ਅਫ਼ਰੀਕੀ ਨੌਜਵਾਨ 50 ਲੱਖ ਦੀ ਹੈਰੋਇਨ ਨਾਲ ਗ੍ਰਿਫ਼ਤਾਰ

ss1

ਅਫ਼ਰੀਕੀ ਨੌਜਵਾਨ 50 ਲੱਖ ਦੀ ਹੈਰੋਇਨ ਨਾਲ ਗ੍ਰਿਫ਼ਤਾਰ

ਜਲੰਧਰ : ਪੁਲਿਸ ਨੇ ਇੱਥੇ ਅਫ਼ਰੀਕੀ ਮੂਲ ਦੇ ਇੱਕ ਨੌਜਵਾਨ ਕੋਲੋਂ ਕਰੀਬ 50 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰੀ ਵਕਤ ਨੌਜਵਾਨ ਕੋਲੋਂ ਪੁਲਿਸ ਨੇ ਤਿੰਨ ਲੱਖ ਰੁਪਏ ਕੈਸ਼ ਵੀ ਬਰਾਮਦ ਕੀਤੇ ਹਨ। ਮਿਲੀ ਅਨੁਸਾਰ ਅਫ਼ਰੀਕੀ ਮੂਲ ਦਾ ਨੌਜਵਾਨ ਫਗਵਾੜੇ ਦੀ ਯੂਨੀਵਰਸਿਟੀ ਵਿੱਚ ਪੜਾਈ ਕਰ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਉਸ ਖ਼ਿਲਾਫ਼ ਨਸਾ ਤਸਕਰੀ ਦਾ ਕੇਸ ਦਰਜ ਹੋ ਚੁੱਕਾ ਹੈ।
ਜਲੰਧਰ ਪੁਲਿਸ ਦੇ ਡੀਸੀਪੀ (ਜਾਂਚ) ਗੁਰਮੀਤ ਸਿੰਘ ਮੁਤਾਬਿਕ ਬਾਰਾਂਦਰੀ ਇਲਾਕੇ ‘ਚ ਪੁਲਿਸ ਨੇ ਨਾਕਾ ਲਾਇਆ ਸੀ ਉੱਥੇ ਇੱਕ ਅਫ਼ਰੀਕਣ ਮੂਲ ਦਾ ਨੌਜਵਾਨ ਨਾਕੇ ਦੇਖ ਕੇ ਜਦੋਂ ਵਾਪਸ ਮੁੜਨ ਲੱਗਾ ਤਾਂ ਪੁਲਿਸ ਨੇ ਉਸ ਨੂੰ ਰੋਕਿਆ ਅਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਨੌਜਵਾਨ ਕੋਲੋਂ 100 ਗਰਾਮ ਹੈਰੋਇਨ ਬਰਾਮਦ ਹੋਈ। ਨੌਜਵਾਨ ਦੀ ਪਛਾਣ ਚਾਰਲਸ ਵਜੋਂ ਹੋਈ ਹੈ।ਪੁਲਿਸ ਚਾਰਲਸ ਦੇ ਸਾਥੀਆਂ ਦੀ ਭਾਲ ਵਿੱਚ ਜੁੱਟ ਗਈ ਹੈ।

Share Button

Leave a Reply

Your email address will not be published. Required fields are marked *