ਲੈਦਿਆਂ ਸਾਹਿਤਕ ਅਤੇ ਥੀਏਟਰ ਦੀ ਓਵਰ ਆਲ ਟਰਾਫ਼ੀ ਪ੍ਰਾਪਤ ਕੀਤੀ। ਇਸ ਮੌਕੇ ਵੱਖਵੱਖ ਕਲਾਵਾਂ ਦੇ ਇੰਚਾਰਜ ਪ੍ਰੋ. ਰੇਖਾ ਕਾਲੜਾ, ਪ੍ਰੋ. ਮਨਪ੍ਰੀਤ ਸਿੰਘ, ਡਾ. ਕੁਲਵੰਤ ਸਿੰਘ, ਪੋz. ਜਗਦੀਪ ਸਿੰਘ, ਪ੍ਰੋ. ਗੁਰਪਾਲ ਸਿੰਘ, ਪ੍ਰੋ. ਮਨਜੀਤ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਨ ਗੁਰਦੀਪ ਸਿੰਘ ਨੇ ਕੀਤਾ ਤੇ ਅਖੀਰ ਵਿੱਚ ਸੰਗੀਤ ਵਿਭਾਗ ਦੇ ਮੁਖੀ ਡਾ. ਰਿਸ਼ਪਾਲ ਸਿੰਘ ਨੇ ਪ੍ਰਿੰਸੀਪਲ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

%d bloggers like this: