ਅਸ਼ੋਕ ਕੁਮਾਰ ਸ਼ਰਮਾ (ਬੱਬੀ) ਚੌਂਥੀ ਵਾਰ ਬਣੇ ਸ੍ਰੀ ਸਨਾਤਨ ਧਰਮ ਪੰਜਾਬ ਮਾਹਾਵੀਰ ਦਲ ਬਨੂੜ ਦੇ ਪ੍ਰਧਾਨ

ss1

ਅਸ਼ੋਕ ਕੁਮਾਰ ਸ਼ਰਮਾ (ਬੱਬੀ) ਚੌਂਥੀ ਵਾਰ ਬਣੇ ਸ੍ਰੀ ਸਨਾਤਨ ਧਰਮ ਪੰਜਾਬ ਮਾਹਾਵੀਰ ਦਲ ਬਨੂੜ ਦੇ ਪ੍ਰਧਾਨ

29-19

ਬਨੂੜ 28 ਜੂਨ (ਰਣਜੀਤ ਸਿੰਘ ਰਾਣਾ) ਸ੍ਰੀ ਸਨਾਤਨ ਧਰਮ ਪੰਜਾਬ ਮਾਹਾਵੀਰ ਦਲ ਬਨੂੜ ਦੀ ਇਕ ਅਹਿਮ ਬੈਠਕ ਮਾਈ ਬਸੰਤੀ ਮੰਦਿਰ ਵਿਖੇ ਹੋਈ। ਜਿਸ ਵਿੱਚ ਅਸ਼ੋਕ ਕੁਮਾਰ ਸ਼ਰਮਾ (ਬੱਬੀ) ਨੂੰ ਚੋਥੀ ਵਾਰ ਸਰਵਸੰਮਤੀ ਨਾਲ ਦਲ ਦਾ ਪ੍ਰਧਾਨ ਬਣਾਇਆ ਗਿਆ। ਇਸ ਮੋਕੇ ਦਲ ਦੇ ਸੈਂਟਰ ਤੋਂ ਸਰਪ੍ਰਸਤ ਵੇਦ ਸਾਹੀ, ਸੈਕਟਰੀ ਸਤਪਾਲ ਅਗਰਵਾਲ , ਡਾ. ਬਲਦੇਵ ਸਿੰਘ ਨਾਭਾ ਤੋ ਇਲਾਵਾ ਡਾ. ਸਾਂਮ ਲਾਲ ਪਾਠਕ, ਬੂਟਾ ਰਾਮ ਕੌਸ਼ਲ, ਪ੍ਰੇਮ ਚੰਦ ਥੰਮਣ ਵਿਸ਼ੇਸ ਤੋਰ ਤੇ ਹਾਜਰ ਸਨ। ਇਸ ਮੋਕੇ ਡਾ. ਸਿਆਮ ਲਾਲ ਤੇ ਐਡਵੋਕੇਟ ਕਿਰਨਜੀਤ ਪਾਸੀ ਨੇ ਕਿਹਾ ਕਿ ਅਸ਼ੋਕ ਕੁਮਾਰ ਬੱਬੀ ਨੂੰ ਉਨਾਂ ਦੀਆ ਦਲ ਪ੍ਰਤੀ ਨਿਭਾਈਆ ਸੇਵਾਵਾ ਬਦਲੇ ਚੌਥੀ ਵਾਰੀ ਉਨਾਂ ਨੂੰ ਮੁੜ ਸਰਵਸੰਮਤੀ ਨਾਲ ਮਹਾਵੀਰ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ। ਉਨਾ ਦੱਸਿਆ ਕਿ ਦਲ ਵੱਲੋ ਹਰ ਮਹੀਨੇ ਸਹਿਰ ਵਾਸੀਆ ਦੇ ਸਹਿਯੋਗ ਨਾਲ ਲੰਗਰ ਲਗਾਇਆ ਜਾਂਦਾ ਹੈ। ਉਨਾਂ ਕਿਹਾ ਕਿ ਇਸ ਵਾਰ ਸੰਸਥਾ ਵੱਲ ਪ੍ਰਣ ਕੀਤਾ ਗਿਆ ਹੈ ਕਿ ਬਨੂੜ ਸਹਿਰ ਵਿਚ ਵਧੀਆ ਸਮਾਜ ਸੇਵੀ ਕੰਮ ਕਰਨ ਵਾਲੇ ਵਿਅਕਤੀਆ ਦਾ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੋਕੇ ਪ੍ਰਕਾਸ ਚੰਦ, ਕਿਰਨਜੀਤ ਪਾਸੀ, ਕਮਲੇਸ਼ ਸ਼ਰਮਾ, ਰਮੇਸ ਕੱਸ਼ਯਪ, ਜਗਦੀਸ ਸੋਨੀ, ਰਮੇਸ਼ ਕੁਮਾਰ, ਭੋਲਾ ਥੰਮਨ, ਬੰਤ ਸਿੰਘ ਹੋਲਦਾਰ, ਮੋਜੂਦ ਸਨ।

Share Button

Leave a Reply

Your email address will not be published. Required fields are marked *