Fri. Oct 18th, 2019

ਅਸਾਂਜੇ ਦੀ ਹਵਾਲਗੀ ‘ਤੇ ਬਰਤਾਨੀਆ ਸਰਕਾਰ ਦੀ ਮੋਹਰ

ਅਸਾਂਜੇ ਦੀ ਹਵਾਲਗੀ ‘ਤੇ ਬਰਤਾਨੀਆ ਸਰਕਾਰ ਦੀ ਮੋਹਰ

ਲੰਡਨ (ਏਜੰਸੀ) : ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਦੇ ਹੁਕਮ ‘ਚ ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਦਸਤਖ਼ਤ ਕਰ ਦਿੱਤੇ ਹਨ। ਅਮਰੀਕਾ ‘ਚ ਅਸਾਂਜੇ ਖ਼ਿਲਾਫ਼ ਕੰਪਿਊਟਰ ਹੈਕਿੰਗ ਕਰ ਕੇ ਗੁਪਤ ਦਸਤਾਵੇਜ਼ ਚੋਰੀ ਕਰ ਤੇ ਉਨ੍ਹਾਂ ਨੂੰ ਜਨਤਕ ਕਰਨ ਦਾ ਕੇਸ ਦਰਜ ਹੈ। ਇਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਅਮਰੀਕਾ ਨੇ ਅਸਾਂਜੇ ਦੀ ਹਵਾਲਗੀ ਕਰਨ ਦੀ ਅਰਜ਼ੀ ਬਰਤਾਨਵੀ ਅਦਾਲਤ ‘ਚ ਦਿੱਤੀ ਸੀ। ਅਸਾਂਜੇ ਇਸ ਹਵਾਲਗੀ ਹੁਕਮ ਨੂੰ ਬਰਤਾਨਵੀ ਅਦਾਲਤ ‘ਚ ਚੁਣੌਤੀ ਦੇ ਸਕਦੇ ਹਨ। ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਲਈ ਉਹ ਫਿਲਹਾਲ ਬਰਤਾਨੀਆ ‘ਚ 50 ਹਫ਼ਤੇ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ। ਉਹ ਬਿਮਾਰ ਵੀ ਹਨ।

ਉਂਝ ਅਸਾਂਜੇ ਦੀ ਹਵਾਲਗੀ ਨਾਲ ਜੁੜੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਹੈ ਪਰ ਬਰਤਾਨਵੀ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਹਵਾਲਗੀ ਦੇ ਹੁਕਮ ‘ਤੇ ਬੁੱਧਵਾਰ ਨੂੰ ਹੀ ਦਸਤਖ਼ਤ ਕਰ ਦਿੱਤੇ ਹਨ। ਸਰਕਾਰ ਵੱਲੋਂ ਇਹ ਹੁਕਮ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜੇਕਰ ਅਦਾਲਤ ਹਵਾਲਗੀ ਦੀ ਅਮਰੀਕੀ ਅਰਜ਼ੀ ਨੂੰ ਮਨਜ਼ੂਰ ਕਰ ਲੈਂਦੀ ਹੈ ਤਾਂ ਅਸਾਂਜੇ ਨੂੰ ਬਗ਼ੈਰ ਸਮਾਂ ਦਿੱਤੇ ਫ਼ੌਰੀ ਅਮਰੀਕਾ ਨੂੰ ਸੌਂਪਿਆ ਜਾ ਸਕਦਾ ਹੈ। ਸਾਜਿਦ ਜਾਵੀਦ ਨੇ ਕਿਹਾ ਹੈ ਕਿ ਸਾਡੇ ਕੋਲ ਅਮਰੀਕਾ ਦੀ ਹਵਾਲਗੀ ਲਈ ਜਾਇਜ਼ ਅਪੀਲ ਆਈ ਹੈ। ਇਸ ਲਈ ਹਵਾਲਗੀ ਦੇ ਹੁਕਮ ‘ਤੇ ਦਸਤਖ਼ਤ ਕਰਨ ‘ਚ ਸੰਕੋਚ ਨਹੀਂ ਹੋਇਆ।

Leave a Reply

Your email address will not be published. Required fields are marked *

%d bloggers like this: