Thu. Oct 17th, 2019

ਅਸਮਾਨੀ ਬਿਜਲੀ ਨੇ ਲਈ 2 ਕੈਦੀਆਂ ਦੀ ਜਾਨ

ਅਸਮਾਨੀ ਬਿਜਲੀ ਨੇ ਲਈ 2 ਕੈਦੀਆਂ ਦੀ ਜਾਨ

ਲੁਧਿਆਣਾ ਦੀ ਬ੍ਰੋਸਟਰ ਜੇਲ੍ਹ ‘ਚ ਵੀਰਵਾਰ ਸ਼ਾਮ ਨੂੰ ਅਸਮਾਨੀ ਬਿਜਲੀ ਡਿੱਗਣ ਕਰਕੇ 2 ਕੈਦੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 2 ਕੈਦੀ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਜਦੋਂ ਇਹ ਹਾਦਸਾ ਵਾਪਰਿਆ ਤਾਂ ਕੈਦੀ ਉਸ ਵੇਲੇ ਬ੍ਰੋਸਟਰ ਜੇਲ੍ਹ ‘ਚ ਸਥਿਤ ਧਾਰਮਿਕ ਸਥਾਨ ‘ਚ ਮੱਥਾ ਟੇਕਣ ਗਏ ਸਨ। ਇਸ ਦੌਰਾਨ ਅਚਾਨਕ ਹੀ ਇੱਕ ਧਮਾਕਾ ਹੋਇਆ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ 4 ਕੈਦੀ ਇਸ ਦੀ ਲਪੇਟ ‘ਚ ਆ ਗਏ। ਇਨ੍ਹਾਂ ‘ਚੋਂ 2 ਕੈਦੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

Leave a Reply

Your email address will not be published. Required fields are marked *

%d bloggers like this: