ਅਫ਼ਗਾਨਿਸਤਾਨ ‘ਚ ਸਾਂਝੇ ਤੌਰ ‘ਤੇ ਆਰਥਿਕ ਪ੍ਰਾਜੈਕਟ ‘ਤੇ ਕੰਮ ਕਰਨਗੇ ਭਾਰਤ-ਚੀਨ

ਅਫ਼ਗਾਨਿਸਤਾਨ ‘ਚ ਸਾਂਝੇ ਤੌਰ ‘ਤੇ ਆਰਥਿਕ ਪ੍ਰਾਜੈਕਟ ‘ਤੇ ਕੰਮ ਕਰਨਗੇ ਭਾਰਤ-ਚੀਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਚੀਨ ਦੇ ਦੌਰੇ ‘ਤੇ ਹਨ, ਜਿੱਥੇ ਬੀਤੇ ਦਿਨ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਕੀਤੀ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਗੋਖਲੇ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਚਾਰ ਬੈਠਕਾਂ ਹੋਈਆਂ ਤੇ ਇਸ ਦੌਰਾਨ ਦੋਵੇਂ ਦੇਸ਼ ਸ਼ਾਂਤੀਪੂਰਨ ਮਾਹੌਲ ਬਣਾਏ ਰੱਖਣ ਨੂੰ ਲੈ ਕੇ ਸਹਿਮਤ ਹੋਏ।

pm modi china tour second day meeting with xi jinping

ਇਸ ਦੌਰਾਨ ਦੱਸਿਆ ਗਿਆ ਕਿ ਦਿੱਲੀ ਤੋਂ ਤੈਅ ਹੋਇਆ ਸੀ ਕਿ ਕੋਈ ਸਮਝੌਤਾ ਨਹੀਂ ਹੋਵੇਗਾ ਪਰ ਦੋਵੇਂ ਦੇਸ਼ ਕੁੱਝ ਮੁੱਦਿਆਂ ‘ਤੇ ਸਹਿਮਤ ਹੋਏ ਹਨ। ਇਸ ਤੋਂ ਇਲਾਵਾ ਸੂਤਰਾਂ ਮੁਤਾਬਿਕ ਭਾਰਤ ਤੇ ਚੀਨ ਯੁੱਧਗ੍ਰਸਤ ਅਫਗਾਨਿਸਤਾਨ ਵਿਚ ਸਾਂਝੇ ਤੌਰ ‘ਤੇ ਆਰਥਿਕ ਪ੍ਰਾਜੈਕਟ ‘ਤੇ ਕੰਮ ਕਰਨਗੇ।

pm modi china tour second day meeting with xi jinping

ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਦਾ ਅੱਜ ਦੂਸਰਾ ਦਿਨ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ੀ ਜਿਨਪਿੰਗ ਨੇ ਈਸਟ ਲੇਕ (ਪੂਰਬੀ ਝੀਲ) ਦੇ ਕਿਨਾਰੇ ਸੈਰ ਕਰਦਿਆਂ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ।

pm modi china tour second day meeting with xi jinping

ਇਸ ਦੇ ਨਾਲ ਹੀ ਈਸਟ ਲੇਕ ‘ਚ ਹੀ ਦੋਵਾਂ ਨੇਤਾਵਾਂ ਨੇ ਬੇੜੀ ‘ਚ ਬੈਠ ਕੇ ਜਿੱਥੇ ਸੈਰ ਦਾ ਆਨੰਦ ਮਾਣਿਆ ਉਥੇ ਹੀ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਵੀ ਕੀਤੀ।

Share Button

Leave a Reply

Your email address will not be published. Required fields are marked *

%d bloggers like this: