Sun. Jul 14th, 2019

ਅਸੀਂ ਲੋਕ-ਨੁਮਾਇੰਦੇ ਨਹੀਂ ਵਿਅਕਤੀਵਿਸ਼ੇਸ਼ਾਂ ਦੇ ਸਪੋਰਟਰ ਚੁਣਦੇ ਹਾਂ

ਅਸੀਂ ਲੋਕ-ਨੁਮਾਇੰਦੇ ਨਹੀਂ ਵਿਅਕਤੀਵਿਸ਼ੇਸ਼ਾਂ ਦੇ ਸਪੋਰਟਰ ਚੁਣਦੇ ਹਾਂ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡੇ ਮੁਲਕ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆਂ, ਜਿਥੇ ਕਿਧਰੇ ਵੀ ਇਹ ਅਜ ਵਾਲਾ ਪਰਜਾਤੰਤਰ ਆਇਆ ਹੈ ਅਤੇ ਜਿਥੇ ਕਿਧਰੇ ਵੀ ਚੋਣਾਂ ਕਰਵਾਈਆਂ ਜਾਂਦੀਆਂ ਹਨ, ਇਕ ਅਜੀਬ ਕਿਸਮ ਦਾ ਪਰਜਾਤੰਤਰ ਸਥਾਪਿਤ ਕੀਤਾ ਗਿਆ ਹੈ। ਪਰਜਾਤੰਤਰ ਦਾ ਸਿਧਾ ਸਾਦਾ ਮਤਲਬ ਇਹ ਹੁੰਦਾਹੈ ਲੋਕ ਆਪ ਹੀ ਆਪਣੇ ਨੁਮਾਇੰਦੇ ਚੁਣਨ ਅਤੇ ਇਹ ਨੁਮਾਇੰਦੇ ਸਰਕਾਰ ਚਲਾਉਣ। ਮੁਲਕ ਦੀ ਹਰ ਸਮਸਿਆ ਸਦਨ ਵਿੱਚ ਪੇਸ਼ ਕੀਤੀ ਜਾਵੇ ਅਤੇ ਇਹ ਸਿਆਣੇ ਚੁਣੇ ਹੋਏ ਨੁਮਾਇੰਦੇ ਉਸ ਸਮਸਿਆ ਉਤੇ ਵਿਚਾਰ ਕਰਨ ਅਤੇ ਫ਼ੈਸਲਾਂ ਕਰਨ ਕਿ ਇਹ ਸਮਸਿਆ ਹਲ ਕਿਵੇਂ ਕੀਤੀ ਜਾਵੇ। ਲੋਕਾਂ ਦੀਆਂ ਲੋੜਾਂ ਅਨੂਸਾਰ ਹੀ ਕਾਨੂੰਨ ਬਣਾਏ ਜਾਣ ਅਤੇ ਸਦਨ ਵਿੱਚ ਬੈਠਾ ਹਰ ਆਦਮੀ ਆਪਣੀ ਰਾਏ ਦੇਵੇ। ਕਿਸੇ ਇਕ ਆਦਮੀ ਦੀ ਤਾਨਾਸ਼ਾਹੀ ਨਾ ਚਲੇ। ਅਗਰ ਇਹ ਗਲਾਂ ਵਿਚਾਰ ਅਧੀਨ ਲਿਆਦੀਆਂਜਾਣ ਤਾਂ ਅਜ ਹਿਹ ਸਾਫ ਹੋ ਜਾਂਦਾ ਹੈ ਕਿ ਦੁਨੀਆਂ ਭਰ ਵਿੱਚ, ਜਿਥੇ ਕਿਧਰੇ ਵੀ ਇਹ ਪਰਜਾਤੰਤਰ ਆਇਆ ਹੈ, ਉਥੇ ਰਾਜਸੀ ਪਾਰਟੀਆਂ ਬਣ ਗਈਆਂ ਹਨ। ਲਗ ਭਗ ਕਿਧਰੇ ਵੀ ਰਾਜਸੀ ਪਾਰਟੀਆਂ ਬਸ ਨਜਾ ਨਾਮ ਦੀਆਂ ਹੀ ਪਾਰਟੀਆਂ ਹਨ ਜਂਾਂ ਕਿਸੇ ਵਿਅਕਤੀਵਿਸ਼ੇਸ਼ ਨੇ ਆਪਣੀਆਂ ਹੀ ਪਾਰਟੀਆਂ ਬਣਾ ਰਖੀਆਂ ਹਨ ਅਤੇ ਕੋਈ ਵੀ ਸਿਧਾਂਤ ਨਹੀਂ ਹੁੰਦਾ ਜਿਹੜਾ ਕਿਸੇ ਪਾਰਟੀ ਦੀ ਪਛਾਣ ਵਖਰੀ ਜਿਹੀ ਬਣਾ ਸਕਦਾ ਹੋਵੇ।

ਸਾਡੇ ਮੁਲਕ ਵਿੱਚ ਕੁਝ ਪਾਰਟੀਆਂ ਹਨ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਇਹ ਪਾਰਟੀਆਂ ਕਿਸੇ ਨਾਂ ਕਿਸੇ ਖਾਨਦਾਨ ਦੀਆਂ ਬਣਾ ਰਖੀਆਂ ਗਈਆਂ ਹਨ ਅਤੇ ਉਥੇ ਵੀ ਇਕ ਹੀ ਵਿਅਕਤੀਵਿਸ਼ੇਸ਼ ਦਾ ਹੁਕਮ ਚਲਦਾ ਆ ਰਿਹਾ ਹੈ। ਪਹਿਲਾਂ ਇਹ ਖਾਨਦਾਨੀ ਅਤੇ ਵਿਅਕਤੀਵਿਸ਼ੇਸ਼ਾਂ ਦਾ ਰਾਜ ਕੇਂਦਰ ਵਿੱਚ ਹੀ ਚਲਦਾ ਸੀ, ਪਰਹੁਣ ਇਹ ਵਿਅਕਤੀਵਿਸ਼ੇਸ਼ਾਂ ਅਤੇ ਖਾਨਦਾਨਾ ਦੀਆਂ ਗਲਾਂ ਸਾਡੀਆਂ ਰਿਆਸਤਾਂ ਵਿੱਚ ਵੀ ਆ ਵੜੀਆਂ ਹਨ। ਇਸ ਮੁਲਕ ਵਿੱਚ ਚੋਣਾਂ ਜ਼ਰੂਰ ਹੁੰਦੀਆਂ ਹਨ ਅਤੇ ਅਸੀਂ ਵੋਟਾ ਵੀ ਪਾਉਣ ਜਾਂਦੇ ਹਾਂ। ਪਰ ਅਸੀਂ ਲੋਕ ਵੋਟਾਂ ਪਾਉਂਦੇ ਕਿਸਨੂੰ ਹਾਂ? ਇਹ ਉਮੀਦਵਾਰ ਜਿਹੜੇ ਸਾਡੇ ਸਾਹਮਣੇ ਕੀਤੇ ਜਾਂਦੇ ਹਨ ਇਹ ਸਾਡੇ ਨੁਮਾਇੰਦੇ ਨਹੀਂ ਹਨ ਬਲਕਿ ਓਿੲਹ ਨਾਮਜ਼ਦਗੀਆਂ ਤਾ ਰਾਜਸੀ ਪਾਰਟੀਆਂ ਦੇ ਵਿਅਕਤੀਵਿਸ਼ੇਸ਼ਾਂ ਨੇ ਕੀਤੀਆਂ ਹਨ ਅਤੇ ਇਸ ਲਈ ਇਹ ਅਗਰ ਨੁਮਾਇੰਦੇ ਹਨ ਤਾਂ ਰਾਜਸੀ ਪਾਰਟੀਆਂ ਦੇ ਹਨ ਜਾਂ ਇਹ ਆਖ ਲਓ ਕਿ ਪਾਰਟੀਆਂ ਦੇ ਮੁਖੀਆਂ ਵਿਅਕਤੀਵਿਸ਼ੇਸ਼ਾਂ ਦੇ ਹਨ ਅਤੇ ਅਸੀਂ ਤਾਂ ਬਸ ਵੋਟਾ ਪਾਕੇ ਇਹ ਭਾਰਤੀ ਪਰਜਾਤੰਤਰ ਦਾ ਕਾਇਮੀ ਦਾ ਦਾਅਵਾ ਕਰੀ ਜਾਂਦੇ ਹਾਂ। ਇਹ ਚੁਣੇ ਜਾਂਦੇ ਆਦਮੀ ਜਦ ਸਾਡੇ ਨੁਮਾਇੰਦੇ ਨਹੀਂ ਹਨ ਬਲਕਿ ਪਾਰਟੀਆਂ ਜਾਂ ਵਿਅਕਤੀਵਿਸ਼ੇਸ਼ਾਂ ਦੇ ਹਨ ਤਾਂ ਅਸਬੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਇਹ ਆਦਮੀ ਸਦਨਾ ਵਿੱਚ ਬੈਠਕੇ ਸਾਡੀ ਭਲਾਈ ਦੀ ਗਲ ਸੋਚਣਗੇ। ਇਹ ਤਾਂ ਹਰ ਵ4ਕਤ ਆਪਣੇ ਆਕਾਂ ਅਰਥਾਤ ਵਿਅਕਤੀਵਿਸ਼ੇਸ਼ ਵਲ ਹੀ ਝਾਕਦੇ ਰਹਿਣਗੇ ਅਤੇ ਜਿਸ ਤਰ੍ਹਾਂ ਦਾ ਹੁਕਮ ਆਕਾ ਵਲੋਂ ਆਵੇਗਾ, ਉਸੇ ਤਰ੍ਹਾਂ ਕਰਕੇ ਆਪਣੇ ਪੰਜ ਸਾਲਾਂ ਦਾ ਸਮਾਂਲੰਘਾਕੇ ਵਾਪਸ ਆ ਜਾਂਣਗੇ ਅਤੇ ਪੈਨੜਸ਼ਨ ਵੀ ਲਗ ਜਾਵੇਗੀ।

ਇਸ ਮੁਲਕ ਵਿੱਚ ਰਾਜ ਅਜ ਵੀ ਵਿਅਕਤੀਵਿਸ਼ੇਸ਼ ਦਾ ਹੈ ਅਤੇ ਇਹ ਰਾਜ ਕਦੀ ਵੀ ਪਰਜਾਤੰਤਰ ਦਾ ਦਰਜਾ ਹਾਸਲ ਨਹੀਂ ਕਰ ਸਕਦਾ। ਇਹ ਸਾਡੀਆਂ ਸਦਨਾ ਜ਼ਰੂਰ ਹਨ, ਪਰ ਇਥੇ ਰਾਜ ਵਿਅਕਤੀਵਿਸ਼ੇਸ਼ ਦਾ ਹੀ ਚਲਦਾ ਹੈ ਅਤੇ ਅਗਰ ਇਕ ਵਿਅਕਤੀਵਿਸ਼ੇਸ਼ ਚਲਾ ਜਾਂਦਾ ਹੈ ਤਾਂ ਦੂਜਾ ਵਿਅਕਤੀਵਿਸ਼ੇਸ਼ ਆ ਜਾਂਦਾ ਹੈ। ਪਿਛਲੇ ਸਤ ਦਹਾਕਿਆਂ ਦਾ ਇਤਿਹਾਸ ਇਹੀ ਦਿਖਾ ਰਿਹਾ ਹੈ ਕਿ ਇਕ ਹੀ ਆਦਮੀ ਦਾ ਰਾਜ ਚਲਦਾ ਰਿਹਾ ਹੈ ਅਤੇ ਇਤਿਹਾਸਕਾਰ ਵੀ ਇਕ ਹੀ ਆਦਮੀ ਦਾ ਨਾਮ ਲਿਖਦੇ ਆ ਰਹੇ ਹਨ ਅਤੇ ਬਾਕੀ ਇਤਨੀਆਂ ਲੰਮੀਆਂ ਚੋੜੀਆਂ ਗਿਣਤੀਆਂ ਦੇ ਆਦਮੀ ਬਸ ਖਾਲਾਪੁਰੀਹੀ ਕਰਦੇ ਰਹੇ ਹਨ ਅਤੇ ਕਦੀ ਕਿਸੇ ਦਾ ਨਾਮ ਨਹੀਂ ਚਮਕਿਆ ਜਿਸਨੇ ਆਪਣੇ ਨਾਮ ੳਬੁਤੇ ਕੋਈ ਵਡਾ ਕਾਨੂੰਨ ਪਾਸ ਕਰਵਾ ਲਿਤਾ ਹੋਵੇ।

ਸਾਨੂੰ ਭਾਰਤੀਆਂ ਨੂੰ ਤਾਂ ਅਜ ਤਕ ਇਹ ਵੀ ਪਤਾ ਨਹੀਂ ਲਗਾ ਕਿ ਇਹ ਵਿਅਕਤੀਵਿਸ਼ੇਸ਼ਹਨ ਕੋਣ ਅਤੇ ਕਿਸ ਮਤਲਬ ਲਈ ਇਹ ਪਾਰਟੀਆਂ ਬਣਾਕੇ ਮੈਦਾਨ ਵਿੱਚ ਆ ਰਹੇ ਹਨ। ਇਹ ਵੀ ਪਤਾ ਨਹੀਂ ਲਗਾ ਕਿ ਇੱਨ੍ਹਾਂ ਦੀ ਯੋਗਤਾ ਕੀ ਹੈ, ਮੁਹਾਰਤ ਕੀ ਹੈ ਅਤੇ ਕਿਹੜੀ ਖਾਸ ਤਾਲੀਮ ਜਾਂ ਸਿਖਲਈ ਇੰਨ੍ਹਾਂ ਪਾਸ ਹੈ ਜਿਸਦੀ ਵਰਤੋਂ ਇਹ ਕਰਕੇ ਇਸ ਮੁਲਕ ਵਿੱਚ ਕੋਈ ਇਨਕਲਾਬ ਲਿਆ ਸਕਦੇ ਹਨ। ਇਸੇ ਤਰ੍ਹਾਂ ਅਜ ਤਕ ਲੋਕਾਂ ਦੀ ਸਮਝ ਵਿੱਚ ਇਹ ਵੀ ਨਹੀਂ ਆਇਆ ਕਿ ਆਖਰ ਉਹ ਕਿਹੜੇ ਗੁਣ ਹਨ ਜਿਹੜੇ ਧਿਆਨ ਵਿੱਚ ਰਖਕੇ ਇਹ ਆਪਣੇ ਨੁਮਾਇੰਦੇ ਚੁਣਦੇ ਹਨ ਅਤੇ ਸਾਡੇ ਸਾਹਮਣੇ ਕਰਕੇ ਇਹ ਆਖਦੇ ਹਨ ਕਿ ਇੰਨ੍ਹਾਂ ਨ੍ਵੰ ਵੋਟ ਪਾਉ। ਅਸੀਂ ਭਾਰਤ ਦੇ ਲੋਕਾਂ ਨੇ ਕਦੀ ਪੁਛਿਆ ਵੀ ਨਹੀਂ ਹੈ ਕਿ ਇਹ ਆਦਮੀ ਸਾਡੇ ਸਾਹਮਣੇ ਕਾਸ ਮਕਸਦ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਹ ਵੀ ਸਪਸ਼ਟ ਹੈ ਕਿ ਇਹ ਨਾਮਜ਼ਦਗੀਆਂ ਝਟ ਪਟ ਕਰ ਦਿਤੀਆਂ ਜਾਂਦੀਆਂ ਹਲ ਅਤੇ ਲੋਕਾਂ ਤਕ ਵਕਤ ਹੀ ਨਹੀਂ ਛਡਿਆ ਜਾਂਦਾ ਕਿ ਉਹ ਪਾਰਟੀਆ ਜਾਂ ਵਿਅਕਤੀਵਿਸ਼ੇਸ਼ਾਂ ਨੂੰ ਪੁਛ ਸਕਣ ਕਿ ਇਹ ਆਦਮੀ ਹੈ ਕੀ ਅਤੇ ਇਸ ਵਿੱਚ ਕਿਹੜਾ ਖਾਸ ਗੁਣ ਹੈ ਜਿਸਦੇ ਆਧਾਰ ਉਤੇ ਇਸਦੀ ਨਾਮਜ਼ਦਗੀ ਕਰ ਦਿਤੀ ਗਈ ਹੈ। ਅਸੀਂ ਵੀ ਪਾਰਟੀ ਜਾ ਇਸ ਵਿਅਕਤੀਵਿਸ਼ੇਸ਼ ਦੀ ਇਹ ਪਹਿਲੀ ਕੀਤੀ ਚੋਣ ਹੀ ਸਵੀਕਾਰ ਕਰ ਲੀੈਂਦੇ ਹਾਂ ਅਤੇ ਇਸ ਤਰ੍ਹਾਂ ਇਹ ਕਸੇ ਦਾ ਨਾਮਜ਼ਦ ਕੀਤਾ ਨੁਮਾਇੰਦਾ ਸਾਡੀਆਂ ਵੋਟਾਂ ਨਾਲ ਅਗਰ ਚੁਣਿਆ ਵੀ ਜਾਂਦਾ ਹੈ ਤਾਂ ਇਹ ਕਦੀ ਵੀ ਲੋਕਾਂ ਦਾ ਨੁਮਾਇੰਦਾ ਨਹੀਂ ਬਣ ਸਕਦਾ। ਇਹ ਪਾਰਟੀ ਅਤੇ ਵਿਅਕਤੀਵਿਸ਼ੇਸ਼ ਦਾ ਹੀ ਆਦਮੀ ਰਹਿੰਦਾ ਹੈ ਅਤੇ ਪਾਰਟੀ ਅਤੇ ਵਿਅਕਤੀਵਿਸ਼ੇਸ਼ ਦਾਹੀ ਹੁਕਮ ਮਨਣ ਲਈ ਮਜਬੂਰ ਰਹਿੰਦਾ ਹੈ। ਇਸ ਮੁਲਕ ਵਿੱਚ ਮੰਤਰੀਆਂ ਤਕ ਬਦਲ ਦਿਤੇ ਜਾਂਦੇ ਹਨ ਅਤੇ ਪਾਰਟੀਆਂ ਵਿਚੋਂ ਵੀ ਕਢੇ ਜਾ ਸਕਦੇ ਹਨ ਅਤੇ ਇਸ ਲਈ ਇਹ ਰਾਜ ਨਾਮ ਕੋਈ ਮਰਜ਼ੀ ਹੈ ਰਖੀ ਜਾਓ, ਇਹ ਪਰਜਾਤੰਤਰ ਵਾਲੀਆਂ ਸ਼ਰਤਾ ਪੂਰੀਆਂ ਨਹੀਂ ਕਰਦਾ।

ਸਾਡੇ ਮੁਲਕ ਵਿੱਚ ਜਿਹੜਾ ਵੀ ਰਾਜ ਆ ਜਾਂਦਾ ਹੈ ਉਹ ਰਾਜ ਸਦੀਆ ਤਕ ਚਲਦਾ ਰਹਿੰਦਾ ਹੈ। ਜਲਦੀ ਕੀਤਿਆਂ ਬਦਲਦਾ ਨਹੀਂ ਹੈ। ਪਹਿਲਾਂ ਪਹਿਲ ਤਾਂ ਸਾਡੇ ਮਿਥਿਹਾਸ ਵਿੱਚ ਰਾਜਿਆਂ ਨੂੰ ਭਗਵਾਨ ਹੀਮਨ ਲਿਤਾ ਗਿਆ ਸੀ ਅਤੇ ਫਿਰ ਜਿਹੜੇ ਵੀ ਰਾਜ ਕਰਦੇ ਰਹੇ ਉਹ ਖਾਨਦਾਨੀ ਹੀ ਸਨ ਅਤੇ ਸਾਡੇ ਸਾਰੇ ਇਤਿਹਾਸ ਵਿੱਚ ਕੁਝ ਖਾਸ ਵਿਅਕਤੀਆਂ ਦੇ ਨਾਮ ਹੀ ਬੋਲਡਦੇ ਆ ਰਹੇ ਹਨ ਅਤੇ ਕਿਸੇ ਸਮੇ ਜਦ ਲੋਕਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਸੀ ਤਾਂ ਧਾਰਮਿਕ ਹਸਤੀਆਂ ਆ ਗਈਆਂ ਅਤੇ ਉਨ੍ਹਾਂ ਇਹ ਆਖ ਦਿਤਾ ਕਿ ਗੁਰਬਤ ਦਾ ਕਾਰਣ ਗਲਤ ਰਾਜ ਨਹੀਂ ਹੈ ਬਲ ਿਇਹ ਰਾਜ ਕਰਨਾ ਵੀ ਪਿਛਲੇ ਜਨਮਾਂ ਦੇ ਚੰਗੇ ਕੰਮਾਂ ਦਾ ਫਲ ਹੈ ਅਤੇ ਇਹ ਗੁਰਬਤ ਵੀ ਪਿਛਲੇ ਜਨਮਾਂ ਦੇ ਪਾਪਾਂ ਦਾ ਨਤੀਜਾ ਹੈ। ਫਿਰ ਮੁਗਲ ਆਏ ਅਤੇ ਇਹ ਵੀ ਕੋਈ ਤਰ੍ਹਾਂ ਸਦੀਆਂ ਰਾਜ ਕਰ ਗਏ ਅਤੇ ਇਹ ਅੰਗਰੇੂ ਆਏ ਤਾਂ ਇਹ ਮੁਲਾਜ਼ਮਾਂ ਰਾਹੀਂ ਹੀ ਸਾਡੇ ਉਤੇ ਸੋ ਸਾਲ ਰਾਜ ਕਰ ਗਏ ਸਨ ਅਤੇ ਇਹ ਜਿਹੜਾ ਇਸ ਮੁਲਕ ਵਿੱਚ ਵਿਅਕਤੀਵਿਸ਼ੇਸ਼ਾਂ ਅਤੇ ਇਹ ਪਾਰਟੀਆ ਦਾ ਰਾਜ ਆ ਗਿਆ ਹੈ ਇਹ ਵੀ ਰਬ ਕਰੇਗਾ, ਸ ੋ ਸਾਲ ਪੂਰੇ ਕਰ ਹੀ ਜਾਵੇਗਾ।

101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ- 147001

Leave a Reply

Your email address will not be published. Required fields are marked *

%d bloggers like this: