ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਅਜ਼ਾਦੀ ਦਾ 73ਵਾਂ ਦਿਹਾੜਾ ਵਾਸ਼ਿਗਟਨ ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਅਜ਼ਾਦੀ ਦਾ 73ਵਾਂ ਦਿਹਾੜਾ ਵਾਸ਼ਿਗਟਨ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਧਾਰਾ 370 ਤੇ 35 ਏ ਖਤਮ ਕਰਕੇ ਸਾਂਝੀਵਾਲਤਾ ਦਾ ਪ੍ਰਤੀਕ ਭਾਰਤ ਬਣਿਆ-ਅੰਬੈਸਡਰ ਹਰਸ਼ ਵਰਧਨ ਸ਼ਿਰੰਗਲ

ਵਾਸ਼ਿੰਗਟਨ ਡੀ.ਸੀ 16 ਅਗਸਤ (ਰਾਜ ਗੋਗਨਾ ) ਬੀਤੇਂ ਦਿਨ ਭਾਰਤ ਦੀ ਅਜ਼ਾਦੀ ਦਾ 73ਵਾਂ ਸਮਾਗਮ ਵਾਿਸ਼ਗਟਨ ਡੀ.ਸੀ. ਵਿਖੇਂ ਭਾਰਤੀ ਅੰਬੈਸਡਰ ਦੀ ਰਿਹਾਇਸ਼ ਤੇ ਮਨਾਇਆ ਗਿਆ। ਜਿਥੇ ਮੈਟਰੋਪੁਲਿਟਨ ਏਰੀਏ ਦੀਆਂ ਸੰਸਥਾਵਾਂ ,ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਕੁੱਝ ਵਿਸ਼ੇਸ਼ ਮਹਿਮਾਨਾਂ ਵੱਲੋਂ ਸ਼ਮੂਲੀਅਤ ਵੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗੇ ਝੰਡੇ ਨੂੰ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਿਰੰਗਲ ਵਲੋਂ ਝੁਲਾ ਕੇ ਕੀਤੀ ਗਈ। ਜਿੱਥੇ ਉਹਨਾਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ ਉਪਰੰਤ ਰਾਸ਼ਟਰੀ ਗੀਤ ਗਾਇਆ ਗਿਆ। ਆਏ ਮਹਿਮਾਨਾਂ ਵਲੋਂ ਇਸ ਦ੍ਰਿਿਸ਼ ਦਾ ਤਾੜੀਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਭਾਰਤੀ ਅੰਬੈਸਡਰ ਹਰਸ਼ ਵਰਧਨ ਵਲੋਂ ਰਾਸ਼ਟਰਪਤੀ ਦੇ ਭਾਸ਼ਣ ਨੂੰ ਪੜ ਕੇ ਸੁਣਾਇਆ ਜਿਸ ਵਿੱਚ ਧਾਰਾ 370 ਅਤੇ 35 ਏ ਦੇ ਖਤਮ ਕਰਨ ਦੇ ਉਪਰਾਲੇ ਨੂੰ ਦਰਸਾਇਆ ਗਿਆ। ਉਹਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਨੂੰ ਪੂਰੇ ਵਿਸ਼ਵ ਵਿੱਚ ਸ਼ਰਧਾ ਭਾਵਨਾ ਨਾਲ ਮਨਾਉਣ ਸਬੰਧੀ ਵੀ ਜਿਕਰ ਕੀਤਾ ਗਿਆ।ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਖਾਸ ਸਤਰਾਂ ਦਾ ਜ਼ਿਕਰ ਕੀਤਾ ਗਿਆ। ਜਿਸ ਵਿੱਚ ਪਾਣੀ ਦੀ ਸੰਭਾਲ, ਧਾਰਾ 370 ਅਤੇ 35ਏ,ਆਰਮੀ, ਏਅਰ ਫੋਰਸ ਅਤੇ ਨੇਵੀ ਤਿੰਨਾਂ ਫੋਰਸਾਂ ਦਾ ਇੱਕ ਮੁਖੀ ਬਣਾਉਣ ਦੇ ਜ਼ਿਕਰ ਤੋਂ ਇਲਾਵਾ ਕਸ਼ਮੀਰ ਵਿੱਚ 40 ਮਿਲੀਅਨ ਦਾ ਵਿਕਾਸ ਨਿਵੇਸ਼ ਦਾ ਖਾਸ ਜ਼ਿਕਰ ਕੀਤਾ ਗਿਆ। ਅਖੀਰ ਵਿੱਚ ਭਾਰਤੀ ਅੰਬੈਸਡਰ ਨੇ ਸਾਰਿਆਂ ਨੂੰ ਅਜ਼ਾਦੀ ਦੇ ਸ਼ੁੱਭ ਅਵਸਰ ਦੀ ਵਧਾਈ ਦਿੱਤੀ ਅਤੇ ਅਮਰੀਕਾ ਨਾਲ ਬੇਹਤਰ ਸਬੰਧਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਚ’ਸਤੰਬਰ ਦੋਰੇ ਸਬੰਧੀ ਆਏ ਮਹਿਮਾਨਾਂ ਨੂੰ ਨਿਮਤ੍ਰੰਤ ਕੀਤਾ।
ਸਥਾਨਕ ਸਕੂਲ ਦੇ ਬੱਚਿਆਂ ਵਲੋਂ ਅਜ਼ਾਦੀ ਸਬੰਧੀ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂ ਨਾਲ ਗੀਤਾ ਰਾਹੀ ਪੇਸ਼ ਕੀਤੀ ਅਤੇ ਵੰਦੇ ਮਾਤਰਮ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ। ਸਮੁੱਚੇ ਤੌਰ ਤੇ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਸੀ। ਜਿੱਥੇ ਮਹਾਤਮਾਂ ਗਾਂਧੀ ਦੇ ਜੀਵਨ ਤੇ ਪ੍ਰਦਰਸ਼ਨੀ ਅਤੇ ਬੈਂਡ ਦੇ ਕੌਤਕ ਅੰਬੈਸੀ ਦੇ ਸਾਹਮਣੇ ਪੇਸ਼ ਕੀਤੇ ਗਏ ਉੱਥੇ ਆਏ ਮਹਿਮਾਨਾਂ ਨੇ ਖੂਬ ਭੰਗੜੇ ਅਤੇ ਅਜ਼ਾਦੀ ਦੇ ਨਾਹਰੇ ਮਾਰੇ ਜੋ ਭਾਰਤੀ ਅਜ਼ਾਦੀ ਪ੍ਰਤੀ ਸ਼ਰਧਾਂ ਦਾ ਅਦਭੁੱਤ ਨਜ਼ਾਰਾ ਸੀ।
ਸਿੱਖਾਂ ਦੇ ਵਫ਼ਦ ਨੂੰ ਵਿਸ਼ੇਸ਼ ਮਾਣ ਸਨਮਾਨ ਦਿੱਤਾ ਗਿਆ। ਉਹਨਾਂ ਦੇ ਗਰੁੱਪ ਨਾਲ ਭਾਰਤੀ ਅੰਬੈਸਡਰ ਨੇ ਯਾਦਗਾਰੀ ਤਸਵੀਰ ਖਿੱਚਵਾ ਕੇ ਆਪਣੀ ਹਾਜ਼ਰੀ ਦਾ ਪ੍ਰਗਟਾਵਾ ਕੀਤਾ। ਇਸ ਟੀਮ ਦੇ ਵਿਸ਼ੇਸ਼ ਨਾਇਕ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ, ਕੰਵਲਜੀਤ ਸਿੰਘ ਸੋਨੀ,ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਕਾਤਾਂ ਸੈਮੀ, ਡਾ ਸੁਖਪਾਲ ਸਿੰਘ ਧਨੋਆ, ਡਾ.ਸੁਰਿੰਦਰ ਗਿੱਲ ਅਤੇ ਮਾਸਟਰ ਧਰਮਪਾਲ ਸਨ।ਸਮੁੱਚਾ ਪ੍ਰੋਗਰਾਮ ਸ਼ਲਾਘਾਯੋਗ ਸੀ ਅਤੇ ਆਏ ਮਹਿਮਾਨਾਂ ਲਈ ਪ੍ਰੇਰਨਾ ਸਰੋਤ ਸਾਬਤ ਹੋਇਆ। ਜਿੱਥੇ ਆਪਸੀ ਮਿਲਣੀ ਦੌਰਾਨ ਚਾਹ ਅਤੇ ਸਨੈਕਸ ਨਾਲ ਆਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਅੰਬੈਸੀ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰਕੇ ਪ੍ਰੋਗਰਾਮ ਦੀ ਕਾਮਯਾਬੀ ਨੂੰ ਸਿਰੇ ਚੜਾਇਆ। ਜਿਸ ਨੂੰ ਕਾਮਯਾਬ ਕਰਨ ਵਿੱਚ ਅਨੁਰਾਗ ਕੁਮਾਰ ਅਤੇ ਸ਼ੁਬਰਨੋ ਦਾ ਖਾਸ ਰੋਲ ਸੀ।

ਖਾਲਿਸਤਾਨੀਆਂ ਤੇ ਕਸ਼ਮੀਰੀਆਂ ਵਲੋਂ ਅੰਬੈਸੀ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ

ਵਾਸ਼ਿੰਗਟਨ ਡੀ.ਸੀ. 16 ਅਗਸਤ (ਰਾਜ ਗੋਗਨਾ )— ਬੀਤੇਂ ਦਿਨ ਅਜ਼ਾਦੀ ਦੇ ਦਿਹਾੜੇ ਨੂੰ ਖਾਲਿਸਤਾਨ ਅਤੇ ਕਸ਼ਮੀਰੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਭਾਰਤੀ ਅੰਬੈਸੀ ਦੇ ਸਾਹਮਣੇ ਕੀਤਾ ਗਿਆ। ਜਿੱਥੇ ਧਾਰਾ 370 ਅਤੇ 35ਏ ਨੂੰ ਕੇਂਦਰ ਵਲੋਂ ਖਤਮ ਕੀਤੇ ਜਾਣ ਦੇ ਵਿਰੋਧ ਵਿੱਚ ਖੂਬ ਨਾਹਰੇਵਾਜ਼ੀ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਭਾਵੇਂ ਵਿਰੋਧੀਆਂ ਦੀ ਗਿਣਤੀ ਘੱਟ ਸੀ ਪਰ ਉਹਨਾਂ ਦੇ ਜੋਸ਼ ਅਤੇ ਸ਼ਕਤੀ ਨੂੰ ਅੰਬੈਸੀ ਨੂੰ ਅਵਗਤ ਕਰਾ ਦਿੱਤਾ ਕਿ ਸਿੱਖ ਵੱਖਰੇ ਰਾਜ ਦੇ ਹਾਮੀ ਹਨ। ਘੱਟ ਗਿਣਤੀਆਂ ਦੀ ਸੁਰੱਖਿਆ ਤਾਂ ਹੋ ਸਕਦੀ ਹੈ ਜੇਕਰ ਉਹਨਾਂ ਦਾ ਵੱਖਰਾ ਰਾਜ ਹੋਵੇ। ਜਿਸ ਤਹਿਤ ਖਾਲਿਸਤਾਨ ਜ਼ਿੰਦਾਬਾਦ, ਅਕਾਲ ਤਖਤ ਤੋਂ ਆਈ ਆਵਾਜ਼ ਦੇ ਨਾਹਰਿਆਂ ਨੇ ਭਾਰਤੀ ਹਕੂਮਤ ਨੂੰ ਜਾਣੂ ਕਰਵਾ ਦਿੱਤਾ ਕੇ ਉਹ ਵੱਖਰੇ ਰਾਜ ਦਾ ਹਾਮੀਦਾਰ ਹਨ।
ਇਸ ਕਾਰਵਾਈ ਦੇ ਮੁੱਖ ਨਾਇਕ ਭਾਈ ਦਵਿੰਦਰ ਸਿੰਘ, ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਡੈਨੀ ਸਿੰਘ ਸਾਊਥ ਅਫਰੀਕਨ ਸਿੱਖ ਤੋਂ ਇਲਾਵਾ ਕੁੱਝ ਬੀਬੀਆਂ ਨੇ 11ਵਜੇ ਤੋਂ ਲੈ ਕੇ 2ਵਜੇ ਤੱਕ ਇਸ ਰੋਸ ਮੁਜ਼ਾਹਰੇ ਨੂੰ ਪੂਰਨ ਜੋਸ਼ ਨਾਲ ਕਾਮਯਾਬ ਕੀਤਾ।ਭਾਵੇਂ ਕਸ਼ਮੀਰੀਆਂ ਦੀ ਗਿਣਤੀ ਘੱਟ ਸੀ ਪਰ ਉਹਨਾਂ ਦੀ ਅਵਾਜ਼ ਦੇ ਬੱਦਲ ਵੀ ਅੰਬੈਸੀ ਸਾਹਮਣੇ ਛਾਏ ਰਹੇ। ਧਾਰਾ 370 ਅਤੇ 35ਏ ਨੂੰ ਲੈ ਕੇ ਖੂਬ ਭੰਡੀ ਪ੍ਰਚਾਰ ਅਤੇ ਸਿਆਪਾ ਕੀਤਾ ਗਿਆ। ਇਸੇ ਤਰਾਂ ਦੇ ਮੁਜਾਹਰੇ ਨਿਊਯਾਰਕ , ਯੂ.ਐੱਨ. ੳ ਅਤੇ ਅਮਰੀਕਾ ਦੀਆਂ ਬਾਕੀ ਅੰਬੈਸੀਆਂ ਸਾਹਮਣੇ ਵੀ ਕੀਤੇ ਗਏ ਹਨ। ਤਾਂ ਜੋ ਭਾਰਤ ਸਰਕਾਰ ਘੱਟ ਗਿਣਤੀਆਂ ਸਬੰਧੀ ਆਪਣਾ ਵਤੀਰਾ ਸਪੱਸ਼ਟ ਕਰੇ, ਸਮੁੱਚੇ ਤੌਰ ਤੇ ਮੁਜ਼ਾਹਰੇ ਪ੍ਰਤੀ ਪੂਰਨ ਜ਼ੋਸ਼ ਦੇਖਿਆ ਗਿਆ ਹੈ।

ਭਾਰਤੀ ਅੰਬੈਸੀ ਸਾਹਮਣੇ ਖਾਲਿਸਤਾਨੀਆਂ ਦੇ ਮੁਜ਼ਾਹਰੇ ਨੂੰ ਬੇਨਕਾਬ ਕਰਨ ਲਈ ਭਾਰਤੀਆਂ ਨੇ ਖੂਬ ਨਾਹਰੇਬਾਜ਼ੀ ਕੀਤੀ

ਵਾਸ਼ਿੰਗਟਨ ਡੀ.ਸੀ. 16 ਅਗਸਤ (ਰਾਜ ਗੋਗਨਾ) — ਬੀਤੇਂ ਦਿਨ ਭਾਰਤੀ ਅੰਬੈਸੀ ਦੇ ਸਾਹਮਣੇ ਇਕ ਪਾਸੇ ਗਰਮ ਦਲੀਆਂ ਦੇ ਮੁਜ਼ਾਹਰੇ ਨੂੰ ਨਕਾਰਨ ਵਾਸਤੇ ਭਾਰਤੀਆਂ ਅਤੇ ਮੋਦੀ ਭਗਤਾਂ ਵਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਜਿੱਥੇ ਮਹਾਤਮਾ ਗਾਂਧੀ ਦੀ ਪ੍ਦਰਸ਼ਨੀ ਰਾਹੀਂ ਅਤੇ ਮਹਿਮਾਨਾਂ ਨੂੰ ਨਿਵਾਜ਼ਿਆ ਗਿਆ। ਉੱਥੇ ਖਾਸਿਤਾਨੀਆਂ ਦੇ ਨਾਹਰਿਆਂ ਦੀ ਗੂੰਜ ਨੂੰ ਨਕਾਰਨ ਲਈ ਮੋਦੀ ਭਗਤਾਂ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਮੋਦੀ ਜ਼ਿੰਦਾਬਾਦ ਦੇ ਖੂਬ ਨਾਹਰੇ ਲਗਾਏ ।ਭਾਵੇਂ ਇਸ ਇਕੱਠ ਨੇ ਗਰਮ ਦਲੀਆਂ ਨੂੰ ਨਸੀਅਤ ਦੇਣ ਲਈ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਕਿ ਉਹ ਭਾਰਤ ਦੇ ਆਖੰਡ ਭਾਰਤ ਦੇ ਟੁੱਕੜੇ ਨਹੀਂ ਹੋਣ ਦੇਣਗੇ। ਪਰ ਆਪਸੀ ਤਾਲਮੇਲ ਅਤੇ ਇਕੱਠ ਨੇ ਗਰਮ ਦਲੀਆ ਦੇ ਇਸ ਪ੍ਰਦਰਸ਼ਨ ਨੂੰ ਨਕਾਰਨ ਲਈ ਖੂਬ ਯੋਗਦਾਨ ਪਾਇਆ ਹੈ।ਇਸ ਪ੍ਰਦਰਸ਼ਨ ਨੂੰ ਅਯੋਜਿਤ ਕਰਨ ਵਿੱਚ ਡਾ, ਅਡੱਪਾ ਪ੍ਰਸ਼ਾਦ ਸੀਨੀਅਰ ਉੱਪ ਪ੍ਰਧਾਨ ਬੀ.ਜੇ.ਪੀ. ਅਤੇ ਕੰਵਲਜੀਤ ਸਿੰਘ ਸੋਨੀ ਓਵਰਸੀਜ ਬੀ.ਜੇ.ਪੀ. ਸਿੱਖ ਵਿੰਗ ਦਾ ਭਰਪੂਰ ਯੋਗਦਾਨ ਸੀ।

Leave a Reply

Your email address will not be published. Required fields are marked *

%d bloggers like this: