ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

‘ਅਫ਼ਸਰ’ ਗੀਤ ਬਣਿਆ ਦਰਸ਼ਕਾਂ ਦੀ ਪਹਿਲੀ ਪਸੰਦ

‘ਅਫ਼ਸਰ’ ਗੀਤ ਬਣਿਆ ਦਰਸ਼ਕਾਂ ਦੀ ਪਹਿਲੀ ਪਸੰਦ

‘ਬਠਿੰਡੇ ਵਾਲੇ ਬਾਈ ਫ਼ਿਲਮਜ਼ ਅਤੇ ਸਿਨੇ ਮੋਸ਼ਨ ਮੀਡੀਆ ਪ੍ਰ: ਲਿਮ: ਦੇ ਬੈਨਰ ਹੇਠ ਨਿਰਮਾਤਾ ਮਨਦੀਪ ਸਿੰਘ ਸਿੱਧੂ ਦੀ ਫ਼ਿਲਮ ‘ਰੰਗ ਪੰਜਾਬ’ ਦੇ ਟਰੇਲਰ ਤੋਂ ਬਾਅਦ ਹੁਣ ਉਸਦਾ ਪਹਿਲਾ ਦੋਗਾਣਾ ਗੀਤ ‘ਅਫ਼ਸਰ’ ਰਿਲੀਜ਼ ਹੋਇਆ ਹੈ ਜਿਸਨੂੰ ਪਹਿਲੇ ਦੋ ਦਿਨਾਂ ਵਿੱਚ ਹੀ ਡੇਢ ਮਿਲੀਅਨ ਤੋਂ ਉਪਰ ਦਰਸ਼ਕਾਂ ਵਲੋਂ ਪਸੰਦ ਕੀਤਾ ਗਿਆ। ਗੁਰਨਾਮ ਭੁੱਲਰ ਤੇ ਗੁਰਲੇਜ਼ ਅਖਤਰ ਵਲੋਂ ਪਲੇਅ ਬੈਕ ਗਾਏ ਇਸ ਗੀਤ ਨੂੰ ਦੀਪ ਸਿੱਧੂ ਤੇ ਰੀਨਾਂ ਰਾਏ ‘ਤੇ ਬਹੁਤ ਹੀ ਖੂਬਸੁਰਤ ਲੁਕੇਸ਼ਨਾਂ ‘ਤੇ ਫ਼ਿਲਮਾਇਆ ਗਿਆ ਹੈ। ਮਨਪ੍ਰੀਤ ਟਿਵਾਣਾ ਵਲੋਂ ਲਿਖੇ ਇਸ ਗੀਤ ਦਾ ਸੰਗੀਤ ‘ਮਿਊਜ਼ਿਕ ਐਮਪਇਰ’ ਵਲੋਂ ਦਿੱਤਾ ਗਿਆ ਹੈ। ਸਾਗਾ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤੇ ਇਸ ਗੀਤ ਦੀ ਚਰਚਾ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਜ਼ੋਰਾਂ ‘ਤੇ ਹੈ। ਦੀਪ ਸਿੱਧੂ ਦੀ ਇਹ ਫ਼ਿਲਮ ਪੰਜਾਬ ਦੇ ਮੌਜੂਦਾ ਦੌਰ ਦੀਆਂ ਰਾਜਨੀਤਿਕ ਤੇ ਸਮਾਜਿਕ ਸਰਗਰਮੀਆਂ ਨਾਲ ਜੁੜੀ ਕਹਾਣੀ ਹੈ। ‘ਜ਼ੋਰਾ ਦਸ ਨੰਬਰੀਆਂ’ ਫ਼ਿਲਮ ਨਾਲ ਇੱਕ ਖ਼ਾਸ ਪਹਿਚਾਣ ਸਥਾਪਤ ਕਰਨ ਵਾਲਾ ਦੀਪ ਸਿੱਧੁ ਇਸ ਫ਼ਿਲਮ ਵਿੱਚ ਮੁੜ ਐਕਸ਼ਨ ਹੀਰੋ ਬਣ ਕੇ ਆਇਆ ਹੈ। ਪੁਲਸ ਅਤੇ ਗੈਂਗਸਟਰ ਵਿਸ਼ੇ ਅਧਾਰਤ ਇਸ ਫ਼ਿਲਮ ਵਿੱਚ ਦਰਸ਼ਕ ਉਸਨੂੰ ਇੱਕ ਜਾਂਬਾਜ਼ ਪੁਲਸ ਅਫ਼ਸਰ ਦੇ ਕਿਰਦਾਰ ਵਿੱਚ ਵੇਖਣਗੇ।
23 ਨਵੰਬਰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਰੰਗ ਪੰਜਾਬ’ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ। ਫ਼ਿਲਮ ਵਿੱਚ ਦੀਪ ਸਿੱਧੂ, ਰੀਨਾ ਰਾਏ, ਕਰਤਾਰ ਚੀਮਾ, ਕਮਲ ਵਿਰਕ, ਆਸ਼ੀਸ ਦੁੱਗਲ, ਹੌਬੀ ਧਾਲੀਵਾਲ, ਜਗਜੀਤ ਸਿੱਧੂ,ਮਹਾਂਬੀਰ ਭੁੱਲਰ, ਤੇ ਬਨਿੰਦਰ ਬਨੀ ਨੇ ਅਹਿਮ ਕਿਰਦਾਰ ਨਿਭਾਏ ਹਨ।

ਸੁਰਜੀਤ ਜੱਸਲ

Leave a Reply

Your email address will not be published. Required fields are marked *

%d bloggers like this: