Tue. Apr 23rd, 2019

ਅਹਿਸਾਸ

ਅਹਿਸਾਸ

ਹਰਨੇਕ ਦੇ ਪੁੱਤਰ ਅਤੇ ਧੀ ਦੋਵੇਂ ਵਿਦੇਸ਼ ਚਲੇ ਗਏ। ਪਹਿਲਾਂ ਤਾਂ ਬੱਚਿਆਂ ਨੂੰ ਬਾਹਰ ਭੇਜਣ ਦਾ ਬੜਾ ਚਾਅ ਸੀ, ਪਰ ਅੱਜ ਸਾਰੀ ਹਵੇਲੀ ਸੁੰਨੀ ਜਿਹੀ ਜਾਪਦੀ ਸੀ। ਏਨੇ ਨੂੰ ਗੁਆਂਢੀ ਜੈਲਾ ਆਣ ਟਪਕਿਆ ਤੇ ਬੱਚਿਆਂ ਦੀ ਵਧਾਈ ਦੇਣ ਲੱਗਾ। ਹਰਨੇਕ ਦਾ ਮਨ ਭਰ ਆਇਆ ਤੇ ਕਹਿਣ ਲੱਗਾ, ”ਯਾਰ ਅੱਜ ਤਾਂ ਇੰਝ ਪ੍ਰਤੀਤ ਹੁੰਦੈ ਜਿਵੇਂ ਘਰ ਦੀ ਫੁਲਵਾੜੀ ਗਵਾਚ ਗਈ ਹੋਵੇ।” ਜੈਲਾ ਬੋਲਿਆ, ”ਸ਼ੁਕਰ ਮਨਾ, ਏਥੇ ਤਾਂ ਔਲਾਦ ਮਾਂ-ਬਾਪ ਨੂੰ ਤੰਗ ਹੀ ਕਰਦੀ ਐ।” ਸਮਾਂ ਬੀਤਿਆ ਜੈਲੇ ਦਾ ਪੁੱਤਰ ਹੋਸਟਲ ਪੜਨ ਜੋਗਾ ਹੋ ਗਿਆ। ਹੋਸਟਲ ਛੱਡ ਕੇ ਵਾਪਿਸ ਮੁੜਦਿਆਂ ਕਲੇਜੇ ਨੂੰ ਖੋਹ ਜਿਹੀ ਪਈ ਤੇ ਹਰਨੇਕ ਦੇ ਉਸ ਸਮੇਂ ਦੇ ਦਰਦ ਦੇ ਅਹਿਸਾਸ ਵਿੱਚ ਗੁਆਚ ਗਿਆ।

ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

Share Button

Leave a Reply

Your email address will not be published. Required fields are marked *

%d bloggers like this: