Sun. Nov 17th, 2019

‘ਅੜਬ ਮੁਟਿਆਰਾ’ 18 ਅਕਤੂਬਰ ਨੂੰ ਹੋਵੇਗੀ ਰਿਲੀਜ਼

‘ਅੜਬ ਮੁਟਿਆਰਾ’ 18 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮਰਦ ਪ੍ਰਧਾਨ ਫ਼ਿਲਮ ਇੰਡਸਟਰੀ ਦੀਆਂ ਕਈ ਧਾਰਨਾਵਾਂ ਨੂੰ ਰੱਦ ਕਰਦੀ ਪੰਜਾਬੀ ਫ਼ਿਲਮ ‘ਅੜਬ ਮੁਟਿਆਰਾਂ’ ਇਸ ਸ਼ੁੱਕਰਵਾਰ ਯਾਨੀ 18 ਅਕਤੂਬਰ ਨੂੰ ਦੁਨੀਆਂ ਭਰ ’ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਗਵਾਈ ਭਰ ਰਿਹਾ ਹੈ ਕਿ ਇਹ ਫ਼ਿਲਮ ਬਾਕਸ ਆਫ਼ਸ ’ਤੇ ਨਵਾਂ ਇਤਿਹਾਸ ਰਚਣ ਦਾ ਦਮ ਰੱਖਦੀ ਹੈ।

ਇਹ ਫ਼ਿਲਮ ਕਿਸੇ ਹੀਰੋ ਦੀ ਨਹੀਂ ਬਲਕਿ ਹੀਰੋਇਨ ਦੀ ਹੈ। ਫ਼ਿਲਮ ਦੀ ਸੁਮੱਚੀ ਕਹਾਣੀ ਹੀਰੋਇਨ ਦੇ ਨਜ਼ਰੀਏ ਤੋਂ ਰਚੀ ਗਈ ਹੈ। ਇਸ ਫ਼ਿਲਮ ਦਾ ਟਾਈਟਲ ਹੀ ਦੱਸ ਰਿਹਾ ਹੈ ਕਿ ਇਹ ਫ਼ਿਲਮ ਅਜੌਕੀਆਂ ਕੁੜੀਆਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ‘ਵਾਈਟ ਹਿੱਲ ਸਟੂਡੀਓ’ ਵੱਲੋਂ ‘ਤਾਓ ਚੇਨ ਮੋਸ਼ਨ ਪਿਕਚਰ’ ਨਾਲ ਮਿਲਕੇ ਬਣਾਈ ਗਈ ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜਾਦਾ, ਸੁਦੇਸ਼ ਲਹਿਰੀ, ਬੀ ਐਨ ਸ਼ਰਮਾ, ਨਵਨੀਤ ਨਿਸ਼ਾਨ, ਉਪਾਸਨਾ ਸਿੰਘ, ਰਾਜੀਵ ਮਹਿਰਾ, ਇੰਦਰਪਾਲ ਸਿੰਘ ਅਤੇ ਮਾਇਰਾ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਜ਼ਰੀਏ ਅਦਾਕਾਰਾ ਅਜੇ ਸਰਕਾਰੀਆ ਬਤੌਰ ਹੀਰੋ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰੇਗਾ। ਨਾਮਵਰ ਫਿਲਮ ਲੇਖਕ ਧੀਰਜ ਰਤਨ ਦੀ ਲਿਖੀ ਅਤੇ ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਹ ਫ਼ਿਲਮ ਉਨਾਂ ਦੀਆਂ ਪਹਿਲੀਆਂ ਕਰੀਬ ਇਕ ਦਰਜਨ ਫਿਲਮਾਂ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ।

ਇਸ ਗੱਲ ਦਾ ਸਬੂਤ ਫ਼ਿਲਮ ਦੇ ਟ੍ਰੇਲਰ ਨੇ ਦੇ ਦਿੱਤਾ ਹੈ। ਰਾਕੇਸ਼ ਮਹਿਤਾ ਦੇ ਖੂਬਸੂਰਤ ਡਾਇਲਾਗਸ ਨਾਲ ਭਰੀ ਇਹ ਫ਼ਿਲਮ ਚਾਰ ਨੌਜਵਾਨ ਮੁੰਡੇ ਕੁੜੀਆਂ ਦੀ ਕਹਾਣੀ ਹੈ, ਜੋ ਵੱਖ ਵੱਖ ਧਰਮਾਂ ਅਤੇ ਪੇਸ਼ਿਆਂ ਨਾਲ ਸਬੰਧਿਤ ਹਨ। ਫ਼ਿਲਮ ਵਿੱਚ ਜਿਥੇ ਅੰਤਰਜਾਤੀ ਵਿਆਹ ਦਿਖਾਇਆ ਗਿਆ ਹੈ ਉਥੇ ਹੀ ਅਜੌਕੀਆਂ ਵੱਲੋਂ ਧਰਮ ਤੋਂ ਉਪਰ ਉੱਠ ਕੇ ਬਣਾਏ ਅਤੇ ਨਿਭਾਏ ਜਾਂਦੇ ਰਿਸ਼ਤਿਆਂ ਦੀ ਗੱਲ ਵੀ ਕੀਤੀ ਗਈ ਹੈ। ਫ਼ਿਲਮ ਦੇ ਨਿਰਦੇਸ਼ਕ ਮਾਨਵ ਸ਼ਾਹ ਮੁਤਾਬਕ ਬਤੌਰ ਨਿਰਦੇਸ਼ਕ ਇਹ ਉਸਦੀ ਤੀਜੀ ਫ਼ਿਲਮ ਹੈ। ਉਨਾਂ ਮੁਤਾਬਕ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਹਟਕੇ ਹੈ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਅਜੌਕੇ ਸਮਾਜ ਦੀ ਸੱਚਾਈ ਵੀ ਹੈ। ਫ਼ਿਲਮ ਵਿੱਚ ਸੋਨਮ ਬਾਜਵਾ ਇਕ ਫਾਂਇਨਾਸ ਕੰਪਨੀ ਵਿੱਚ ਕੰਮ ਕਰਦੀ ਹੈ ਜਿਸ ਨੂੰ ਇਕ ਬਿਜਨਸਮੈਂਨ ਅਜੇ ਸਰਕਾਰੀਆ ਨਾਲ ਪਿਆਰ ਹੋ ਜਾਂਦਾ ਹੈ। ਸੋਨਮ ਜੱਟ ਪਰਿਵਾਰ ਨਾਲ ਸਬੰਧਿਤ ਹੈ ਜਦਕਿ ਅਜੇ ਸਰਕਾਰੀਆ ਫ਼ਿਲਮ ਵਿੱਚ ਇਕ ਬਾਣੀਆਂ ਪਰਿਵਾਰ ਦਾ ਨੌਜਵਾਨ ਹੈ। ਦੋਵਾਂ ਦਾ ਵਿਆਹ ਵੀ ਹੋ ਜਾਂਦਾ ਹੈ ਪਰ ਇਕ ਵੱਖਰੇ ਪਰਿਵਾਰਕ ਤੋਂ ਆਈ ਇਹ ਕੁੜੀ ਬਾਣੀਆਂ ਦੇ ਪਰਿਵਾਰਕ ਸੱਭਿਆਚਾਰ ਨੂੰ ਕਿਵੇਂ ਅਪਣਾਉਂਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ।

ਇਸੇ ਤਰਾਂ ਹੀ ਫ਼ਿਲਮ ਦੀ ਦੂਜੀ ਜੋੜੀ ਨਿੰਜਾ ਅਤੇ ਮਹਿਰੀਨ ਪੀਰਜਾਦਾ ਦਾ ਵੀ ਵਿਆਹ ਹੁੰਦਾ ਹੈ। ਫ਼ਿਲਮ ’ਚ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਦੇ ਹਾਲਤਾਂ ਨੂੰ ਬੇਹੱਦ ਵਿਅੰਗਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਇਸ ਫ਼ਿਲਮ ’ਚ ਅਜੌਕੇ ਮਾਂ ਬਾਪ ਦੀਆਂ ਆਪਣੇ ਬੱਚਿਆਂ ਪ੍ਰਤੀ ਜਿੰਮੇਵਾਰੀਆਂ, ਫਿਕਰ ਅਤੇ ਉਨਾਂ ਦੇ ਫੈਸਲਿਆਂ ਪ੍ਰਤੀ ਨਰਾਜ਼ਗੀਆਂ ਨੂੰ ਵੀ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਮਨੋਰੰਜਨ ਭਰਪੂਰ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।

ਮਨਦੀਪ ਕੌਰ
ਚੰਡੀਗੜ
76529 19716

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: