ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਅਜ਼ੋਕੀ ਪੱਤਰਕਾਰੀ ਨੂੰ ਦਰਸਾਂਉਦਾ ਸਮਾਗਮ 22 ਨੂੰ-ਹਰਬੰਸ ਸਿੰਘ ਲਾਲੂਘੁੰਮਣ

ਅਜ਼ੋਕੀ ਪੱਤਰਕਾਰੀ ਨੂੰ ਦਰਸਾਂਉਦਾ ਸਮਾਗਮ 22 ਨੂੰ-ਹਰਬੰਸ ਸਿੰਘ ਲਾਲੂਘੁੰਮਣ
ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਦੀ ਇਕਾਈ ਝਬਾਲ ਵੱਲੋਂ ਕੀਤੀ ਗਈ ਮੀਟਿੰਗ

ਝਬਾਲ/ਬੀੜ ਸਾਹਿਬ 11 ਦਸੰਬਰ,(ਐੱਚ.ਐੱਸ.ਸੋਹਲ)- ਪ੍ਰੈਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਲੋਕ ਤੰਤਰ ਦੇ ਚੌਥੇ ਸਤੰਭ ਮੀਡੀਆ ਅਤੇ ਅਜ਼ੋਕੀ ਪੱਤਰਕਾਰੀ ਨੂੰ ਦਰਸਾਂਉਦਾਂ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਡਟਣ ਲਈ ਪੱਤਰਕਾਰਤਾ ਦੇ ਫਰਜਾਂ ਪ੍ਰਤੀ ਲਾਮਬੱਧ ਕਰਦਾ ਇਕ ਵਿਸ਼ਾਲ ਸਮਾਗਮ ਅੰਮ੍ਰਿਤਸਰ ਰੋਡ, ਤਰਨਤਾਰਨ ਸਥਿਤ ਸਤਿਕਾਰ ਪੈਲਿਸ ਵਿਖੇ 22 ਦਸੰਬਰ ਨੂੰ ਕਰਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਰਕਲ ਝਬਾਲ ਦੇ ਪ੍ਰਧਾਨ ਹਰਬੰਸ ਸਿੰਘ ਲਾਲੂਘੁੰਮਣ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਜਿੱਥੇ ਪੱਤਰਕਾਰਤਾ ਦੇ ਖੇਤਰ ਵਿੱਚ ਨਮਾਨਾ ਖੱਟਣ ਵਾਲੀਆਂ ਅਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸਖਸੀਅਤਾਂ ਸਮੇਤ ਚੌਗਿਰਦੇ ਦੀ ਸੰਭਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਭਾਗ ਲੈਣਗੀਆਂ ਉੱਥੇ ਹੀ ਲੋਕ ਹਿਤੈਸੀ ਰਾਜਨੀਤੀ ਕਰਨ ਵਾਲੇ ਆਗੂਆਂ ਨੂੰ ਵੀ ਇਸ ਸਮਾਗਮ ਦਾ ਹਿਸਾ ਬਣਾਇਆ ਗਿਆ ਹੈ।

ਉਨਾਂ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਪੱਤਰਕਾਰਤਾ ਦੇ ਥੰਮ ਵਜੋਂ ਜਾਣੇ ਜਾਂਦੇ ਜਤਿੰਦਰ ਪਨੂੰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਉਨਾਂ ਦੱਸਿਆ ਇਸ ਮੌਕੇ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ ਅਤੇ ਅੰਮ੍ਰਿਤਸਰ ਤੋਂ ਡਾ. ਰਾਜ ਕੁਮਾਰ ਵੇਰਕਾ ਵੀ ਵਿਸ਼ੇਸ਼ ਮਹਿਮਾਨਾਂ ਵੱਜੋਂ ਸਮਾਗਮ ਵਿੱਚ ਪਹੁੰਚਣਗੇ। ਸਮਾਗਮ ਨੂੰ ਲੈ ਕੇ ਐਸੋਸੀਏਸ਼ਨ ਦੀ ਇਕਾਈ ਝਬਾਲ ਵੱਲੋਂ ਸਰਕਲ ਪ੍ਰਧਾਨ ਹਰਬੰਸ ਸਿੰਘ ਲਾਲੂਘੁੰਮਣ ਦੀ ਅਗਵਾਈ ਵਿੱਚ ਗੁ. ਬੀੜ ਸਾਹਿਬ ਵਿਖੇ ਐਤਵਾਰ ਨੂੰ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸਮਾਗਮ ਦੀ ਰੂਪ ਰੇਖਾ ਉਲੀਕਦਿਆਂ ਅਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਇਕਾਈ ਦੇ ਉੱਪ ਪ੍ਰਧਾਨ ਕਿਰਪਾਲ ਸਿੰਘ ਲਾਲੀ, ਮੀਤ ਪ੍ਰਧਾਨ ਬਖਤਾਵਰ ਸਿੰਘ ਚੀਚਾ, ਜਨਰਲ ਸਕੱਤਰ ਦਵਿੰਦਰ ਸਿੰਘ ਮੰਗਾ, ਪ੍ਰੈਸ ਸੱਕਤਰ ਹਰਦੀਪ ਸਿੰਘ ਸੋਨੀ, ਖਜਾਨਚੀ ਮਨਜੀਤ ਸਿੰਘ ਰੰਧਾਵਾ, ਮੀਤ ਪ੍ਰਧਾਨ ਹਰਜਿੰਦਰ ਸਿੰਘ ਲਾਲਾ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਖੁੱਲਰ, ਸ਼ਿਵਦੀਪ ਸਿੰਘ ਧਾਲੀਵਾਲ, ਦਿਲਬਾਗ ਸਿੰਘ ਝਬਾਲ, ਮਦਨ ਲਾਲ, ਜਤਿੰਦਰ ਵਿੱਕੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: