Wed. Jul 24th, 2019

ਅਸੀਂ ਹਾਲਾਂ ਵੀ ਗਵਾਂਢੀਆਂ ਤੋਂ ਪਛੜੇ ਹਾਂ- ਸੰਯੁਕਤ ਰਾਸ਼ਟਰ ਰਪੋਟ

ਅਸੀਂ ਹਾਲਾਂ ਵੀ ਗਵਾਂਢੀਆਂ ਤੋਂ ਪਛੜੇ ਹਾਂ- ਸੰਯੁਕਤ ਰਾਸ਼ਟਰ ਰਪੋਟ

ਦਲੀਪ ਸਿੰਘ ਵਾਸਨ, ਐਡਵੋਕੇਟ

ਹੁਣੇ ਜਿਹੇ ਅਖਬਾਰਾਂ ਵਿੱਚ ਰਪੋਟ ਆਈ ਹੈ ਕਿ ਸਾਡਾ ਦੇਸ਼ ਹਾਲਾਂ ਵੀ ਪਛੜੇ ਹੋਏ ਦੇਸ਼ਾਂ ਦੀ ਕਤਾਰ ਵਿੱਚ ਹੈ। ਇਹ ਸ਼ਰਮ ਦੀ ਗਲ ਹੈ। ਰਪੋਟ ਇਹ ਵੀ ਆਈ ਹੈ ਕਿ ਸਾਡੇ ਗਵਾਂਢੀ ਦੇਸ਼ ਬੇਸ਼ਕ ਹਾਲਾਂ ਵੀ ਪਛੜੇ ਹੋਏ ਦੇਸ਼ਾਂ ਦੀ ਕਤਾਰ ਵਿੱਚ ਹਨ, ਪਰ ਸਾਥੋਂ ਅਗੇ ਲੰਘ ਗਏ ਹਨ, ਇਹ ਖਬਰ ਪੜ੍ਹਕੇ ਅਫਸੋਸ ਹੁੰਦਾ ਹੈ। ਇਹ ਉਹ ਦੇਸ਼ ਹੈ ਜਿਸ ਨੇ ਸਦੀਆਂ ਦੀ ਗ਼ੁਲਾਮੀ ਬਰਦਾਸਿ਼ਤ ਕੀਤੀ ਹੈ। ਇਹ ਪਛੜਾਪਣ ਗੁਲਾਮੀ ਦੇ ਵਕਤਾਂ ਦੀਆਂ ਬੇਇਨਸਾਫੀਆ ਹਨ। ਪਰ ਅਸੀਂ ਜਦ ਆਜ਼ਾਦ ਹੋਣ ਜਾ ਰਹੇ ਸਾਂ ਤਾਂ ਮਹਾਤਮਾਂ ਗਾਂਧੀ ਜੀ ਨੇ ਰਾਮ ਰਾਜ ਦਾ ਵਾਅਦਾ ਕਰ ਮਾਰਿਆ ਸੀ ਅਤੇ ਉਹ ਹਾਲਾਂ ਰਾਮ ਰਾਜ ਦੀ ਪੂਰੀ ਵਿਆਖਿਆ ਕਰ ਹੀ ਨਹੀਂ ਸਨ ਪਾਏ ਜਦ ਉਨ੍ਹਾਂ ਦਾ ਕਤਲ ਹੀ ਕਰ ਦਿਤਾ ਗਿਆ ਅਤੇ ਬਾਅਦ ਵਿੱਚ ਜਿਹੜਾ ਕੋਈ ਵੀ ਪ੍ਰਮੁਖ ਸੇਵਾਦਾਰ ਬਣਦਾ ਰਿਹਾ ਉਹ ਗਲਾਂ ਗਲਾਂ ਵਿੱਚ ਹੀ ਰਾਜ ਕਰਦਾ ਰਿਹਾ ਅਤੇ ਕਰਦਿਆ ਕਰਦਿਆ ਅਜ ਸਤ ਦਹਾਕਿਆ ਬਾਅਦ ਵੀ ਸਾਨੂੰ ਇਹ ਸੁਣਨਾ ਪੈ ਰਿਹਾ ਹੈ ਕਿ ਅਸੀਂ ਹਾਲਾਂ ਵੀ ਪਛੜੇ ਹੋਏ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹਾਂ ਅਤੇ ਇਹ ਗਲ ਹੋਰ ਵੀ ਦੁਖਦਾਈ ਹੈ ਕਿ ਸਾਡੇ ਗਵਾਂਢੀਆਂ ਤੋਂ ਵੀ ਪਛੜੇ ਹੋਏ ਹਾਂ।

ਕਦੀ ਇਹ ਦੇਸ਼ ਇਤਨਾ ਅਮੀਰ ਸੀ ਕਿ ਇਸ ਦੇਸ਼ ਉਤੇ ਲੁਟੇਰੇ ਹਮਲਾ ਕਰਦੇ ਸਨ, ਲੁਟਾਂ ਕਰਕੇ ਵਾਪਸ ਚਲੇ ਜਾਂਦੇ ਸਨ ਅਤੇ ਫਿਰ ਅਸੀਂ ਇਹ ਵੀ ਦੇਖਿਆ ਕਿ ਲੁਟੇਰਿਆਂ ਨੂੰ ਇਹ ਦੇਸ਼ ਹਰ ਤਰ੍ਹਾਂ ਨਾਲ ਚੰਗਾ ਲਗਾ ਅਤੇ ਇਥੇ ਹੀ ਵਸ ਗਏ ਅਤੇ ਇਹ ਵੀ ਦੇਖਿਆ ਗਿਆ ਕਿ ਲੁਟਾਂ ਫਿਰ ਵੀ ਜਾਰੀ ਰਹੀਆਂ। ਇਸ ਦੇਸ਼ ਦਾ ਧਰਮ ਬਦਲਿਆ ਗਿਆ। ਇਸ ਦੇਸ਼ ਦਾ ਸਭਿਆਚਾਰ ਬਦਲਿਆ ਗਿਆ। ਇਸ ਦੇਸ਼ ਦੀ ਬੋਲੀ ਬਦਲੀ ਗਈ ਅਤੇ ਇਤਨਾ ਕੁਝ ਬਦਲ ਦਿਤਾ ਗਿਆ ਕਿ ਅਸੀਂ ਆਪਣੀ ਹੋਂਦ ਹੀ ਗਵਾ ਬੇਠੇ ਸਾਂ ਅਤੇ ਇਹ ਬਾਹਰੋਂ ਆਇਆ ਮੁਸਲਮਾਨੀ ਰਾਜ ਕੋਈ 13 ਸੋ ਸਾਲ ਸਾਡੀ ਲੁਟ ਕਰਦਾ ਰਿਹਾ ਅਤੇ ਸਾਡੇ ਜੀਵਨ ਨੂੰ ਪਛੜੇਪਣ ਵਿੱਚ ਧਕੇਲਦਾ ਰਿਹਾ। ਇਹ 13 ਸੋ ਸਾਲ ਦਾ ਸਮਾਂ ਅਗਰ ਇਤਿਹਾਸ ਵਿਚੋਂ ਕਟਕੇ ਪਰ੍ਹਾਂ ਵੀ ਰਖ ਦਿਤਾ ਜਾਵੇ ਤਾਂ ਵੀ ਕੋਈ ਫਰਕ ਨਹੀਂ ਪੈਣ ਲਗਾ। ਫਿਰ 1857 ਤੋਂ ਬਾਅਦ ਅੰਗਰੇਜ਼ ਸਾਮਰਾਜੀਆਂ ਦਾ ਰਾਜ ਆਇਆ ਅਤੇ ਇਸ ਰਾਜ ਵਿੱਚ ਪ੍ਰਸ਼ਾਸਨ ਦਾ ਕੋਈ ਨਿਯਮਬਦ ਸਿਲਸਿਲਾ ਸ਼ੁਰੂ ਕੀਤਾ ਗਿਆ। ਇਹ ਅਦਾਲਤਾਂ, ਇਹ ਲਿਖਤੀ ਕਾਨੂੰਨ, ਇਹ ਲਿਖਤੀ ਨਿਯਮਾਵਲੀਆਂ, ਇਹ ਵਿਭਾਗ, ਇਹ ਲਿਖਤੀ ਫਾਇਲਾ, ਇਹ ਸਕੂਲ, ਇਹ ਕਾਲਿਜ, ਇਹ ਸਿਖਲਾਈ ਕੇਂਦਰ, ਇਹ ਯੂਨੀਵਰਸਟੀਆਂ, ਇਹ ਹਸਪਤਾਲ, ਇਹ ਮੈਡੀਕਲ ਕਾਲਿਜ, ਇਹ ਸੜਕਾ, ਇਹ ਪੁਲ, ਇਹ ਨਹਿਰਾਂ, ਇਹ ਗਡੀਆਂ, ਇਹ ਬਸਾ, ਇਹ ਸਰਕਾਰਾਂ ਚਲਾਉਦ ਦਾ ਢੰਗ ਆਦਿ ਹੋਂਦ ਵਿੱਚ ਆਈਆਂ ਅਤੇ ਅੰਗਰੇਜ਼ ਸਾਮਰਾਜੀਏ ਜਿਹੜੀਆਂ ਇਹ ਨੀਹਾਂ ਕਾਇਮ ਕਰ ਗਏ ਸਨ, ਆਜ਼ਾਦੀ ਤੋਂ ਬਾਅਦ ਇਹੀ ਸਿਲਸਿਲਾ ਚਲਦਾ ਆ ਰਿਹਾ ਹੈ। ਇਸ ਪਰਜਾਤੰਤਰ ਨਾਲ ਅਸੀਂ ਦੇਸੀ ਹਾਕਮਾਂ ਦੀ ਚੋਣ ਕਰਦੇ ਰਹੇ ਹਾਂ, ਪਰ ਇਹ ਦੇਸੀ ਹਾਕਮ ਕੋਈ ਵਡੀ ਤਬਦੀਲੀ ਨਾ ਲਿਆ ਸਕੇ ਅਤੇ ਇਸ ਮੁਲਕ ਦਾ ਰਾਜ ਅਰਥਾਤ ਪ੍ਰਸ਼ਾਸਨ ਉਵੇਂ ਹੀ ਚਲਦਾ ਆ ਰਿਹਾ ਹੈ ਜਿਵੇਂ ਦਾ ਚਲਦਾ ਕਰਕੇ ਅੰਗਰੇਜ਼ ਸਾਮਰਾਜੀਏ ਛਡ ਗਏ ਸਨ।

ਅੰਗਰੇਜ਼ਾਂ ਨੇ ਇਹ ਜਿਹੜਾ ਵੀ ਢਾਂਚਾ ਕਾਇਮ ਕੀਤਾ ਸੀ ਆਪਣਾ ਰਾਜ ਚਲਦਾ ਰਖਣ ਲਈ ਕਾਇਮ ਕੀਤਾ ਸੀ। ਉਨ੍ਹਾਂ ਦੇ ਜਾਣ ਬਾਅਦ ਅਸੀਂ ਪਰਜਾਤੰਤਰ ਬਣ ਗਏ ਸਾਂ ਅਤੇ ਇਹ ਵੀ ਆਖ ਦਿਤਾ ਗਿਆ ਸੀ ਕਿ ਹੁਣਕੋਈ ਵੀ ਰਾਜਾ ਨਹੀਂ ਹੈ ਬਲਕਿ ਇਹ ਚੁਣੇ ਹੋਏ ਨੁਮਾਇੰਦੇ ਵੀ ਲੋਕ ਸੇਵਕ ਹੀ ਹਨ ਅਤੇ ਲੋਕ ਸੇਵਾ ਕਰਨਾ ਹੀ ਇਨ੍ਹਾਂ ਦਾ ਪ੍ਰਮੁਖ ਨਿਸ਼ਾਨਾ ਹੈ। ਅਗਰ ਲੋਕ ਸੇਵਕਾਂ ਦੀ ਹੋਂਦ ਕਾਇਮ ਕਰਨੀ ਸੀ ਤਾਂ ਬਿਹਤਰ ਇਹ ਹੁੰਦਾ ਕਿ ਵਿਧਾਨ ਲਿਖਣ ਵਕਤ ਇਹ ਵੀ ਧਿਆਨ ਵਿੱਚ ਰਖਿਆ ਜਾਂਦਾ ਕਿ ਕੋਣਹੈ ਜਿਹੜਾ ਲੋਕਾਂ ਦੀ ਸੇਵਾ ਵਿੱਚ ਅਗੇਆਉਣਾ ਚਾਹੁੰਦਾ ਹੈ। ਸੇਵਕ ਅਰਜ਼ੀ ਦੇਣ ਲਗਿਆਂ ਹੀ ਆਪਣੀ ਅਰਜ਼ੀ ਵਿੱਚ ਲਿਖਦੇ ਕਿ ਕੀ ਕੀ ਗੁਣ ਹਨ ਜਿਨ੍ਹਾਂ ਕਰਕੇ ਉਹ ਅਸਾਮੀ ਦੇ ਯੋਗ ਹੈ। ਪਰ ਲਗਦਾ ਹੈ ਜਾਣ ਬੁਝਕੇ ਇਹ ਯੋਗਤਾ, ਤਜਰਬਾ, ਵਿਦਿਆ, ਸਿਖਲਾਈ, ਮੁਹਾਰਤ ਅਤੇ ਚਾਲ ਚਲਣ ਦੀਆਂ ਸ਼ਰਤਾਂ ਵਿਧਾਨ ਵਿੱਚ ਰਖੀਆਂ ਹੀ ਨਹੀਂ ਗਈਆਂ ਅਤੇ ਜਣਾ ਖਣਾ ਇਸ ਰਾਜਸੀ ਮੈਦਾਨ ਵਿੱਚ ਕੁਦਦਾ ਰਿਹਾ ਅਤੇ ਅਜ ਇਹ ਹੀ ਪਤਾ ਨਹੀਂ ਪਿਆ ਲਗਦਾ ਕਿ ਕੋਣ ਯੋਗ ਹੈ ਅਤੇ ਕਿਸਦੀ ਚੋਣ ਕੀਤੀ ਹੀ ਨਹੀਂ ਜਾਣੀ ਚਾਹੀਦੀ।

ਪਿਛਲੇ ਸਤ ਦਹਾਕਿਆਂ ਤੋਂ ਇਹ ਰਾਜ ਸਿਰਫ ਵਾਅਦਿਆਂ ਉਤੇ ਚਲਦਾ ਆ ਰਿਹਾ ਹੈ। ਕੋਈ ਨਾ ਕੋਈ ਵਾਅਦਾ ਕਰਕੇ ਰਾਜ ਕਾਇਮ ਕਰ ਲਿਤਾ ਜਾਂਦਾ ਰਿਹਾ ਹੈ ਅਤੇ ਫਿਰ ਪੰਜ ਸਾਲ ਕੋਈ ਪੁਛਣ ਵਾਲਾ ਨਹੀਂ ਰਿਹਾ। ਅਤੇ ਇਸ ਲਈ ਆਜ਼ਾਦੀ ਅਤੇ ਪਰਜਾਤੰਤਰ ਵਿੱਚ ਜਿਹੜੀਆਂ ਵਧੀਆਂ ਗਲਾਂ ਕੀਤੀਆਂ ਜਾ ਸਕਦੀਆਂ ਸਨ, ਉਹ ਕੀਤੀਆਂ ਤਾਂ ਕੀ ਜਾਣੀਆਂ ਸਨ, ਹਾਲਾਂ ਤਕ ਉਧਰ ਧਿਆਨ ਹੀ ਨਹੀਂ ਦਿਤਾ ਗਿਆ। ਇਸ ਮੁਲਕ ਵਿੱਚ ਰਾਜ ਕਰਦੇ ਲੋਕਾਂ ਉਤੇ ਘਪਲੇ, ਘੁਟਾਲੇ, ਰਿਸ਼ਵਤਾਂ, ਦਲਾਲੀਆਂ ਅਤੇ ਕਮਿਸ਼ਨਾਂ ਲੇਣ ਦੇ ਦੋਸ਼ਵੀ ਲਗਦੇ ਰਹੇ ਹਨ ਅਤੇ ਕਈ ਜੇਲ੍ਹੀ ਵੀ ਜਾ ਚੁਕੇ ਹਨ, ਕਈਆਂ ਉਤੇ ਕੇਸ ਚਲਦੇ ਪਏ ਹਨ ਅਤੇ ਕਈਆਂ ਉਤੇ ਸ਼ੰਕਾ ਦੀ ਉਗਲੀ ਉਠਦੀ ਰਹੀ ਹੈ।

ਸਾਡੇ ਮੁਲਕ ਵਿੱਚ ਤਰਕੀ ਦਾ ਰਾਹ ਅੰਗਰੇਜ਼ ਹੀ ਪਧਰਾ ਕਰ ਗਏ ਸਨ ਅਤੇ ਜਿਹੜੀਆਂ ਵੀ ਸੁਰੂ ਕੀਤੀਆਂ ਸਨ, ਅਸੀਂ ਉਹੀ ਲੋਕਾਂ ਦੀ ਗਿਣਤੀ ਮੁਤਾਬਿਕ ਵਧਾਉਂੁਂਦੇ ਆ ਰਹੇ ਹਾਂ ਅਤੇ ਅੰਗਰੇਜ਼ਾਂ ਦੇ ਵਕਤਾ ਵਿੱਚ ਇਹ ਵਡੀਆਂ ਕੰਪਨੀਆਂ ਅਤੇ ਇਹ ਵਿਉਪਾਰਿਕ ਅਦਾਰੇ ਹੋਂਦ ਵਿੱਚ ਆ ਗਏ ਸਨ ਅਤੇ ਅਜ ਵਡੀਆਂ ਕੰਪਨੀਆਂ ਦੀ ਗਿਣਤੀ ਵਧੀ ਹੈ, ਵਿਉਪਾਰਿਕ ਅਦਾਰੇ ਵੀ ਵਧੇ ਹਨ ਅਤੇ ਅਜ ਆਦਮੀ ਦੀਆਂ ਲੋੜਾਂ ਦੀ ਹਰ ਸ਼ੈਅ ਮਾਰਕੀਟ ਵਿੱਚ ਆ ਗਈ ਹੈ। ਕਿਤਨੇ ਹੀ ਲੋਕਾਂ ਨੂੰ ਰੁਜ਼ਗਾਰ ਵੀ ਦਿਤਾ ਜਾ ਚੁਕਾ ਹੈ। ਇਹ ਗਲਾਂ ਅਗਰ ਦੇਖਦੇਹਾਂ ਤਾਂ ਇਸ ਪ੍ਰਾਈਵੇਟ ਸੈਕਟਰ ਨੇ ਮੁਲਕ ਦੀ ਬਹੁਤ ਹੀ ਵਡੀ ਸੇਵਾ ਕੀਤੀ ਹੈ ਅਤੇ ਇਸ ਸੈਕਟਰ ਤੋਂ ਹੋਰ ਵੀ ਵਡੀਆਂ ਉਮੀਦਾ ਕੀਤੀਆਂ ਜਾ ਸਕਦੀਆਂ ਹਨ। ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਰੁਜ਼ਗਾਰ ਵਧਾਉਣਾ ਅਤੇ ਲੋਕਾਂ ਦੀ ਮਜ਼ਦੂਰੀ ਵਧਾਉਣ ਦੀਆਂ ਉਮੀਦਾਂ ਵੀ ਕੀਤੀਆਂ ਜਾ ਸਕਦੀਆਂ ਹਨ।

ਹੁਣ ਸਵਾਲ ਇਹ ਆ ਉਠਦਾ ਹੈ ਕਿ ਹਾਲਾਂ ਵੀ ਅਸੀਂ ਪਛੜੇ ਹੋਏ ਦੇਸ਼ਾਂ ਦੀ ਸੂਚੀ ਵਿੱਚ ਕਿਉਂ ਸ਼ਾਮਲ ਹਾਂ। ਇਸ ਸਵਾਲ ਦਾ ਜਵਾਬ ਅਸੀਂ ਲਭਣਾ ਹੈ। ਅਜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾ ਵਿੱਚ ਕੀਤੀਆਂ ਗਈਆਂ ਪ੍ਰਗਤੀਆਂ ਕਾਰਣ ਆਦਮੀ ਦਾ ਜੀਵਨ ਬਹੁਤ ਹੀ ਬਿਹਤਰ ਹੋ ਗਿਆ ਹੈ। ਜਿਹੜੇ ਵੀ ਦੇਸ਼ਾਂ ਨੇ ਆਪਣਾ ਨਾਮ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਲਿਖਵਾ ਲਿਤਾ ਹੈ ਉਥੇ ਕਚੇ ਮਕਾਨ ਨਹੀਂ ਹਨ, ਵਾਜਬ ਜਿਹੇ ਮਕਾਨ ਹਰ ਟਬਰ ਪਾਸ ਹਨ। ਇਹ ਝੁਗੀਆਂ ਝੋਂਪੜੀਆਂ, ਇਹ ਛੋਟੇ ਇਕ-ਕਮਰਾ ਮਕਾਲ ਨਹੀਂ ਹਨ। ਹਰ ਘਰ ਵਿੱਚ ਟੱਟੀ, ਗੁਸਲਖਾਨਾ, ਹਰ ਜੋੜੀ ਵਾਸਤੇ ਵਖਰਾ ਸੋਣ ਦਾ ਕਮਰਾ, ਵਧੀਆਂ ਰਸੋਈ ਹੈ ਅਤੇ ਘਰ ਵਿੱਚ ਅਧੁਨਿਕ ਵਰਤੋਂ ਦੀਆਂ ਸਾਰੀਆਂ ਚੀਜ਼ਾਂ ਆ ਗਈਆਂ ਹਨ। ਮੰਗਤੇ ਨਹੀਂ ਹਨ। ਆਮ ਖੁਲ੍ਹੀ ਥਾ ਵਿੱਚ ਟੱਟੀ ਪਿਸ਼ਾਬ ਕੋਈ ਨਹੀਂ ਕਰਦਾ ਅਤੇ ਨਾ ਹੀ ਗੰਦ ਹੀ ਸੁਟਿਆ ਜਾਂਦਾ ਹੈ। ਇਹ ਮੰਗਤੇ ਨਹੀਂ ਹਨ ਜਿਹੜੇ ਦੂਜਿਆਂ ਆਸਰੇ ਜਿਉਂਦੇ । ਇਹ ਮੈਲੇ ਕਪੜੇ ਅਤੇ ਉਤਰਨ ਪਹਿਨਦੇ ਲੋਕ ਨਹੀਂ ਹਨ। ਲੋਕਾਂ ਦੀ ਸਿਹਤ ਠੀਕ ਠਾਕ ਹੈ। ਲੋਕੀਂ ਤਿਆਰ ਹੋਕੇ ਘਰੋਂ ਬਾਹਰ ਨਿਕਲਦੇ ਹਨ। ਸੜਕਾ, ਗਲੀਆਂ ਸਾਫ ਹਨ। ਗੰਦ ਦੂਰ ਸਿਟਿਆ ਜਾਂਦਾ ਹੈ ਅਤੇ ਬਦਬੂ ਮਾਰਨ ਲਈ ਨਹੀਂ ਛਡ ਦਿਤਾ ਜਾਦਾ, ਬਲਕਿ ਉਸਦੀ ਡਿਸਪੋਜ਼ਲ ਦਾ ਪ੍ਰਬੰਧ ਕੀਤਾ ਜਾਂਦਾ ਹੈ।ਸਾਡੀ ਵਧਦੀ ਆਬਾਦੀ ਵੀ ਸਾਡੇ ਪਛੜੇਪਣ ਦਾ ਕਾਰਨ ਹੈ। ਇਹ ਮੁਫਤ ਦਾ ਲੰਗਰ ਖਾਣ ਵਾਲੀਆਂ ਭੀੜਾਂ ਅਤੇ ਇਹ ਧਾਰਮਿਕ ਅਸਥਾਨਾ ਉਤੇ ਲਗੀ ਭੀੜ ਵੀ ਇਹ ਦਰਸਾਉਂਦੀ ਹੈ ਕਿ ਅਸੀਂ ਹਾਲਾਂ ਵੀ ਪਛੜੇ ਪਏ ਹਾਂ। ਸਾਡੇ ਮੁਲਕ ਦੇ ਲੋਕਾਂ ਦੀ ਸਿਹਤ ਵੀ ਠੀਕ ਠਾਕ ਨਹੀਂ ਹੈ ਅਤੇ ਇਸ ਮੁਲਕ ਵਿੱਚ ਹਾਲਾਂ ਵੀ ਬਿਮਾਰੀਆਂ ਦਾ ਇਲਾਜ ਸੰਤ ਮਹਾਤਮਾਂ ਅਤੇ ਝਾੜ ਫੂਕ ਕਰਨ ਵਾਲੇ ਵੀ ਕਰ ਰਹੇ ਹਨ ਅਤੇ ਬਹੁਤ ਸਾਰੇ ਥੈਲਾਛਾਪ ਲੋਕੀਂ ਡਾਕਟਰ ਵੀ ਬਣੇ ਫਿਰਦੇ ਹਨ । ਇਸ ਮੁਲਕ ਵਿੱਚ ਹਾਲਾ ਵੀ ਅਨਪੜ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਬਹੁਤੇ ਨੌਜਵਾਜਵਾਨਾ ਪਾਸ ਕਿਤਾ ਸਿਖਲਾਈ ਵੀ ਨਹੀਂ ਹੈ ਅਤੇ ਅਜ ਵੀ ਬੇਰੁਜ਼ਗ;ਬ: ਦਹ ਗਿਣਤੀ ਬਹੁਤ ਹੀ ਜ਼ਿਆਦਾ ਹੈ। ਇਸ ਮੁਲਕ ਦਾ ਆਰਥਿਕ ਢਾਂਚਾ ਵੀ ਗਲਤ ਹੈ ਅਤੇ ਬਹੁਤੇ ਲੋਕਾਂ ਦੀ ਆਮਦਨ ਇਤਨੀ ਘਟ ਹੈ ਕਿ ਚਜ ਦੀ ਰੋਟੀ ਵੀ ਨਹੀਂ ਖਾ ਸਕਦੇ। ਇਸ ਲਈ ਘਟ ਆਮਦਨ ਕਾਰਣ ਲੋਕਾਂ ਦਾ ਜੀਵਨ ਪਧਰ ਬਹੁਤ ਹੀ ਨੀਂਵਾਂ ਹੈ।ਇਸ ਮੁਲਕ ਵਿੱਚ ਹਾਲਾਂ ਵੀ ਆਦਮੀ ਪਾਸੋਂ ਜਾਨਵਰਾਂ ਵਰਗਾ ਕੰਮ ਲਿਤਾ ਜਾਂਦਾ ਹੈ ਅਤੇ ਰਿਕਸ਼ਾ ਵੀ ਆਦਮੀ ਹੀ ਖਿਚਦਾ ਪਿਆ ਹੈ।

ਅਸੀਂ ਆਪਣੀਆ ਸਰਕਾਰਾਂ ਆਪ ਚੁਣਦੇ ਹਾਂ, ਪਰ ਇਹ ਇਤਨੇ ਕੰਮ ਹਨ, ਕਿਵੇਂ ਕਰਨੇ ਹਨ, ਇਹ ਢੰਗ ਤਰੀਕੇ ਲਭਣ ਦੀ ਬਜਾਏ ਇਹ ਸਾਡੀਆਂ ਚੁਣੀਆਂ ਗਈਆਂ ਸਰਕਾਰਾਂ ਆਪਣੇ ਪੰਜ ਸਾਲ ਪੂਰੇ ਕਰਕੇ ਚਲੀਆਂ ਜਾਂਦੀਆਂ ਹਨ। ਗਲਾਂ ਗਲਾਂ ਵਿੱਚ ਹੀ ਅਸੀਂ ਸਤ ਦਹਾਕਿਆਂ ਦਾ ਸਮਾਂ ਗਵਾ ਬੈਠੇ ਹਾਂ ਅਤੇ ਹੁਣ ਅਗਰ ਅਸੀਂ ਪਛੜੇ ਵੀ ਹਾਂ, ਤਾਂ ਕਿਸੇ ਨੂੰ ਇਸ ਗਲ ਦਾ ਦਰਦ ਨਹੀਂ ਹੈ। ਅਗਰ ਇਸ ਤਰ੍ਹਾਂ ਦਾ ਸਿਲਸਿਲਾ ਹੀ ਚਲਦਾ ਰਹਿੰਦਾ ਹੈ ਤਾਂ ਅਸੀਂ ਵਿਕਸਿਤ ਦੇਸ਼ਾਂ ਵਿੱਚ ਨਾਮ ਕਦੋਂ ਲਿਖਵਾ ਸਕਾਂਗੇ, ਇਸਦੀ ਭਵਿਖਬਾਣੀ ਕਰਨਾ ਸਾਡੇ ਵਸ ਦੀ ਗਲ ਨਹੀਂ ਹੈ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: