ਅਸਲਾ ਲਾਇਸੰਸ ਧਾਰਕਾਂ ਨੂੰ ਸਮੇਂ ਸਿਰ ਅਸਲਾ ਜਮ੍ਹਾਂ ਕਰਵਾਉਣ ਦੀ ਅਪੀਲ

ss1

ਅਸਲਾ ਲਾਇਸੰਸ ਧਾਰਕਾਂ ਨੂੰ ਸਮੇਂ ਸਿਰ ਅਸਲਾ ਜਮ੍ਹਾਂ ਕਰਵਾਉਣ ਦੀ ਅਪੀਲ

ਰੂਪਨਗਰ, 14 ਦਸੰਬਰ (ਪ੍ਰਿੰਸ): ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਆਪਣਾ ਅਸਲਾ ਸਮੇ ਸਿਰ ਅਸਲਾ ਡੀਲਰਾਂ ਜਾਂ ਨੇੜਲੇ ਪੁਲੀਸ ਥਾਣੇ ਵਿਚ ਜਮਾਂ ਕਰਵਾਇਆ ਜਾਵੇ ਇਹ ਅਪੀਲ ਜ਼ਿਲ੍ਹਾ ਚੋਣ ਅਫਸਰ-ਡਿਪਟੀ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਕੀਤੀ ।ਉਨਾਂ ਕਿਹਾ ਕਿ ਜੇਕਰ ਸਾਰੇ ਅਸਲਾ ਧਾਰਕ ਆਪਣਾ ਅਸਲਾ ਸਮੇਂ ਸਿਰ ਜਮਾ ਕਰਵਾ ਦੇਣਗੇ ਤਾਂ ਉਨਾਂ ਨੂੰ  ਚੋਣਾਂ ਸਮੇਂ ਅਸਲਾ ਡੀਲਰਾਂ ਜਾਂ ਪੁਲੀਸ ਥਾਣਿਆਂ ਵਿਚ ਅਸਲਾ ਜਮ੍ਹਾਂ ਕਰਵਾਉਣ ਲਈ ਖੱਜਲ ਖੁਆਰੀ ਦਾ ਸਾਹਮਣਾ ਨਹੀਂ  ਕਰਨਾ ਪਵੇਗਾ ਅਤੇ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾਂ: ਤੋਂ ਬਚਿਆ ਜਾ ਸਕੇਗਾ।

Share Button

Leave a Reply

Your email address will not be published. Required fields are marked *