ਅੈਲਕ ਗਰੌਵ ਦੀਅਾਂ ਤੀਅਾਂ ਤੀਜ਼ 12 ਅਗਸਤ ਨੂੰ ਅੈਲਕ ਗਰੌਵ ਪਾਰਕ ਵਿਖੇ ਮਨਾੲੀਅਾਂ ਜਾਣਗੀਅਾਂ 

ss1

ਅੈਲਕ ਗਰੌਵ ਦੀਅਾਂ ਤੀਅਾਂ ਤੀਜ਼ 12 ਅਗਸਤ ਨੂੰ ਅੈਲਕ ਗਰੌਵ ਪਾਰਕ ਵਿਖੇ ਮਨਾੲੀਅਾਂ ਜਾਣਗੀਅਾਂ

Inline imageਸੈਕਰਾਮੈਂਟੋ, 23 ਮਾਰਚ ( ਰਾਜ ਗੋਗਨਾ )— ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ‘ਤੀਆਂ ਤੀਜ਼ ਦੀਆਂ’ ਨਾਂ ਹੇਠ ਕਰਵਾਈ ਜਾਂਦੀਆਂ ਤੀਆਂ ਇਸ ਵਾਰ 12 ਅਗਸਤ, ਦਿਨ ਐਤਵਾਰ, ਦੁਪਹਿਰ 1.30 ਤੋਂ 6.30 ਵਜੇ ਤੱਕ ਐਲਕ ਗਰੋਵ ਪਾਰਕ ਵਿਖੇ ਮਨਾਈਆਂ ਜਾਣਗੀਆਂ।ਐਲਕ ਗਰੋਵ, ਸੈਕਰਾਮੈਂਟੋ ‘ਚ ਖੁੱਲ੍ਹੇ ਮੈਦਾਨ ਵਿਚ ਛਾਂਦਾਰ ਦਰੱਖਤਾਂ ਹੇਠ ਲੱਗਣ ਵਾਲੀਆਂ ਇਹ ਤੀਆਂ, ਪੰਜਾਬ ‘ਚ ਲੱਗਣ ਵਾਲੀਆਂ ਅਸਲੀ ਤੀਆਂ ਦੀ ਝਲਕ ਪੇਸ਼ ਕਰਦੀਆਂ ਹਨ। ਇਸ ਦੌਰਾਨ ਗੀਤ-ਸੰਗੀਤ, ਗਿੱਧਾ, ਬੋਲੀਆਂ, ਸਕਿੱਟਾਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਹੋਣਗੀਆਂ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਵੀ ਲੱਗਣਗੇ, ਜੋ ਕਿ ਇਕ ਪੰਜਾਬ ਦਾ ਮਾਹੌਲ ਪੇਸ਼ ਕਰਨਗੇ। ਸਟੇਜ ਦੀ ਸੇਵਾ ਪ੍ਰਸਿੱਧ ਹੋਸਟ ਆਸ਼ਾ ਸ਼ਰਮਾ ਵੱਲੋਂ ਨਿਭਾਈ ਜਾਵੇਗੀ। ਐਂਟਰੀ ਤੇ ਪਾਰਕਿੰਗ ਦੀ ਫਰੀ ਹੋਵੇਗੀ। ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਤੀਆਂ ਨੂੰ ਦੇਖਣ ਲਈ ਕੈਲੀਫੋਰਨੀਆ ਭਰ ਤੋਂ ਔਰਤਾਂ, ਬੀਬੀਆਂ, ਬੱਚੀਆਂ ਪਹੁੰਚ ਕੇ ਆਨੰਦ ਮਾਣਦੀਆਂ ਹਨ।

Share Button

Leave a Reply

Your email address will not be published. Required fields are marked *