ਅਸੀਂ ਕੋਰੋਨਾ ਵਾਇਰਸ ਦੀ ਸਟੇਜ਼-3 ਦਾ ਮੁਕਾਬਲਾ ਕਰਨ ਲਈ ਤਿਆਰ ਹਾਂ : ਕੇਜਰੀਵਾਲ

ਅਸੀਂ ਕੋਰੋਨਾ ਵਾਇਰਸ ਦੀ ਸਟੇਜ਼-3 ਦਾ ਮੁਕਾਬਲਾ ਕਰਨ ਲਈ ਤਿਆਰ ਹਾਂ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਦਿੱਲੀ ਵਿੱਚ ਕੋਰੋਨਾ ਦੇ ਕੇਸ ਬਹੁਤ ਵੱਧ ਜਾਂਦੇ ਹਨ ਤਾਂ ਸਾਨੂੰ ਕੀ ਕਰਨਾ ਹੈ, ਇਸ ਦੇ ਲਈ ਸਾਡੇ ਡਾਕਟਰਾਂ ਦੀ ਟੀਮ ਨੇ ਪੂਰੀ ਯੋਜਨਾ ਤਿਆਰ ਕਰ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀ ਸਟੇਜ਼-3 ‘ਚ ਹਾਲੇ ਨਹੀਂ ਪਹੁੰਚੇ ਹਾਂ। ਜੇ ਅਜਿਹੇ ਹਾਲਾਤ ਬਣਦੇ ਹਨ ਤਾਂ ਵੀ ਅਸੀ ਮੁਕਾਬਲਾ ਕਰਨ ਲਈ ਤਿਆਰ ਹਾਂ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਤੱਕ ਦਿੱਲੀ ‘ਚ ਕੋਰੋਨਾ ਵਾਇਰਸ ਦੇ 36 ਮਾਮਲੇ ਸਾਹਮਣੇ ਆਏ ਸਨ, ਜੋ ਅੱਜ ਸ਼ੁੱਕਵਾਰ ਨੂੰ ਵੱਧ ਕੇ 39 ਹੋ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਇਨ੍ਹਾਂ 39 ਪਾਜੀਟਿਵ ਮਾਮਲਿਆਂ ਵਿਚੋਂ 29 ਬਾਹਰੋਂ ਆਏ ਸਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ ਅਤੇ 10 ਲੋਕ ਸਥਾਨਕ ਵਾਸੀ ਹਨ।
ਕੇਜਰੀਵਾਲ ਨੇ ਕਿਹਾ ਕਿ ਜੇ ਹਾਲਾਤ ਹੋਰ ਗੰਭੀਰ ਹੁੰਦੇ ਹਨ ਤਾਂ ਦਿੱਲੀ ਸਰਕਾਰ ਰੋਜ਼ਾਨਾ ਕੋਰੋਨਾ ਦੇ 100 ਨਵੇਂ ਮਾਮਲਿਆਂ ਨਾਲ ਨਜਿੱਠਣ ਲਈ ਤਿਆਰ ਹੈ। ਸਾਡੀ ਟੀਮ ਰੋਜ਼ਾਨਾ 500 ਤੋਂ 1000 ਨਵੇਂ ਕੇਸਾਂ ਨਾਲ ਨਜਿੱਠਣ ਦੀ ਤਿਆਰੀ ਕਰ ਰਹੀ ਹੈ। ਹਸਪਤਾਲਾਂ ਨੂੰ ਐਂਬੂਲੈਂਸ, ਵੈਂਟੀਲੇਟਰ ਅਤੇ ਮੈਡੀਕਲ ਸਟਾਫ਼ ਨਾਲ ਇਸ ਲਈ ਤਿਆਰ ਰੱਖਿਆ ਜਾ ਰਿਹਾ ਹੈ।
ਕੇਜਰੀਵਾਲ ਨੇ ਕਿਹਾ, “ਮੈਂ ਦੂਜੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ, ਅਸੀਂ ਦਿੱਲੀ ਵਿੱਚ ਰਹਿੰਦੇ ਸਾਰੇ ਲੋਕਾਂ ਦੀ ਦੇਖਭਾਲ ਕਰ ਰਹੇ ਹਾਂ। ਅਸੀਂ ਰਾਜਧਾਨੀ ‘ਚ ਰਹਿੰਦੇ ਪ੍ਰਵਾਸੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ।”
ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ 224 ਹੋਮ ਸ਼ੈਲਟਰਾਂ ‘ਚ 20,000 ਲੋਕਾਂ ਨੂੰ ਭੋਜਨ ਦੇ ਰਹੇ ਹਾਂ। ਅੱਜ ਤੋਂ ਅਸੀਂ 325 ਸਕੂਲਾਂ ਦੇ ਅੰਦਰ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਪ੍ਰਦਾਨ ਕਰਾਂਗੇ ਅਤੇ ਹੋਮ ਸ਼ੈਲਟਰਾਂ ‘ਚ ਭੋਜਨ ਦੀ ਮਾਤਰਾ ‘ਚ ਵਾਧਾ ਕਰਾਂਗੇ। ਅੱਜ ਤੋਂ ਅਸੀਂ 2 ਲੱਖ ਲੋਕਾਂ ਨੂੰ ਭੋਜਨ ਦੇਵਾਂਗੇ ਅਤੇ ਕੱਲ ਐਤਵਾਰ ਤੋਂ ਅਸੀਂ 4 ਲੱਖ ਲੋਕਾਂ ਨੂੰ ਖਾਣਾ ਦੇਵਾਂਗੇ।”
ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਸਪਲਾਈ ਚੇਨ ਬਣੀ ਰਹੀ, ਇਸ ਦੇ ਲਈ ਦਿੱਲੀ ਸਰਕਾਰ ਨੇ ਭਰਪੂਰ ਪ੍ਰਬੰਧ ਕੀਤੇ ਹਨ। ਇਸ ਦੇ ਲਈ ਜਿੱਥੇ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ 24 ਘੰਟੇ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ, ਉੱਥੇ ਮੰਡੀਆਂ ਵਿੱਚ ਵੀ ਮਾਲ ਦੀ ਸਪਲਾਈ ਨਿਰੰਤਰ ਬਣੀ ਹੋਈ ਹੈ।
ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਚਲ ਰਹੇ ਤਾਲਾਬੰਦ ਹੋਣ ਦੇ ਬਾਵਜੂਦ ਵੀ ਵਧਦੇ ਜਾ ਰਹੇ ਹਨ. ਦੇਸ਼ ਵਿੱਚ ਹੁਣ ਤੱਕ ਸੰਕਰਮਣ ਦੇ 724 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 17 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈਬਸਾਈਟ ‘ਤੇ ਉਪਲਬਧ ਜਾਣਕਾਰੀ ਦੇ ਅਨੁਸਾਰ,’ ਦੇਸ਼ ਵਿਚ ਹੁਣ ਤੱਕ ਕੋਰਾਣਾ ਵਿਸ਼ਾਣੂ ਦੇ 694 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚ 647 ਭਾਰਤੀ ਅਤੇ 47 ਵਿਦੇਸ਼ੀ ਸ਼ਾਮਲ ਹਨ।