ਅਾਲ੍ਹਣਾਂ

ss1

ਅਾਲ੍ਹਣਾਂ

ਪ੍ਰੀਤੀ ਕਾਫੀ ਸਮੇੰ ਤੋਂ ਸਤਨਾਮ ਨਾਲ ਜੀਵਨ-ਸਾਥੀ ਬਣਨ ਦੇ ਸੁਪਨੇ ਵੇਖਦੀ ਅਾ ਰਹੀ ਸੀ। ਫਿਰ ੳੁਸ ਨੇ ੲਿੱਕ ਦਿਨ ਅਾਪਣੇ ਦਿਲ ਦੀ ਗੱਲ ਅਾਖ ਦਿੱਤੀ ” ਸਤਨਾਮ ਜੀ! ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ… ਅਾ ਅਾਪਾਂ ੲਿੱਕ ਸੁਪਨਿਅਾਂ ਦੀ ਦੁਨੀਅਾਂ ਵਿੱਚ ਪਿਅਾਰ ਦਾ ਅਾਲ੍ਹਣਾਂ ਪਾੲੀੲੇ… ਜਿੱਥੇ ਅਾਪਾਂ ਦੋਵੇਂ ਹੋੲੀੲੇ… ਤੇ ਸਾਡੇੇ ਨਿੱਕੇ-ਨਿਕੇ ਬੱਚੇ ਵੀ ਖੇਡਣ!”
“ਠੀਕ ਹੈ ਜੀ! ਮੈਂਨੂੰ ਕੀ ਅੈਤਰਾਜ਼ ਹੈ!” ਸਤਨਾਮ ਨੇ ਅਾਪਣਾ ਪੱਖ ਸਾਫ ਕਰਦਿਅਾਂ ਅਾਖਿਅਾ।
“ਪਰ!”
“ਪਰ ਕੀ ਪ੍ਰੀਤੀ?”
“ਪਰ ਮੈਂ ਸ਼ਹਿਰ’ਚ ਰਹਿਣਾ ਚਾਹੁੰਦੀ ਹਾਂ… ਕੀ  ਤੁਹਾਨੂੰ ਮਨਜ਼ੂਰ ਹੈ ?”
“ਨਹੀਂ ਪ੍ਰੀਤੀ! ੲੇਸ ਅਾਲ੍ਹਣੇ ਵਿੱਚ ਜੇ ਮੇਰੇ ਮਾਪਿਅਾਂ ਜੋਗੀ ਥਾਂ ਹੋਵੇ ਤਾਂ ਮੈਂਨੂੰ ਮਨਜ਼ੂਰ ਹੈ… ਨਹੀਂ ਤਾਂ ਅਲਵਿਦਾ ਪ੍ਰੀਤੀ!” ਸਤਨਾਮ ਨੇ ਅਾਪਣਾ ਫੈਸਲਾ ਸੁਣਾ ਦਿੱਤਾ ਸੀ। ਪਰ ਪ੍ਰੀਤੀ ਨੂੰ ੳੁਹ ਦੁਨੀਅਾਂ ਦਾ ਵੱਡਾ ਮੂਰਖ ਅਾਦਮੀ ਜਾਪਿਅਾ ਸੀ ਜਿਸ ਨੇ ਸਰਕਾਰੀ ਨੌਕਰੀ ਕਰਦੀ ਪ੍ਰੀਤੀ ਦੀ ੲਿਹ ਸ਼ਰਤ ਮਨਜ਼ੂਰ ਨਹੀਂ ਕੀਤੀ ਸੀ। ਪ੍ਰੀਤੀ ਵਾਸਤੇ ਅਾਲ੍ਹਣਾਂ ਬਣਨ ਤੋਂ ਪਹਿਲਾਂ ਹੀ ਖਿੱਲ਼ਰ ਗਿਅਾ ਤੇ ਸਤਨਾਮ ਨੇ ਅਾਪਣਾ ਅਾਲ੍ਹਣਾ ਬਚਾ ਲਿਅਾ ਸੀ।
……

ਹੀਰਾ ਸਿੰਘ ਤੂਤ
ਮੋਬ. 98724-55994

Share Button

Leave a Reply

Your email address will not be published. Required fields are marked *