ਅੰਗਹੀਣਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਅੰਗਹੀਣਾਂ ਨੇ ਪੰਜਾਬ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਮਾਨਸਾ 23 ਦਸੰਬਰ (ਜਗਦੀਸ,ਰੀਤਵਾਲ) ਪੰਜਾਬ ਸਰਕਾਰ ਪਾਸੋਂ ਅੰਗਹੀਣ ਵਰਗ ਦੇ ਰੁਜ਼ਗਾਰ ਅਤੇ ਮਹਿੰਗਾਈ ਮੁਤਾਬਕ ਪੈਨਸਨ ਦੀ ਰਾਸ਼ੀ 500 ਤੋਂ ਵਧਾ ਕੇ 3000 ਪ੍ਰਤੀ ਮਹੀਨਾ ਕਰਵਾਉਣ ਲਈ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਜਿਲਾ ਇਕਾਈ ਦੇ ਉਪ ਪ੍ਰਧਾਨ ਭੀਮ ਸਿੰਘ ਭੁਪਾਲ ਨੂੰ ਮਰਨ ਵਰਤ ਤੇ ਬੈਠੇ ਅੱਜ ਤੀਸਰਾ ਦਿਨ ਹੋ ਗਿਆ ਹੈ ਪ੍ਰੰਤੂ ਸਰਮਾਏਦਾਰਾਂ ਦੀ ਝੋਲੀ ਅੱਡ ਸੂਬੇ ਦੀ ਅਕਾਲੀ ਸਰਕਾਰ ਨੇ ਉਨਾਂ ਦੇ ਹੱਕ ਦੇਣ ਸੰਬੰਧੀ ਅਜੇ ਤੱਕ ਕੋਈ ਵੀ ਤਹੱਈਆ ਨਹੀ ਕੀਤਾ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨਾਂ ਦੀ ਤਕਲੀਫ ਜਾਨਣ ਲਈ ਬਹੁੜਿਆ ਜਿਸ ਤੋਂ ਨਿਰਾਸ਼ ਅੰਗਹੀਣਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

         ਵਰਨਣਯੋਗ ਹੈ ਕਿ ਐਸੋਸੀਏਸ਼ਨ ਵੱਲੋਂ ਅੰਗਹੀਣ ਵਰਗ ਦੇ ਸੰਵਿਧਾਨਿਕ ਅਤੇ ਕਾਨੂੰਨੀ ਹੱਕ ਹਾਸਲ ਕਰਨ ਲਈ ਮਾਨਸਾ ਦੇ ਡਿਪਟੀ ਕਮਿਸਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਵਿਰੁੱਧ ਪੱਕਾ ਮੋਰਚਾ ਲਗਾ ਕੇ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।ਅੱਜ ਦੇ ਧਰਨੇ ਦੌਰਾਨ ਪੰਜਾਬ ਕਿਸਾਨ ਯੁੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਐਡਵੋਕੇਟ ਬਲਕਰਨ ਬੱਲੀ ਨੇ ਅੰਗਹੀਣ ਵਰਗ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਸਮੱਰਥਨ ਕਰਦਿਆਂ ਹਰ ਤਰਾਂ ਦਾ ਪੂਰਣ ਸਹਿਯੋਗ ਦਿੱਤਾ ਅਤੇ ਕਿਹਾ ਕਿ ਅੰਗਹੀਣ ਮਨੁੱਖੀ ਸਮਾਜ ਦਾ ਇੱਕ ਅਹਿਮ ਅੰਗ ਹਨ ਅਤੇ ਸਮਾਜ ਦੇ ਅੰਗ ਦੀ ਸਮਾਜਿਕ ਅਤੇ ਆਰਥਿਕ ਬਰਾਬਰਤਾ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਮਸਲੇ ਹੱਲ ਕਰਨੇ ਚਾਹੀਦੇ ਹਨ।ਉਨਾਂ ਚੇਤਾਵਨੀ ਦਿੱਤੀ ਕਿ ਅੰਗਹੀਣਾਂ ਦੀਆਂ ਮੁਸਕਲਾਂ ਹੱਲ ਕਰਵਾਉਣ ਸੰਬੰਧੀ ਮਰਨ ਵਰਤ ਤੇ ਬੈਠੇ ਭੀਮ ਭੁਪਾਲ ਨੂੱੰ ਜੇਕਰ ਕੁਝ ਹੁੰਦਾ ਹੈ ਤਾਂ ਉਹ ਸਰਕਾਰ ਤੇ ਪ੍ਰਸਾਸ਼ਨ ਦੀ ਇਸ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਇਹ ਬੜੀ ਮੰਦਭਾਗੀ ਗੱਲ ਹੈ ਕਿ ਉਨਾਂ ਨੂੰ ਆਪਣੇ ਸੰਵਿਧਾਨਿਕ ਤੇ ਕਾਨੂੰਨੀ ਹੱਕ ਲੈਣ ਲਈ ਵੀ ਮਰਨ ਵਰਤ ਵਰਗੇ ਸੰਘਰਸ਼ ਲੜਨੇ ਪੈ ਰਹੇ ਹਨ।ਉਨਾਂ ਕਿਹਾ ਕਿ ਸੂਬੇ ਦੀ ਗੂੰਗੀ ਤੇ ਬੋਲੀ ਸਰਕਾਰ ਅੰਗਹੀਣਾਂ ਦੇ ਤਿੱਖੇ ਸੰਘਰਸ ਦੇ ਬਾਵਜੂਦ ਵੀ ਉਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਤੋਂ ਸਿਰ ਫੇਰ ਚੁੱਕੀ ਹੈ ਜਿਸਦਾ ਅੰਗਹੀਣ ਵਰਗ ਦੇ ਲੋਕ ਅਗਾਮੀ ਵਿਧਾਨ ਸਭਾ ਚੌਣਾਂ ਦੌਰਾਨ ਅਕਾਲੀ ਲੀਡਰਾਂ ਦਾ ਸਫਾਇਆ ਕਰਕੇ ਦੇਣਗੇ।ਉਨਾਂ ਸਮੁੱਚੇ ਅੰਗਹੀਣ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਪਿੰਡਾਂ ਵਿੱਚ ਆਉਣ ਵਾਲੇ ਅਕਾਲੀ ਲੀਡਰਾਂ ਨੂੰ ਉਨਾਂ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅੰਗਹੀਣਾਂ ਲਈ ਦਿੱਤੀਆਂ ਸਹੂਲਤਾਂ ਦੇ ਸਵਾਲ ਪੁੱਛ ਕੇ ਘੇਰਿਆ ਜਾਵੇ।ਇਸ ਮੌਕੇ ਸੂਬਾ ਜੁਆਇੰਟ ਸਕੱਤਰ ਸਕੱਤਰ ਅਵਿਨਾਸ਼ ਸ਼ਰਮਾ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂਬਾ ਆਗੂ ਰਾਜਵਿੰਦਰ ਸਿੰਘ ਰਾਣਾ, ਕਿਸਾਨ ਯੂਨੀਅਨ ਦੇ ਹਰਜਿੰਦਰ ਮਾਨਸਾਹੀਆ,ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਸੇਵਕ ਮਾਨ,ਭੋਲਾ ਭੈਣੀ ਬਾਘਾ,ਸੰਦੀਪ ਸਿੰਘ,ਬਚਨ ਸਿੰਘ,ਕੁਲਦੀਪ ਸਿੰਘ,ਸਿਮਰਜੀਤ ਸਿੰਘ,ਰਾਜ ਸਿੰਘ,ਸੁਨੀਤਾ ਰਾਣੀ,ਸੁਸ਼ਮਾ ਰਾਣੀ,ਕੇਵਲ ਸਿੰਘ,ਸੇਵਾ ਸਿੰਘ,ਕਾਕਾ ਸਿੰਘ,ਲਾਭ ਸਿੰਘ,ਸੁਖਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: