ਅਸੀਂ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ: ਰੱਖੜਾ

ss1

ਅਸੀਂ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ: ਰੱਖੜਾ
-ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਸੁਪਨਾ ਹੈ ਲੋਕਾਂ ਨੂੰ ਸਰਕਾਰ ਦੇ ਕੋਲ ਨਾ ਜਾਣਾ ਪਵੇ ਬਲਕਿ ਸਰਕਾਰ ਲੋਕਾਂ ਦੇ ਦਰਵਾਜ਼ੇ ਉੱਤੇ ਆਵੇ: ਰੱਖੜਾ
-ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ ਤਹਿਤ ਗਾਜੇਵਾਸ ਵਿਖੇ ਸਮਾਗਮ

5-40 (2)
ਸਮਾਣਾ, (ਪਟਿਆਲਾ) 4 ਜੁਲਾਈ; (ਧਰਮਵੀਰ ਨਾਗਪਾਲ) ਰਾਜ ਦੇ ਵਸਨੀਕਾਂ ਨੂੰ ਆਪਣੇ ਇਤਿਹਾਸਕ ਵਿਰਸੇ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਸਰਕਾਰ ਵੱਲੋਂ ‘‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ ‘‘ ਮੁਹਿੰਮ ਤਹਿਤ ਸ਼ੁਰੂ ਕੀਤੀ ਵਿਆਪਕ ਪ੍ਰਚਾਰ ਮੁਹਿੰਮ ਦੌਰਾਨ ਸੋਮਵਾਰ ਨੂੰ ਸਮਾਣਾ ਦੇ ਪਿੰਡ ਗਾਜੇਵਾਸ ਵਿਖੇ ਰਾਜ ਸਰਕਾਰ ਵੱਲੋਂ ਭੇਜੀ ਪ੍ਰਚਾਰ ਵੈਨ ਰਾਹੀਂ ਜਿੱਥੇ ਚਾਰ ਸਾਹਿਬਜ਼ਾਦੇ ਫ਼ਿਲਮ ਦਿਖਾਈ ਗਈ ਉੱਥੇ ਹੀ ਲੋਕ ਭਲਾਈ ਸਕੀਮਾਂ ਬਾਰੇ ਵੀ ਚਾਨਣਾ ਪਾਇਆ ਗਿਆ।
ਇਸ ਮੌਕੇ ਸਮਾਗਮ ਵਿੱਚ ਪਿੰਡ ਦੇ ਵੱਡੀ ਗਿਣਤੀ ਵਿੱਚ ਪੁੱਜੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਸਮਾਣਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਇਸ ਪ੍ਰਚਾਰ ਵੈਨ ਰਾਹੀਂ ਵਿਖਾਈ ਜਾ ਰਹੀ ਫ਼ਿਲਮ ਚਾਰ ਸਾਹਿਬਜ਼ਾਦੇ ਸਾਡੇ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਇਹ ਦੱਸਦੀ ਹੈ ਕਿ ਅਸੀਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਹੈ ।
ਉਨਾਂ ਕਿਹਾ ਕਿ ਦੁਨੀਆ ਵਿੱਚ ਅਜਿਹੀ ਪਹਿਲੀ ਘਟਨਾ ਹੈ ਜਿਸ ਨੇ ਇਤਿਹਾਸ ਵਿਚ ਇਨਾਂ ਵੱਡਾ ਪ੍ਰਭਾਵ ਪਾਇਆ ਹੈ ਅਤੇ ਉਦੋਂ ਦੁਨੀਆ ਦੀ ਸਬ ਤੋਂ ਤਾਕਤਵਰ ਮੁਗਲ ਸਲਤਨਤ ਦੀ ਨੀਂਹ ਪੁੱਟ ਦਿੱਤੀ ਸੀ । ਜਿਹੜੇ ਲੋਕੀ ਸਦੀਆਂ ਤੋਂ ਚਲੀ ਆ ਰਹੀ ਗ਼ੁਲਾਮੀ ਨੂੰ ਇੱਕ ਪਾਸੇ ਰੱਖ ਕੇ ਆਪਣੇ ਹੁਕਮਰਾਨਾਂ ਦੇ ਖ਼ਿਲਾਫ਼ ਹੋ ਗਏ ਸੱਚ ਅਤੇ ਧਰਮ ਦੀ ਰਾਖੀ ਲਈ ਆਪਣੇ ਤੋਂ ਸੋ ਗੁਣਾ ਤਾਕਤਵਰ ਫ਼ੌਜਾਂ ਨਾਲ ਲੜ ਪਏ ਅਤੇ ਅਖੀਰ ਵਿਚ ਜਿੱਤ ਵੀ ਹਾਸਿਲ ਕੀਤੀ ।
ਸ. ਰੱਖੜਾ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਜਿੱਥੇ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਇਤਿਹਾਸਕ ਵਿਰਸੇ ਤੋਂ ਜਾਣੂ ਕਰਵਾਉਣਗੀਆਂ ਉੱਥੇ ਹੀ ਉਨਾਂ ਵਿੱਚ ਮਾਂ ਪਿਓ ਅਤੇ ਬਜ਼ੁਰਗਾਂ ਦੀ ਆਗਿਆ ਦਾ ਪਾਲਨ ਕਰਨਾ ਸਿਖਾਉਂਦੀਆਂ ਹਨ ਅਤੇ ਧਰਮ ਦੀ ਰਾਖੀ ਦਾ ਜਜ਼ਬਾ ਵੀ ਪੈਦਾ ਕਰਨਗੀਆਂ । ਉਨਾਂ ਕਿਹਾ ਕਿ ਇਹ ਪ੍ਰਚਾਰ ਵੈਨ ਇਤਿਹਾਸਕ ਜਾਣਕਾਰੀ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਵਰਗ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਪੂਰੀ ਜਾਣਕਾਰੀ ਮੁਹੱਈਆ ਕਰਾਏਗੀ। ਜਿਸ ਨਾਲ ਇਹਨਾਂ ਸੂਚਨਾਵਾਂ ਤੋਂ ਵਾਂਝੇ ਲੋਕਾਂ ਦਾ ਭਲਾ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ
ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਸੁਪਨਾ ਹੈ ਲੋਕਾਂ ਨੂੰ ਸਰਕਾਰ ਦੇ ਕੋਲ ਨਾ ਜਾਣਾ ਪਵੇ ਬਲਕਿ ਸਰਕਾਰ ਲੋਕਾਂ ਦੇ ਦਰਵਾਜ਼ੇ ਉੱਤੇ ਆਵੇ ਇਸੇ ਮੁਹਿੰਮ ਤਹਿਤ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਇਹਨਾਂ ਸਕੀਮਾਂ ਦੇ ਕਾਰਡ ਵੀ ਘਰੋਂ ਘਰ ਜਾ ਕੇ ਬਣਾਏ ਜਾ ਰਹੇ ਹਨ ।
ਸ. ਰੱਖੜਾ ਨੇ ਦੱਸਿਆ ਕਿ ਇਹ ਪ੍ਰਚਾਰ ਵੈਨ ਸਮਾਣਾ ਬਲਾਕ ਵਿੱਚ 5 ਨੂੰ ਬਾੰਮਣਾ, 6 ਨੂੰ ਤਲਵੰਡੀ ਮਲਿਕ, 7 ਨੂੰ ਖੱਤਰੀਵਾਲਾ 8 ਨੂੰ ਆਲਮਪੁਰ ਅਤੇ 9 ਜੁਲਾਈ ਨੂੰ ਪਿੰਡ ਰੱਖੜਾ ਵਿਖੇ ਸ਼ੋਅ ਕਰੇਗੀ।
ਅੱਜ ਦੇ ਸਮਾਗਮ ਵਿੱਚ ਪਿੰਡ ਗਾਜੇਵਾਸ ਦੇ ਵਸਨੀਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਚਾਰ ਸਾਹਿਬਜ਼ਾਦੇ ਫ਼ਿਲਮ ਦੇ ਦੌਰਾਨ ਸੂਬਾ ਸਰਹਿੰਦ ਵੱਲੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਨ ਦਾ ਫ਼ਤਵਾ ਸੁਣਾਉਣ ਤੋਂ ਲੈ ਕੇ ਮਾਤਾ ਗੁਜਰੀ ਵੱਲੋਂ ਪੋਤਿਆਂ ਨੂੰ ਕਲਗ਼ੀ ਲਾ ਕੇ ਤੋਰਨ ਅਤੇ ਜਲਾਦਾਂ ਵੱਲੋਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣਨ ਦੇ ਦ੍ਰਿਸ਼ ਨੇ ਹਰੇਕ ਦਰਸ਼ਕ ਦੀਆਂ ਅੱਖਾਂ ਨਮ ਕਰ ਦਿੱਤੀਆਂ।
ਇਸ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ. ਵਿੰਗ ਦੇ ਸਰਪ੍ਰਸਤ ਅਤੇ ਉੱਘੇ ਪ੍ਰਵਾਸੀ ਭਾਰਤੀ ਸ: ਚਰਨਜੀਤ ਸਿੰਘ ਰੱਖੜਾ, ਸੈਰ ਸਪਾਟਾ ਨਿਗਮ ਦੇ ਚੇਅਰਮੈਨ ਸ: ਸੁਰਜੀਤ ਸਿੰਘ ਅਬਲੋਵਾਲ, ਜਿਲਾ ਪ੍ਰੀਸਦ ਦੇ ਚੈਅਰਮੈਨ ਸ਼੍ਰੀ ਜਸਪਾਲ ਸਿੰਘ ਕਲਿਆਣ , ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਸ਼੍ਰੀ ਗੁਰਦੀਪ ਸਿੰਘ, ਨਗਰ ਸੁਧਾਰ ਟਰੱਸਟ ਸਮਾਣਾ ਦੇ ਚੇਅਰਮੈਨ ਸ਼੍ਰੀ ਅਸ਼ੋਕ ਮੌਦਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਕੁਮਾਰ ਸੌਰਭ ਰਾਜ, ਐਸ.ਡੀ.ਐਮ. ਸਮਾਣਾ ਸ਼੍ਰੀ ਅਮਰੇਸ਼ਵਰ ਸਿੰਘ, ਮਾਰਕੀਟ ਕਮੇਟੀ ਸਮਾਣਾ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਦਾਨੀਪੁਰ, ਸਰਕਲ ਪ੍ਰਧਾਨ ਜਥੇਦਾਰ ਜਸਵੀਰ ਸਿੰਘ ਤਲਵੰਡੀ, ਪਿੰਡ ਗਾਜੇਵਸ ਦੇ ਸਰਪੰਚ ਸ. ਸੁਖਵਿੰਦਰ ਸਿੰਘ, ਸ. ਅਮਰਜੀਤ ਸਿੰਘ ਪੰਜਰਥ ਅਤੇ ਬੀ.ਡੀ.ਪੀ.ਓ. ਸਮਾਣਾ ਸ਼੍ਰੀਮਤੀ ਜਸਵੰਤ ਕੌਰ, ਗਾਜੇਵਾਸ ਦੇ ਸਾਬਕਾ ਸਰਪੰਚ ਸ਼੍ਰੀ ਧਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਗਾਜੇਵਸ ਦੇ ਵਸਨੀਕ ਹਾਜ਼ਰ ਸਨ ।

Share Button

Leave a Reply

Your email address will not be published. Required fields are marked *