ਅਸਲਾ ਡਿਪੂ ਬੱਦੋਵਾਲ ਤੋ 1000 ਗਜ਼ ਦੇ ਘੇਰੇ ਅੰਦਰ ਨਵੀਂ ਉਸਾਰੀ ਜਾਂ ਪੁਰਾਣੀ ‘ਚ ਵਾਧਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ- ਵਧੀਕ ਮਿੈਜਿਸਟ੍ਰੇਟ

ss1

ਅਸਲਾ ਡਿਪੂ ਬੱਦੋਵਾਲ ਤੋ 1000 ਗਜ਼ ਦੇ ਘੇਰੇ ਅੰਦਰ ਨਵੀਂ ਉਸਾਰੀ ਜਾਂ ਪੁਰਾਣੀ ‘ਚ ਵਾਧਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ- ਵਧੀਕ ਮਿੈਜਿਸਟ੍ਰੇਟ

ਲੁਧਿਆਣਾ (ਪ੍ਰੀਤੀ ਸ਼ਰਮਾ) ਵਧੀਕ ਜ਼ਿਲ੍ਹਾ ਮੈਜਿਸਟ੍ਰ੍ਰੇਟ ਲੁਧਿਆਣਾ ਸ੍ਰ. ਰਿਸ਼ੀਪਾਲ ਸਿੰਘ ਵੱਲੋਂ ਸੀ.ਆਰ.ਪੀ.ਸੀ, 1973 ਦੀ ਧਾਰਾ 144 ਅਧੀਨ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਬਾਹਰੀ ਦਾਇਰੇ ਤੋ 1000 ਗਜ਼ ਦੇ ਘੇਰੇ ਅੰਦਰ ਕਿਸੇ ਵੀ ਪ੍ਰਕਾਰ ਦੀ ਨਵੀਂ ਉਸਾਰੀ ਜਾਂ ਪੁਰਾਣੀ ਉਸਾਰੀ ਵਿੱਚ ਵਾਧਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਆਲੇ-ਦੁਆਲੇ ਹੋ ਰਹੇ ਗੈਰ-ਕਾਨੂੰਨੀ ਨਿਰਮਾਣ ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ। ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ ਅਤੇ ਇਹ ਹੁਕਮ 31 ਜਨਵਰੀ 2017 ਤੱਕ ਲਾਗੂ ਰਹਿਣਗੇ।

Share Button

Leave a Reply

Your email address will not be published. Required fields are marked *