Thu. Apr 18th, 2019

ਅੰਗਹੀਣ ਮੁਲਾਜਮਾਂ ਨੂੰ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ: ਸਤੀਸ਼ ਗੋਇਲ

ਅੰਗਹੀਣ ਮੁਲਾਜਮਾਂ ਨੂੰ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ: ਸਤੀਸ਼ ਗੋਇਲ

ਸੰਗਰੂਰ, 31 ਮਈ (ਕੁਲਵੰਤ ਦੇਹਲਾ): ਕੰਨਫੈਡਰੇਸ਼ਨ ਫਾਰ ਚੈਲੇਂਜ਼ਡ ਪਰਸਨਜ਼ (ਰਜਿ:), ਮੁੱਖ ਦਫਤਰ ਸੁਨਾਮ ਦੀ ਇਕ ਮੀਟਿੰਗ ਅੱਜ ਸੂਬਾ ਪ੍ਰਧਾਨ ਸ਼੍ਰੀ ਸਤੀਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਦੱਸਿਆ ਕਿ ਅੰਗਹੀਣ ਮੁਲਾਜਮਾਂ ਨੂੰ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਸਬੰਧੀ ਸੰਸਥਾ ਵੱਲੋਂ ਸਮੇਂਸਮੇਂ ‘ਤੇ ਉਚ ਅਧਿਕਾਰੀਆਂ ਨੂੰ ਲਿਖਿਆ ਵੀ ਗਿਆ ਹੈ। ਪਰੰਤੂ ਦੁੱਖ ਦੀ ਗੱਲ ਹੈ ਕਿ ਹੁਣ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਸੰਸਥਾ ਵੱਲੋਂ ਲਿਖੇ ਗਏ ਕਿਸੇ ਵੀ ਪੱਤਰ ਦਾ ਕੋਈ ਉਤਰ ਪ੍ਰਾਪਤ ਨਹੀਂ ਹੋਇਆ, ਜਦੋਂ ਕਿ ਪੰਜਾਬ ਸਰਕਾਰ ਦੀਆਂ ਆਪਣੀਆਂ ਹੀ ਹਦਾਇਤਾਂ ਅਨੁਸਾਰ ਅੰਗਹੀਣ/ਦਿਵਿਆਂਗ ਵਿਅਕਤੀਆਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ 30 ਦਿਨ ਦੇ ਅੰਦਰਅੰਦਰ ਹੋਣਾ ਲਾਜਮੀ ਬਣਾਇਆ ਗਿਆ ਹੈ। ਦਿਵਿਆਂਗ ਮੁਲਾਜਮਾਂ ਨੂੰ ਦਰਪੇਸ਼ ਮੁਸ਼ਕਿਲਾਂ ਵਿਚ ਸਫਰੀ ਭੱਤਾ ਡੀ.ਡੀ.ਓ. ਪੱਧਰ ‘ਤੇ ਨਾ ਮਿਲਣਾ, ਬਣਦੀਆਂ ਪਦਉਨਤੀਆਂ ਨਾ ਦਿੱਤੇ ਜਾਣਾ, ਨੌਕਰੀ ਲਈ ਬੇਨਤੀ ਪੱਤਰ ਨਾਲ ਸੀ.ਐਮ.ਓ. ਵੱਲੋਂ ਜਾਰੀ ਅੰਗਹੀਣਤਾ ਪ੍ਰਮਾਣ ਪੱਤਰ ਤੋਂ ਇਲਾਵਾ ਫਿਟਨੈਸ ਪ੍ਰਮਾਣ ਪੱਤਰ ਵੀ ਮੰਗਿਆ ਜਾਣਾ ਆਦਿ ਸ਼ਾਮਿਲ ਹਨ। ਇਸ ਸਬੰਧ ਵਿਚ ਇਹ ਵਰਨਣਯੋਗ ਹੈ ਕਿ ਜਨਰਲ ਉਮੀਦਵਾਰਾਂ ਪਾਸੋਂ ਫਿਟਨੈਸ ਪ੍ਰਮਾਣ ਪੱਤਰ ਨੌਕਰੀ ਪ੍ਰਾਪਤ ਹੋਣ ਤੋਂ ਬਾਅਦ ਵਿਚ ਮੰਗਿਆ ਜਾਂਦਾ ਹੈ। ਇਸ ਪ੍ਰੈਸ ਨੋਟ ਰਾਹੀਂ ਸੰਸਥਾ ਮੰਗ ਕਰਦੀ ਹੈ ਕਿ ਸਫਰੀ ਭੱਤਾ ਹੋਰ ਭੱਤਿਆਂ ਵਾਂਗ ਡੀ.ਡੀ.ਓ. ਪੱਧਰ ‘ਤੇ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਬੇਨਤੀ ਪੱਤਰ ਨਾਲ ਮੰਗਿਆ ਜਾਣ ਵਾਲਾ ਫਿਟਨੈਸ ਪ੍ਰਮਾਣ ਪੱਤਰ ਜਨਰਲ ਉਮੀਦਵਾਰਾਂ ਵਾਂਗ ਨੌਕਰੀ ਪ੍ਰਾਪਤ ਹੋਣ ਤੋਂ ਬਾਅਦ ਹੀ ਮੰਗਿਆ ਜਾਵੇ। ਇਸ ਦੇ ਨਾਲ ਹੀ ਪਦਉਨਤੀਆਂ ਵਿਚ ਉਪਲੱਬਧ 3% ਕੋਟਾ ਅਧੀਨ ਬਣਦੀਆਂ ਅਸਾਮੀਆਂ ‘ਤੇ ਯੋਗ ਮੁਲਾਜਮਾਂ ਦੀਆਂ ਰੁਕੀਆਂ ਪਦਉਨਤੀਆਂ ਤੁਰੰਤ ਕੀਤੀਆਂ ਜਾਣ, ਤਾਂ ਜੋ ਵਿਕਲਾਂਗ ਵਿਅਕਤੀਆਂ ਵਿਚ ਵਿਆਪਕ ਨਿਰਾਸ਼ਾ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਦੂਰ ਕੀਤਾ ਜਾ ਸਕੇ।
ਸ਼੍ਰੀ ਗੋਇਲ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਦਸੰਬਰ 2015 ਵਿਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਅੰਗਹੀਣਾਂ ਲਈ ਪਏ ਬੈਕਲਾਗ ਅਧੀਨ ਵੱਖਵੱਖ ਵਿਭਾਗਾਂ ਕਲਾਸ 3 ਅਤੇ 4 ਦੀਆਂ ਅਸਾਮੀਆਂ ਲਈ ਵਿਗਿਆਪਨ ਦਿੱਤਾ ਗਿਆ ਸੀ, ਪਰ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਮਹਿਜ ਇਕ ਡਰਾਮਾ ਹੀ ਸੀ, ਕਿਉਂਕਿ ਉਨ੍ਹਾਂ ‘ਤੇ ਹੁਣ ਤੱਕ ਕਿਸੇ ਵੀ ਵਿਭਾਗ ਵੱਲੋਂ ਕੋਈ ਵੀ ਸਾਕਾਰਾਤਮਕ ਕਾਰਵਾਈ ਨਹੀਂ ਕੀਤੀ ਗਈ। ਹਾਂ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਵੱਲੋਂ ਨਾਕਾਰਾਤਮਕ ਕਾਰਵਾਈ ਕਰਦੇ ਹੋਏ ਇਹ ਘੋਸ਼ਣਾਂ ਜਰੂਰ ਕੀਤੀ ਗਈ ਹੈ ਕਿ ਉਪਰੋਕਤ ਵਿਗਿਆਪਨ ਅਧੀਨ ਪ੍ਰਾਪਤ ਅਰਜੀਆਂ ‘ਤੇ ਇਸ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਇਕ ਖੁਦ ਮੁਖਤਿਆਰ ਕਾਰਪੋਰੇਸ਼ਨ ਹੈ।
ਇਸ ਸਮੇਂ ਸੰਸਥਾ ਦੇ ਸੰਸਥਾ ਦੇ ਫਾਊਂਡਰ ਸ਼੍ਰੀ ਓਮ ਪ੍ਰਕਾਸ਼ ਬਾਂਸਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ, ਜਨਰਲ ਸਕੱਤਰ ਸ਼੍ਰੀ ਰੋਹਿਤ ਗਰਗ, ਸ਼੍ਰੀ ਰਾਮ ਲਾਲ, ਸ਼੍ਰੀ ਰਾਜੇਸ਼ ਗੇਰਾ, ਸ਼੍ਰੀ ਵਿਵੇਕ ਚੌਧਰੀ, ਸ਼੍ਰੀ ਪਿਆਰਾ ਸਿੰਘ, ਸ਼੍ਰੀ ਬਲਦੇਵ ਸਿੰਘ, ਸ਼੍ਰੀ ਬਲਵਿੰਦਰ ਸਿੰਘ ਲਖਮੀਰਵਾਲਾ ਅਤੇ ਸ਼੍ਰੀ ਦਰਸ਼ਨ ਬੱਸੀ ਆਦਿ ਵੀ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *

%d bloggers like this: