ਅਵਾਰਾ ਪਸ਼ੂਆਂ ਦੇ ਕਾਰਨ ਵਾਪਰ ਰਹੇ ਨੇ ਹਾਦਸੇ

ss1

ਅਵਾਰਾ ਪਸ਼ੂਆਂ ਦੇ ਕਾਰਨ ਵਾਪਰ ਰਹੇ ਨੇ ਹਾਦਸੇ

picsart_10-24-11-49-50ਦਿੜ੍ਹਬਾ ਮੰਡੀ 24 ਅਕਤੂਬਰ (ਰਣ ਸਿੰਘ ਚੱਠਾ)- ਜਿਸ ਤਰ੍ਹਾਂ ਅੱਜ ਕੱਲ ਦਿਨ ਪ੍ਤੀ ਦਿਨ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ।ਇੰਨਾ ਹਾਦਸਿਆਂ ਵਿੱਚ ਬਹੁਤ ਵੱਡਾ ‘ਯੋਗਦਾਨ’ ਸੜਕ ਉੱਪਰ ਫਿਰਦੇ ਅਵਾਰਾ ਪਸ਼ੂਆ ਦਾ ਹੈ।ਬਿਲਕੁਲ ਇਸੇ ਤਰ੍ਹਾਂ ਹੀ ਕੋਹਰੀਆਂ ਤੋਂ ਸੁਨਾਮ ਨੂੰ ਜਾਣ ਵਾਲੇ ਰੋਡ ਤੇ ਫਿਰਦੇ ਹੋਏ ਅਵਾਰਾ ਪਸ਼ੂ ਰੋਜ਼ਾਨਾ ਹੀ ਲੰਘਣ ਵਾਲੇ ਰਾਹਗੀਰਾਂ ਲਈ ਜਾਨ ਦਾ ਖਤਰਾ ਬਣੇ ਹੋਏ ਹਨ। ਇਹਨਾਂ ਆਵਾਰਾ ਪਸ਼ੂਆਂ ਕਾਰਨ ਬਹੁਤ ਵਾਰ ਅਜਾਈਂ ਜਾਨਾਂ ਵੀ ਜਾ ਚੁੱਕੀਆਂ ਹਨ। ਪਰ ਇਨ੍ਹਾਂ ਅਵਾਰਾ ਪਸ਼ੂਆਂ ਲਈ ਨਾ ਹੀ ਪ੍ਰਸ਼ਾਸਨ ਸੁਚੇਤ ਦਿਖਾਈ ਦਿੰਦਾ ਹੈ ਤੇ ਨਾ ਹੀ ਸਮਾਜ ਸੇਵੀ ਜਥੇਬੰਦੀਆਂ। ਨਾ ਹੀ ਕੋਈ ਵੀ ਗਉਸ਼ਾਲਾਂਵਾ ਦੀਆਂ ਕਮੇਟੀਆਂ ਇਸ ਪ੍ਤੀ ਅੱਗੇ ਆ ਰਹੀਆਂ ਹਨ। ਅਕਸਰ ਰਾਤ ਵੇਲੇ ਇਹ ਪਸ਼ੂ ਆਮ ਤੌਰ ‘ਤੇ ਸੜਕਾਂ ਉੱਪਰ ਝੁੰਡ ਬਣਾ ਕੇ ਖੜ੍ਹ ਜਾਂਦੇ ਹਨ । ਰਾਤ ਸਮੇਂ ਭਾਰੀ ਵਾਹਨਾਂ ਦੀ ਤੇਜ ਲਾਇਟ ਦੇ ਨਾਲ ਸੜਕ ਤੇ ਦੋਪਹੀਆ ਅਤੇ ਛੋਟੇ ਵਾਹਨਾਂ ਨੂੰ ਇਹ ਦਿਖਾਈ ਨਹੀਂ ਦਿੰਦੇ,ਜਿਸਦੇ ਕਾਰਨ ਉਹ ਇਹਨਾਂ ਵਿੱਚ ਟਕਰਾ ਕੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਪ੍ਤੀ ਇਲਾਕੇ ਦੇ ਉਘੇ ਸਮਾਜ ਸੇਵੀ ਸਾਬਕਾ ਬਲਾਕ ਸੰਮਤੀ ਮੈਂਬਰ ਲਛਮਣ ਸਿੰਘ ਚੱਠਾ,ਨੋਜਵਾਨ ਆਗੂ ਸਿਕੰਦਰ ਸਿੰਘ ਜੈਲਦਾਰ,ਕਿਸਾਨ ਆਗੂ ਗੋਬਿੰਦ ਸਿੰਘ ਚੱਠਾ,ਮਾੜਾ ਸਿੰਘ ਰਾਮਗੜ ਜਵੰਧੇਂ,ਆਪ ਆਗੂ ਬਲਵੰਤ ਸਿੰਘ ਚੱਠਾ,ਕਾਂਗਰਸੀ ਆਗੂ ਪਰਵਿੰਦਰ ਸਿੰਘ ਚੱਠਾ,ਸਕਰੀਤ ਸਿੰਘ ਚੱਠਾ ਨੇ ਪ੍ਸ਼ਾਸਨ ਅਤੇ ਗਊਸ਼ਾਲਾ ਦੀਆਂ ਕਮੇਟੀਆ ਦੇ ਨਾਲ-ਨਾਲ ਸਮਾਜਿਕ ਜਥੇਬੰਦੀਆਂ ਨੂੰ ਇਸ ਮਸਲੇ ਦਾ ਇੱਕਜੁੱਟਤਾ ਨਾਲ ਹੱਲ ਕੱਢਣ ਲਈ ਅੱਗੇ ਆਉਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *