ਅਖ਼ਬਾਰਾਂ ਅਤੇ ਚੈਨਲਾਂ ਰਾਹੀਂ ਝੂਠੀ ਇਸ਼ਤਿਹਾਰ ਬਾਜੀ ਕਰਕੇ ਲੋਕਾਂ ਦੀ ਕਮਾਈ ਦੀ ਦੁਰਵਰਤੋਂ ਕਰ ਰਹੇ ਹਨ ਮੁੱਖ ਮੰਤਰੀ ਸ. ਬਾਦਲ- ਬਲਜਿੰਦਰ ਕੌਰ

ss1

ਅਖ਼ਬਾਰਾਂ ਅਤੇ ਚੈਨਲਾਂ ਰਾਹੀਂ ਝੂਠੀ ਇਸ਼ਤਿਹਾਰ ਬਾਜੀ ਕਰਕੇ ਲੋਕਾਂ ਦੀ ਕਮਾਈ ਦੀ ਦੁਰਵਰਤੋਂ ਕਰ ਰਹੇ ਹਨ ਮੁੱਖ ਮੰਤਰੀ ਸ. ਬਾਦਲ- ਬਲਜਿੰਦਰ ਕੌਰ

img-20161105-wa0067ਤਲਵੰਡੀ ਸਾਬੋ, 5 ਨਵੰਬਰ (ਗੁਰਜੰਟ ਸਿੰਘ ਨਥੇਹਾ)- ਕੇਂਦਰੀ ਕਾਰਜਕਰਨੀ ਮੈਂਬਰ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕੀਤਾ ਹੈ ਕਿ ਅਖਬਾਰਾਂ ਵਿੱਚ ਤੇ ਟੀ ਵੀ ਚੈਨਲਾਂ ਉਪਰ ਲੋਕਾਂ ਦੇ ਖੂਨ ਪਸ਼ੀਨੇ ਦੀ ਕਮਾਈ ਵਿਚੋਂ ਇੱਕਠੇ ਕੀਤੇ ਟੈਕਸ ਦੇ ਰੂਪ ਵਿੱਚ ਪੈਸੇ ਦੀ ਦੁਰਵਰਤੋਂ ਕਰ ਕਿ ਝੂਠੇ ਪ੍ਰਚਾਰ ਨਾਲ ਬਿਜਲੀ ਸਰਪਲੱਸ ਕਰਨ ਦੀਆਂ ਗੱਲਾਂ ਨਾਲ ਨਹੀ ਕੁੱਝ ਹੋਣਾ ਕਿਉਂਕਿ ਬਠਿੰਡਾ ਵਿਖੇ ਖੇਡ ਸਟੇਡੀਅਮ ਕੋਲ ਬਿਜਲੀ ਮੁਲਾਜ਼ਮ ਤੇ ਬਿਜਲੀ ਬੋਰਡ ਦੀਆ ਜਧੇਬੰਦੀਆਂ ਵੱਲੋਂ ਲਗਾਤਾਰ
ਧਰਨੇ ਉੱਤੇ ਬੈਠੇ ਮੁਲਾਜ਼ਮ ਤੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਲਾਡੀਚਾਰਜ਼ ਕਰਨ ਤੋ ਪਤਾ ਲੱਗਦਾ ਹੈ ਕਿ ਮੁਲਜ਼ਾਮ ਦਾ ਜਬਰੀ ਮੂੰਹ ਬੰਦ ਕਰਕੇ ਮੁੱਖ ਮੰਤਰੀ ਸਾਹਿਬ ਪਰਾਈਵੇਟ ਥਰਮਲ ਨੂੰ ਫਾਇਦਾ ਪਹੁੰਚਾਉਣ ਖਾਤਰ ਸਰਕਾਰੀ ਥਰਮਲ ਪਲਾਟ ਬੰਦ ਕੀਤੇ ਹੋਏ ਹਨ । ਉਹਨਾਂ ਕਿਹਾ ਕਿ ਉਹ ਪਰਾਈਵੇਟ ਥਰਮਲ ਪਲਾਟਾ ਦੀਆਂ ਨਿੱਜੀ ਕੰਪਨੀ ਨੂੰ ਫਾਇਦਾ ਕਰਨ ਦੀ ਨੀਅਤ ਨਾਲ ਸਰਕਾਰੀ ਥਰਮਲ ਪਲਾਟ ਬੰਦ ਕਰਨਾ ਚਾਹੁੰਦੇ ਹਨ ਕਿਉਂਕਿ ਇਹਨਾਂ ਲੋਕਾਂ ਦੇ ਅੰਦਰਖਾਤੇ ਹਿੱਸੇ ਹਨ ਬਲਕਿ ਪਰਾਈਵੇਟ ਥਰਮਲ ਪਲਾਟਾਂ ਦੇ ਮੁਕਾਬਲੇ ਸਰਕਾਰੀ ਥਰਮਲ ਪਲਾਟਾਂ ਤੋਂ ਬਿਜਲੀ ਸਸਤੀ ਮਿਲਦੀ ਇਸ ਲਈ ਜਿਹੜਾ ਕਰੋੜਾਂ ਰੁਪਏ ਮਸ਼ਹੂਰੀ ਤੇ ਖਰਚ ਕਰ ਰਹੇ ਹਨ ਉਸ ਨਾਲ ਇਹਨਾਂ ਸਰਕਾਰੀ ਥਰਮਲ ਪਲਾਟਾਂ ਨੂੰ ਚਲਾਉਣਾ ਚਾਹੀਦਾ ਹੈ ਜਿਸ ਨਾਲ ਜਿਹੜੇ ਧਰਨੇ ਤੇ ਬੈਠੇ ਮੁਲਾਜ਼ਮ ਉਹਨਾਂ ਨੂੰ ਜੋ ਰੋਟੀ ਰੋਜੀ ਦਾ ਫਿਕਰ ਹੈ ਉਹ ਪੂਰਾ ਹੋ ਸਕੇ ਅਤੇ ਜੋ ਕਿਸਾਨਾਂ ਨੂੰ ਬਿਜਲੀ ਇੱਕ ਦਿਨ ਛੱਡ ਕੇ ਦੂਸਰੇ ਦਿਨ ਆਉਂਦੀ ਹੈ ਉਹ ਘਾਟ ਵੀ ਪੂਰੀ ਹੋ ਸਕੇ ।
ਇਸ ਮੌਕੇ ਕੰਪੇਨ ਮੈਨੇਜਰ ਨੀਲ ਗਰਗ, ਤਲਵੰਡੀ ਸਾਬੋ ਹਲਕੇ ਦੇ ਅਜ਼ਰਬਰ ਟੇਕ ਸਿੰਘ ਬੰਗੀ, ਜਸਵਿੰਦਰ ਸਿੰਘ ਜਗ੍ਹਾ, ਦਵਿੰਦਰ ਸ਼ਰਮਾ ਨਸੀਬਪੁਰਾਸ਼, ਨਛੱਤਰ ਸਿੰਘ ਸਾਬਕਾ ਸਰਪੰਚ ਦਾਨ ਸਿੰਘ ਵਾਲਾ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *