ਅਸੀਸ ( ਮਿੰਨੀ ਕਹਾਣੀ )

ਅਸੀਸ ( ਮਿੰਨੀ ਕਹਾਣੀ )

    ਇੱਕ ਦਿਨ ਬਸੰਤ ਕੌਰ ਡੂੰਘੀਅਾਂ ਸੋਚਾਂ ਵਿੱਚ ਡੁੱਬੀ ਹੋਈ ਵਰਾਂਡੇ ਵਿੱਚ ਮੰਜੇ ੳੁੱਪਰ ਬੈਠੀ ਸੀ। ਇੰਝ ਲੱਗ ਰਿਹਾ ਸੀ ਜਿਵੇਂ ੳੁਸਨੇ ਕੋਈ ਦੁੱਖਾਂ ਦਾ ਸਾਗਰ ਅਾਪਣੇ ਅੰਦਰ ਹੀ ਸਮਾ ਲਿਅਾ ਹੋਵੇ । ਉਸਦਾ ਚਿਹਰਾ ੳੁਦਾਸ ਅਤੇ ਅੱਖੀਅਾਂ ਹੁੰਝੂਆਂ ਨਾਲ਼ ਨਮ ਹੋਈਅਾਂ ਪਈਅਾਂ ਸਨ । ਕੋਲ਼ ਖੜ੍ਹੀ ੳੁਸ ਦੀ ਮੂੰਹ ਬੋਲੀ ਭੈਣ ਗੁਰਨਾਮ ਕੌਰ ਦੇ ਪੁੱਛਣ ‘ਤੇ ੳੁਹ ਕਹਿਣ ਲੱਗੀ ,
”  ਮੈਨੂੰ ਕੀ ਦੁੱਖ ਹੋਣੈ ਭੈਣੇ , ਇਹ ਤਾਂ ਕਦੇ – ਕਦੇ ਖ਼ੁਸ਼ੀ ਦੇ ਹੰਝੂ ਅਾ ਜਾਂਦੇ ਅੈ  , ਸੁੱਖ ਨਾਲ਼ ਮੇੇਰੇ ਦੋਵੇਂ ਮੁੰਡੇ ਵੱਡੇ ਅਫ਼ਸਰ ਲੱਗੇ ਹੋਏਐ ,  ਨੂੰਹਾਂ ਵੀ ਸੁਭਾਅ ਦੀਆਂ ਬਾਹਲੀਆਂ ਹੀ ਚੰਗੀਆਂ ਮਿਲੀਅਾਂ ਨੇ , ਮੈਂ ਰੱਬ ਤੋਂ ਭਲਾ ਹੋਰ ਕੀ ਭਾਲਦੀ ਅਾਂ  “
         ” ੳੁਹ ਤਾਂ ਸਭ ਠੀਕ ਅੈ , ਪਰ ਤੇਰੀ ਕੋਈ  ਸੁੱਖ-ਸਾਂਦ ਵੀ ਪੁੱਛਦੈ ਕਿ ਨਹੀਂ ?  ” ਗੁਰਨਾਮੋ ਨੇ ਦੁਬਾਰਾ ਪੁੱਛਿਅਾ ।
ਬਸੰਤ ਕੌਰ ਚੁੰਨੀ ਨਾਲ਼ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ ,
” ਪੂਰਾ ਖ਼ਿਅਾਲ ਰੱਖਦੇ ਅੈ ਭੈਣੇ , ਮੇਰਾ ਢਿੱਡ ਤਾਂ ਚਾਰੋਂ ਪੈਹਰ ਅਸੀਸਾਂ ਦਿੰਦਾ ਨੀ ਥੱਕਦਾ , ਤਿਹਾਰ ਵੇਲ਼ੇ ਇੱਕ – ਦੂਜੇ ਦੇ ਮੂਹਰੋਂ ਦੀ ਹੋ ਕੇ ਚੀਜ਼ ਵਸਤ ਦੇਣ ਅਾੳੁਂਦੇ ਅੈ  , ਵੱਡਾ ਮੁੰਡਾ ਤਾਂ ਪੰਜ-ਸੱਤ ਮਿੰਟ ਬੈਠ ਕੇ ਵੀ ਜਾਂਦਾ ਮੇਰੇ ਕੋਲ਼ , ਜਦੋਂ ਵੀ ਫੀਸ ਭਰਨ ਅਾੳੁਦੈ ਅਾਪਣੇ ਅੈਹ ਬਿਰਧ ਅਾਸ਼ਰਮ ਦੀ “
ਮਾਸਟਰ ਸੁਖਵਿੰਦਰ ਦਾਨਗੜ੍ਹ
94171- 80205
Share Button

Leave a Reply

Your email address will not be published. Required fields are marked *

%d bloggers like this: