Wed. Apr 17th, 2019

ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ

31-39
ਝਬਾਲ 30 ਮਈ (ਹਰਪ੍ਰੀਤ ਸਿੰਘ ਝਬਾਲ): ਐਤਵਾਰ ਦੀ ਦੇਰ ਰਾਤ ਕਸਬਾ ਝਬਾਲ ਸਥਿਤ ਬਾਬਾ ਜੱਲਣ ਐਵੀਨਿਊ ਵਿਖੇ ਰਹਿ ਰਹੇ ਸਵ. ਗੁਰਭੇਜ ਸਿੰਘ ਵਾਸੀ ਸੋਹਲ ਦੇ ਘਰ ਦੀ ਦੂਜੀ ਮੰਜਿਲ ’ਤੇ ਬਣੇ ਮਕਾਨ ਉੱਪਰ ਅਸਮਾਨੀ ਬਿਜਲੀ ਡਿੱਗ ਜਾਣ ਕਾਰਨ ਮਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਹੇਠਾਂ ਕਮਰਿਆਂ ’ਚ ਸੁੱਤੇ ਪਰਿਵਾਰਕ ਮੈਂਬਰਾਂ ਦਾ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਹੋਣ ਦੀ ਖਬਰ ਨਹੀ ਹੈ। ਗੁਰਭੇਜ ਸਿੰਘ ਦੀ ਪਤਨੀ ਬਲਰਾਜ ਕੌਰ ਅਤੇ ਲੜਕੇ ਮਸਤਾਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਪਰਿਵਾਰ ਸਣੇ ਸੁੱਤੇ ਹੋਏ ਸਨ ਤਾਂ ਤੜਕਸਾਰ ਕਰੀਬ ਤਿੰਨ ਕੁ ਵਜੇ ਪਈ ਅਸਮਾਨੀ ਬਿਜਲੀ ਨਾਲ ਉਨਾਂ ਦੇ ਘਰ ਦੀ ਦੂਜੀ ਮੰਜਿਲ ਦੇ ਇਕ ਕਮਰੇ ਕਮਰੇ ਨੂੰ ਬੁਰੀ ਤਰਾਂ ਅੱਗ ਨੇ ਆਪਣੀ ਲਪੇਟ ’ਚ ਲਿਆ। ਉਨਾਂ ਵੱਲੋਂ ਭਾਰੀ ਜੱਦੋ ਜਾਹਿਦ ਉਪਰੰਤ ਅੱਗ ਉਪਰ ਕਾਬੂ ਪਾਉਣ ਉਪਰੰਤ ਅੰਦਰ ਜਾ ਕੇ ਵੇਖਿਆ ਤਾਂ ਕਮਰੇ ਅੰਦਰ ਪਏ ਕੀਮਤੀ ਕੰਪਿਊਟਰ, ਆਲਸੀਡੀ, ਫਰਿਜ਼ ਸਮੇਤ ਫਰਨੀਚਰ ਅਤੇ ਲੋਹੇ ਦੀਆਂ ਪੇਟੀਆਂ ’ਚ ਪਏ ਅਣ ਸੀਤੇ ਕੀਮਤੀ ਕੱਪੜੇ ਅਤੇ ਬਿਸਤਰੇ ਆਦਿ ਸੜ ਕੇ ਸੁਆਹ ਹੋ ਚੁੱਕੇ ਸਨ।

ਉਨਾਂ ਦੱਸਿਆ ਕਿ ਇਸ ਦੌਰਾਂਨ ਅੱਗ ਦੀ ਇਕ ਚਿੰਗਆੜੀ ਉਸ ਦੀ ਮਾਸੂਮ ਬੇਟੀ ਗੁਰਕੀਰਤ ਕੌਰ ਦੀ ਛਾਤੀ ’ਤੇ ਆਣ ਡਿੱਗੀ ਜਿਸ ਤੋਂ ਉਸਨੂੰ ਬਚਾ ਲਿਆ ਗਿਆ ਪ੍ਰੰਤੂ ਰੱਬ ਦੀ ਕ੍ਰਿਪਾ ਨਾਲ ਉਨਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਉਸ ਨੇ ਇਸ ਹਾਦਸੇ ਨਾਲ ਉਨਾਂ ਦਾ ਕਰੀਬ ਤਿੰਨ ਲੱਖ ਰੁਪਏ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ ਹੈ। ਦਿ ਸਟਾਰ ਰਾਇਲ ਕਲੱਬ ਦੇ ਪ੍ਰਧਾਨ ਰਮੇਸ ਕੁਮਾਰ ਬੰਟੀ, ਭੁਪਿੰਦਰ ਸਿੰਘ ਘਈ, ਨਵਪ੍ਰੀਤ ਸਿੰਘ, ਨਿਸ਼ਾਨ ਸਿੰਘ ਅਮਰੀਕ ਸਿੰਘ ਨੰਬਰਦਾਰ ਆਦਿ ਨੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਤਰੁੰਤ ਮੁਆਵਜਾ ਦਿੱਤਾ ਜਾਵੇ। ਇੱਧਰ ਮਾਮਲਾ ਡਿਪਟੀ ਕਮਿਸ਼ਨਰ ਤਰਨਤਾਰਨ ਬਲਵਿੰਦਰ ਸਿੰਘ ਧਾਲੀਵਾਲ ਦੇ ਧਿਆਨ ’ਚ ਲਿਆਉਣ ’ਤੇ ਉਨਾਂ ਦੇ ਨਿਰਦੇਸਾਂ ’ਤੇ ਤਰੁੰਤ ਸਬ ਤਹਿਸੀਲ ਝਬਾਲ ਦੇ ਨਾਇਬ ਤਹਿਸੀਲਦਾਰ ਸੇਵਾ ਰਾਮ ਘਟਨਾ ਸਥਾਨ ’ਤੇ ਪੁੱਜੇ ਅਤੇ ਉਨਾਂ ਨੇ ਹਲਾਤਾਂ ਦਾ ਜਾਇਜਾ ਲਿਆ। ਉਨਾਂ ਨੇ ਪੀੜਤ ਪਰਿਵਾਰ ਨੂੰ ਸਰਕਾਰ ਪਾਸੋਂ ਮੁਆਵਜਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਨੂੰ ਬਣਦੀ ਰਿਪੋਰਟ ਤਿਆਰ ਕਰਕੇ ਭੇਜਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉਨਾਂ ਨਾਲ ਕਾਨੂੰਨਗੋ ਅਜੇ ਕੁਮਾਰ, ਟਾਇਪ ਰਾਇਟਰ ਬੰਟੀ ਸੂਦ ’ਤੇ ਹੋਰ ਪ੍ਰਸ਼ਾਸ਼ਨਕ ਅਧਿਕਾਰੀ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *

%d bloggers like this: